
ਪਿੰਡ ਦੌਨ ਕਲਾਂ ਦੇ ਧਰਮਿੰਦਰ ਸਿੰਘ ਦੇ ਕਾਤਲ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਉੱਤਰਾਖੰਡ ਤੋਂ ਕੀਤਾ ਗ੍ਰਿਫਤਾਰ
ਪਟਿਆਲਾ15 ਅਪ੍ਰੈਲ (ਬਲਵਿੰਦਰ ਪਾਲ) ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੱਡੀ ਕਾਰਵਾਈ ਸਾਹਮਣੇ ਆਈਆਂ। ਸੂਤਰਾਂ ਦੇ ਮੁਤਾਬਿਕ ਉਤਰਾਖੰਡ ਪੁਲਿਸ ਅਤੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਂਝੇ ਆਪ੍ਰੇਸ਼ਨ ਦੇ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਹਰਬੀਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਇਸ ਗੈਂਗਸਟਰ ਦੇ ਤਾਰ ਪਟਿਆਲੇ ਅਤੇ ਮੋਗਾ ਵਿੱਚ ਹੋਏ ਕਤਲਾਂ ਦੇ ਨਾਲ ਜੁੜਿਆ ਰਿਹਾ ਹੈ। ਸੂਤਰਾਂ ਦੇ ਮੁਤਾਬਿਕ ਇਹ ਸ਼ਾਰਪ ਸ਼ੂਟਰ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਹੋਟਲ ਵਿੱਚ ਲੁਕਿਆ ਹੋਇਆ ਸੀ। ਪੰਜਾਬ ਪੁਲਿਸ ਗੈਂਗਸਟਰ ਹਰਬੀਰ ਨੂੰ ਲੈ ਕੇ ਪੰਜਾਬ ਦੇ ਲਈ ਹੈ। ਗੌਰਤਲਬ ਹੈ ਕਿ ਪਿੰਡ ਦੌਨ ਕਲਾਂ ਦੇ ਵਿੱਚ ਰਹਿਣ ਵਾਲੇ ਧਰਮਿੰਦਰ ਅਤੇ ਮੋਗਾ ਦੇ ਪਿੰਡ ਮਾੜੀ ਮੁਸਤਫ਼ਾ ਵਿੱਚ ਕਬੱਡੀ ਮੁਕਾਬਲੇ ਦੌਰਾਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੈਂਗਸਟਰ ਹਰਜੀਤ ਸਿੰਘ ਪਿੰਡ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਗੈਂਗਸਟਰ ਦੇ ਤਾਰ ਦੋਨੋਂ ਕਤਲਾਂ ਦੇ ਨਾਲ ਜੁੜੇ ਦੱਸੇ ਜਾ ਰਹੇ ਹਨ
Please Share This News By Pressing Whatsapp Button