
ਪਟਿਆਲਾ ਪੁਲਿਸ ਵੱਲੋ 24 ਘੰਟਿਆ ਵਿੱਚ ਅੰਨੇ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਕੀਤਾ ਕਾਬੂ
ਪਟਿਆਲਾ 4 ਅਗਸਤ (ਬਲਵਿੰਦਰ ਪਾਲ)
ਡਾ. ਨਾਨਕ ਸਿੰਘ P$ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ਪ੍ਰੈਸ ਕਾਨਫਰੰਸ ਰਾਹੀ ਦਸਿਆ ਕਿ ਇਸ ਅਤੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਸ੍ਰੀ ਹਰਪਾਲ ਸਿੰਘ PPS ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ ਮੋਹਿਤ ਅਗਰਵਾਲ PPS ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਵੱਲੋਂ 24 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਦੌਰਾਨੇ ਤਫਤੀਸ਼ ਦੋਸ਼ੀ ਵੀਰ ਸਿੰਘ ਉਰਫ ਵੀਰੂ ਪੁੱਤਰ ਗੁਰਮੇਲ ਸਿੰਘ ਵਾਸੀ ਨਸੀਰਪੁਰ, ਦੁਰਗਾ ਨਗਰ ਜਿਲਾ ਅੰਬਾਲਾ ਸਿਟੀ (ਹਰਿਆਣਾ) ਨੂੰ ਮੁੱਖ ਅਫਸਰ ਥਾਣਾ ਬਖਸ਼ੀਵਾਲਾ ਵੱਲੋਂ ਗ੍ਰਿਫਤਾਰ ਕਰਕੇ ਉਸ ਪਾਸੋ ਮੁੰਦਈ ਨੂੰ ਮਾਰਨ ਲਈ ਵਰਤਿਆ ਗਿਆ ਲੋਹੇ ਦਾ ਸੁਆ ਬਰਾਮਦ ਕੀਤਾ ਗਿਆ। ਦੋਸ਼ੀ ਵੀਰ ਸਿੰਘ ਦੇ ਦੂਸਰੇ ਸਾਥੀ ਅੰਮ੍ਰਿਤ ਪੁੱਤਰ ਕ੍ਰਿਸ਼ਨ ਉਰਫ ਰਿੱਕੀ ਵਾਸੀ ਨਸੀਰਪੁਰ ਜਿਲਾ ਅੰਬਾਲਾ (ਹਰਿਆਣਾ) ਦੀ ਗਿ੍ਫ਼ਤਾਰੀ ਬਾਕੀ ਹੈ।
ਵਜਾ ਰੰਜਿਸ਼ :
ਇਹ ਹੈ ਕਿ ਦੋਰਾਨੇ ਪੁੱਛਗਿਛ ਦੇਸ਼ੀ ਵੀਰ ਸਿੰਘ ਨੇ ਮੰਨਿਆ ਕਿ ਮ੍ਰਿਤਕ ਵਿਜੈ ਕੁਮਾਰ ਦੀ ਘਰਵਾਲੀ ਬਬਲੀ ਦੇਵੀ ਨਾਲ ਉਸਦੀ ਫੇਸਬੁੱਕ ਰਾਹੀਂ ਦੋਸਤੀ ਹੋ ਗਈ ਸੀ ।ਜਿਸ ਕਰਕੇ ਉਹ ਬਬਲੀ ਦੇਵੀ ਨਾਲ ਆਪਣਾ ਘਰ ਵਸਾਉਣਾ ਚਾਹੁੰਦਾ ਸੀ ਪ੍ਰੰਤੂ ਬਬਲੀ ਦੇਵੀ ਨੇ ਵੀਰ ਸਿੰਘ ਨੂੰ ਕਿਹਾ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਉਸ ਨਾਲ ਆਪਣਾ ਘਰ ਨਹੀ ਵਸਾ ਸਕਦੀ ਤਾਂ ਇਸੇ ਰੰਜਿਸ਼ ਤੇ ਵੀਰ ਸਿੰਘ ਨੇ ਮਨ ਵਿੱਚ ਖੋਟ ਖਾਕੇ ਕਿ ਉਹ ਬਬਲੀ ਨਾਲ ਹੀ ਆਪਣਾ ਘਰ ਵਸਾਏਗਾ। ਜਿਸ ਨੇ ਮਿਤੀ 01/04/2022 ਨੂੰ ਆਪਣੇ ਦੋਸਤ ਅੰਮ੍ਰਿਤ ਪੁੱਤਰ ਕ੍ਰਿਸ਼ਨ ਉਰਫ ਰਿੱਕੀ ਵਾਸੀ ਨਸੀਰਪੁਰ ਜਿਲਾ ਅੰਬਾਲਾ (ਹਰਿਆਣਾ) ਨਾਲ ਮਿਲ ਕੇ ਦੋਸ਼ੀ ਵੀਰ ਸਿੰਘ ਅਤੇ ਅੰਮ੍ਰਿਤ ਨੇ ਵਿਜੈ ਕੁਮਾਰ ਨੂੰ ਗੱਲਬਾਤ ਦੇ ਬਹਾਨੇ ਪਿੱਛੇ ਝਾੜੀਆਂ ਵਿੱਚ ਲਿਜਾ ਕੇ ਬਰਫ ਤੋੜਣ ਵਾਲੇ ਸੂਏ ਨਾਲ ਵਿਜੈ ਕੁਮਾਰ ਦੀ ਛਾਤੀ ਅਤੇ ਗਲੇ ਵਿੱਚ ਵਾਰ ਕਰ ਕੇ ਵਿਜੈ ਕੁਮਾਰ ਦਾ ਕਤਲ ਕਰ ਦਿੱਤਾ ਸੀ ।
Please Share This News By Pressing Whatsapp Button