
-ਕੇਜਰੀਵਾਲ ਦੀਆ ਮਹਿਲਾਵਾਂ ਪ੍ਰਤੀ ਗਰੰਟੀਆਂ ਸੁਣ ਗਦ-ਗਦ ਹੋ ਉਠੀਆਂ ਮਹਿਲਾਵਾਂ
ਪਟਿਆਲਾ, 8 ਫਰਵਰੀ (ਬਲਵਿੰਦਰ ਪਾਲ)
ਅੱਜ ਇਥੇ ਪਟਿਆਲਾ ਸਹਿਰੀ ਇਲਾਕੇ ਦੇ ਵੱਖ ਵੱਖ ਥਾਵਾਂ ਤੇ ਘਰ ਘਰ ਪੁੱਜੇ ਆਪ ਉਮੀਦਵਾਰ
ਸ. ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸਹਿਰੀ ਦੀ ਧਰਮਪਤਨੀ ਸ੍ਰੀਮਤੀ ਸਿਮਰਤ ਕੋਹਲੀ ਨੇ
ਡੋਰ ਟੂ ਡੋਰ ਜਾ ਕੇ ਮਹਿਲਾਵਾਂ ਅਤੇ ਲੜਕੀਆਂ ਨੂੰ ਆਪ ਕਨਵੀਨਰ ਸ੍ਰੀ ਅਰਵਿੰਦ
ਕੇਜਰੀਵਾਲ ਦੀਆਂ ਦਿੱਤੀਆਂ ਗਰੰਟੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ
ਦੋਰਾਨ ਸ੍ਰੀਮਤੀ ਕੋਹਲੀ ਅਤੇ ਆਪ ਦੇ ਜਿਲਾ ਮਹਿਲਾ ਵਿੰਗ ਪ੍ਰਧਾਨ ਸ੍ਰੀਮਤੀ ਵੀਰਪਾਲ
ਕੌਰ ਚਹਿਲ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਵਲੰਟੀਅਰਾ ਨੇ ਜਾ ਕੇ ਮਹਿਲਾਵਾਂ ਅਤੇ
ਲੜਕੀਆਂ ਨੂੰ ਦੰਸਿਆ ਕਿ ਦਿੱਲੀ ਵਿਚ ਆਪ ਦੀ ਸਰਕਾਰ ਵੱਲੋਂ ਕਿਵੇਂ ਮਹਿਲਾਵਾ ਅਤੇ
ਲੜਕੀਆਂ ਨੂੰ ਸਹੂਲਤਾਂ ਅਸਲੀਅਤ ਵਿਚ ਦਿੱਤੀਆਂ ਜਾ ਰਹੀਆਂ ਹਨ। ਉਨਾ ਦੱਸਿਆ ਕਿ ਹੁਣ
ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਾਬ ਪ੍ਰਧਾਨ ਸ੍ਰੀ ਭਗਵੰਤ ਮਾਨ ਨੇ ਪੰਜਾਬ ਵਿਚ ਆਪ
ਦੀ ਸਰਕਾਰ ਆਉਣ ਤੇ 18 ਸਾਲ ਤੋਂ ਉਪਰ ਹਰ ਲੜਕੀ ਅਤੇ ਮਹਿਲਾ, ਬਜੁਰਗ ਨੂੰ 1000 ਰੁਪਏ
ਪ੍ਰਤੀ ਮਹੀਨਾ ਦਿੱਤਾ ਜਾਣਾ ਹੈ। ਉਨਾ ਦੱਸਿਆ ਕਿ ਇਸ ਵਿਚ ਕਿਸੇ ਵੀ ਮਹਿਲਾ ਦੀ ਜਾਤ
ਪਾਤ ਨਹੀਂ ਵੇਖੀ ਜਾਏਗੀ ਅਤੇ ਨਾ ਹੀ ਕੋਈ ਹੋਰ ਨਵੀਂਆ ਕੁੰਡੀਆਂ ਪਾ ਕਿ ਕਿਸੇ ਨੂੰ ਇਸ
ਸਕੀਮ ਤੋਂ ਵਾਝੇ ਰੱਖਿਆ ਜਾਏਗਾ। ਇਹ ਸਕੀਮ ਹਰ ਇਕ ਮਹਿਲਾ ਦੇ ਹਿੱਸੇ ਆਏਗੀ। ਇਲਾਕੇ ਦੇ
ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸਿਮਰਤ ਕੋਹਲੀ ਨੇ ਕਿਹਾ ਕਿ ਇਹ ਸਮਾਂ ਹੁਣ
