
ਵਿਕਾਸ ਨਗਰ ਦੀ ਸੋਮਵਾਰ ਦੀ ਮੰਡੀ ਵਿਚ ਆਈ ਮਹਿਲਾ ਦੇ ਹੱਥ ਵਿੱਚੋਂ ਦੋ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਖੋਯਾ ਗਯਾ ਰੀਅਲਮੀ ਦਾ ਮੋਬਾਈਲ ਫੋਨ
ਪਟਿਆਲਾ 26 ਮਈ (ਬਲਵਿੰਦਰ ਪਾਲ) ਥਾਣਾ ਤ੍ਰਿਪੜੀ ਪੁਲਸ ਦੇ ਕੋਲ ਸ਼ਿਕਾਇਤਕਰਤਾ ਪਰਮਜੀਤ ਕੌਰ ਪਤਨੀ ਅਮਿਤ ਕੁਮਾਰ ਵਾਸੀ ਦੀਪ ਨਗਰ ਪਟਿਆਲਾ ਦੇ ਵੱਲੋਂ ਦੋਸ਼ੀ ਗੁਰਦੇਵ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਕਲਿਆਣ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਲੰਗ ਦੇ ਖਿਲਾਫ ਸ਼ਿਕਾਇਆਤ ਦਰਜ ਕਰਵਾਈ। ਸ਼ਿਕਾਇਤਕਰਤਾ ਪਰਮਜੀਤ ਕੌਰ ਨੇ ਤ੍ਰਿਪੜੀ ਪੁਲਸ ਨੂੰ ਦੱਸਿਆ ਕਿ ਉਹ ਵਿਕਾਸ ਨਗਰ ਦੇ ਵਿਚ ਲੱਗਣ ਵਾਲੀ ਸੋਮਵਾਰ ਦੀ ਮੰਡੀ ਗਈ ਹੋਈ ਸੀ। ਤਾਂ ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ ਅਤੇ ਪ੍ਰੀਤ ਸਿੰਘ ਦੇ ਵੱਲੋਂ ਉਸ ਦੇ ਹੱਥ ਵਿੱਚ ਫੜਿਆ ਰੀਅਲਮੀ ਕੰਪਨੀ ਦਾ ਮੋਬਾਇਲ ਫੋਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿੱਚ ਪੁਲੀਸ ਦੇ ਵੱਲੋਂ ਪੜਤਾਲ ਕਰਨ ਤੇ ਦੋਨੋਂ ਦੋਸ਼ੀਆਂ ਤੋਂ ਖੋਹਿਆ ਹੋਇਆ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਦੋਸ਼ੀ ਗੁਰਪ੍ਰੀਤ ਸਿੰਘ ਅਤੇ ਪ੍ਰੀਤ ਸਿੰਘ ਦੇ ਖਿਲਾਫ ਤ੍ਰਿਪੜੀ ਪੁਲਿਸ ਦੇ ਵੱਲੋਂ 379 ਬੀ ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।
Please Share This News By Pressing Whatsapp Button