♦इस खबर को आगे शेयर जरूर करें ♦

ਨਿਗਮ ਚੋਣਾਂ ਲਈ ਤਿਆਰ ਆਪ- ਮਹਿਤਾ , ਸ਼ੇਰਮਾਜਰਾ

ਪਟਿਆਲਾ 6 ਅਪ੍ਰੈਲ (ਬਲਵਿੰਦਰ ਪਾਲ )
ਅੱਜ ਨਿਗਮ ਚੋਣਾ ਦੇ ਸੰਬੰਧ ਚ ਇਕ ਅਹਿਮ ਮੀਟਿੰਗ ਵਿਚ  ਲੋਕਸਭਾ ਇੰਚਾਰਜ  ਇੰਦਰਜੀਤ ਸੰਧੂ ਅਤੇ ਸਹਿ ਪ੍ਰਧਾਨ ਪ੍ਰੀਤੀ ਮਲਹੋਤਰਾ ਵੱਲੋਂ ਖਾਸ ਤੋਰ ਤੇ ਸ਼ਿਰਕਤ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ ਤੇਜਿੰਦਰ ਮਹਿਤਾ ਅਤੇ ਜਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਮੇਘਚੰਦ ਸ਼ੇਰਮਾਜਰਾ ਨੇ ਸਾਂਝਾ ਬਿਆਨ ਦਿੰਦੇ ਹੋਏ ਕਿਹਾ ਕਿ  ਨਗਰ ਨਿਗਮ ਵਿੱਚ ਚੱਲ ਰਹੀ ਧੜੇਬਾਜੀ ਨੇ ਪਟਿਆਲਾ ਦੇ ਲੋਕਾਂ ਦੇ ਕੰਮਾ ਨੂੰ ਪ੍ਰਭਾਵਿਤ ਕੀਤਾ  ਹੋਇਆ ਹੈ ਅਤੇ ਨਿਗਮ ਦੇ ਮੇਅਰ ਵੱਲੋਂ ਕੈਪਟਨ ਦੀ ਹਾਰ ਹਜਮ ਨਹੀਂ ਹੋ ਰਹੀ| ਜਿਸ ਕਰਕੇ ਪੀ ਐਲ ਸੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ  ਹਾਰ ਦੀ ਖਿੱਜ ਕੱਢਦੇ ਹੋਏ ਲੋਕਾਂ ਦੇ ਕੰਮਾਂ ਨੂੰ ਰੋਕਿਆ ਹੋਇਆ ਹੈ ਜਿੱਥੇ ਸ਼ਹਿਰ ਦੇ ਵਿੱਚ ਨਜਾਇਜ ਕਬਜੇ ਕਰਕੇ ਸ਼ਹਿਰ ਖੁੱਦ ਇਹਨਾਂ ਨੇ ਕੱਬਜਾ ਮਾਫੀਆ ਨੂੰ ਪ੍ਰੋਤਸਾਹਨ  ਦਿੱਤਾ ਹੈ ਸ਼ਹਿਰ ਵਿੱਚ ਜਿੱਥੇ ਨਸ਼ੇ ਦੀ ਵਿੱਕਰੀ ਵੱਡੇ ਪੱਧਰ ਤੇ ਹੋਈ,  ਸੱਟਾ ਮਾਫੀਆ ਨੂੰ ਰਾਜਨੀਤਿਕ ਸ਼ਰਨ ਦੇ ਵਿੱਚ ਚਾਲੂ ਰੱਖਿਆ ਗਿਆ  ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਲੋਕਸਭਾ ਇੰਚਾਰਜ ਇੰਦਰਜੀਤ ਸੰਧੂ ਅਤੇ ਪ੍ਰੀਤੀ ਮਲਹੋਤਰਾ ਨੇ ਪਾਰਟੀ ਦੀਆਂ ਹਿਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ  ਕਿਹਾ ਕਿ ਪਟਿਆਲਾ ਵਿੱਚ ਬਹੁਤ ਜਲਦ ਨਗਰ ਨਿਗਮ ਚੋਣਾਂ ਆ ਰਹੀਆਂ ਉਸ ਦੀਆਂ ਤਿਆਰੀਆਂ ਲਈ ਪਾਰਟੀ ਦਾ ਸੰਦੇਸ਼ ਦਿੰਦੇ ਹੋਏ ਇੰਦਰਜੀਤ ਸੰਧੂ ਨੇ ਆਖਿਆ ਕਿ  ਹਰ ਵਾਰਡ ਦੀ ਇਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਕਿ ਆਪਣੇ ਆਪਣੇ ਵਾਰਡ ਦੇ ਕੰਮ ਕਰਵਾਉਣ ਲਈ ਜਿੰਮੇਵਾਰੀ ਨਿਭਾਉਣਗੇ । ਇਸ ਮੋਕੇ ਲੀਡਰਸ਼ਿਪ ਨਾਲ ਗੱਲਬਾਤ ਕਰਦੀਆਂ ਇਸਤਰੀ ਵਿੰਗ ਦੇ ਜਿਲ੍ਹਾ ਪ੍ਰਧਾਨ ਵੀਰਪਾਲ ਚਹਿਲ ਅਤੇ ਆਪ ਦੇ ਬੁਲਾਰੇ ਬਲਜਿੰਦਰ ਢਿੱਲੋਂ ਨੇ ਨਗਰ ਨਿਗਮ ਦੀਆਂ ਚੋਣਾਂ ਜਲਦ ਕਰਵਾਉਣ ਲਈ ਆਖਿਆ ਤਾਂ ਜੋ ਜਨਤਾ ਦੇ ਕੰਮਾਂ ਨੂੰ ਤੇਜ਼ੀ ਮਿਲ ਸਕੇ । ਇਸ ਮੌਕੇ ਸੁਨੀਲ ਪੁਰੀ  , ਪੁਨੀਤ  ਬੁੱਧੀਰਾਜਾ ,  ਸਨੀ ,  ਮਜਬੀ ,  ਨਿਕੂ ,  ਰਣਬੀਰ ,  ਕੇਸ਼ਵ , ਤਰਸੇਮ ਸਿੰਘ  ਸਨੌਰ ,  ਧਰਮਿੰਦਰ ਸਿੰਘ  ਪਟਿਆਲਾ ,  ਤਰਲੋਕ ਸਿੰਘ ਪੰਜੋਲਾ   ,  ਭਿੰਦਰ ਸਿੰਘ  ਆਲਮਪੁਰ ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129