ਕਿਸੇ ਦੇ ਕਹੇ ਮੁਤਾਬਿਕ ਵੋਟ ਪਾਉਣ ਦਾ ਨਹੀਂ ਬਲਕਿ ਖੁਦ ਆਪਣੇ ਅਤੇ ਆਪਣੇ ਬੱਚਿਆਂ ਦੀ
ਭਵਿੱਖ ਨੂੰ ਮੱਦੇਨਜਰ ਰੱਖ ਕਿ ਸਮਾਂ ਵਿਚਾਰਨ ਦਾ ਹੈ। ਉਨਾ ਕਿਹਾ ਕਿ ਜੇਕਰ ਅਸੀਂ ਹੁਣ
ਵੀ ਨਾ ਸੁਧਰੇ ਤਾਂ ਸਾਡੇ ਫੈਸਲੇ ਕੋਈ ਹੋਰ ਹੀ ਲੈਦਾਂ ਰਹੇਗਾ।
ਉਨਾ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਰ ਇਕ ਗਰੀਬ ਅਮੀਰ ਦਾ
ਬੱਚਾ ਐਲਕੇਜੀ ਤੋਂ ਲੈ ਕੇ ਡਿਗਰੀ ਤੱਕ ਮੁਫਤ ਪੜੇਗਾ। ਇਹ ਸਾਰੀ ਪੜਾਈ ਸਰਕਾਰੀ ਸਕੂਲਾਂ
ਨੂੰ ਕਾਨਵੈਟ ਸਕੂਲਾ ਵਾਂਗ ਬਣਾ ਕਿ ਉਥੇ ਹੀ ਦਿੱਤੀ ਜਾਏਗੀ, ਜਿਵੇਂ ਕਿ ਦਿੱਲੀ ਵਿਚ
ਦਿੱਤੀ ਜਾ ਰਹੀ ਹੈ। ਇਨਾਂ ਤੋਂ ਇਲਾਵਾ ਹੋਰ ਵੀ ਕਈ ਗਰੰਟੀਆ ਬਾਰੇ ਚਾਨਣਾ ਪਾਇਆ। ਇਹ
ਸਭ ਸੁਣ ਕਿ ਬਜੁਰਗ ਮਹਿਲਾਵਾਂ ਨੇ ਸਿਰਮਤ ਕੋਹਲੀ ਨੂੰ ਕਲਾਵੇ ਵਿਚ ਲੈ ਲਿਆ ਅਤੇ ਆਪਣੇ
ਘਰ ਦੀ ਹਰ ਇਕ ਵੋਟ ਅਜੀਤਪਾਲ ਸਿੰਘ ਕੋਹਲੀ ਨੂੰ ਪਾ ਕੇ ਆਪ ਦੀ ਸਰਕਾਰ ਲਿਆਉਣ ਦਾ
ਵਾਆਦਾ ਕੀਤਾ। ਇਸ ਦੋਰਾਨ ਇਨਾ ਮਹਿਲਾਵਾਂ ਨੇ ਕਿਹਾ ਕਿ ਹੁਣ ਤੱਕ ਜਿੰਨੀਆ ਵੀ ਸਰਕਾਰਾਂ
ਆਈਆਂ ਹਨ, ਕਿਸੇ ਨੇ ਕੁਝ ਨਹੀਂ ਕੀਤਾ, ਇਸ ਲਈ ਹੁਣ ਅਸੀਂ ਇਕ ਵਾਰ 1 ਮੌਕਾ ਅਰਵਿੰਦਰ
ਕੇਜਰੀਵਾਲ ਦੀ ਆਪ ਪਾਰਟੀ ਨੂੰ ਵੀ ਦੇਣਾ ਹੈ। ਇਸ ਮੋਕੇ ਉਨਾ ਦੇ ਨਾਲ ਜਰਨੈਲ ਸਿੰਘ
ਮਨੂੰ, ਪਰਮਜੀਤ ਕੌਰ, ਸੋਨੀਆ ਦਾਸ, ਸਿਮਰਨ ਕੌਰ ਮਿੱਡਾ, ਸਾਰਦਾ, ਰੂਬੀ ਭਾਟੀਆ, ਰਿਤਕਾ
ਸਿੰਘ, ਮਿਨਾਕਸੀ,ਕੁਸਮ, ਸੋਨੀਆ ਸਰਮਾ, ਉਮਾ, ਕਿਰਨ, ਸੁਮਨ ਰਾਣੀ, ਸੋਨੂੰ ਦੇਵੀ,
ਹਰਪਾਲ ਕੋਰ, ਮਨਪ੍ਰੀਤ ਕੌਰ, ਕਾਤਾਂ ਦੇਵੀ, ਮਨੀਸਾ ਅਤੇ ਰੇਨੂੰ ਸਮੇਤ ਹੋਰਨਾ ਮਹਿਲਾ
ਵੀ ਮੌਜੂਦ ਸਨ।
Please Share This News By Pressing Whatsapp Button