
ਦੀਪ ਨਗਰ ਵਿੱਚ ਸ਼ਰਾਬ ਦੇ ਕਰਿੰਦੇ ਦੀ ਮਾਰ ਕੁੱਟ ਕਰ ਖੋਏ 60 ਹਜ਼ਾਰ ਰੁਪਏ
ਪਟਿਆਲਾ 28 ਜੁਲਾਈ (ਬਲਵਿੰਦਰ ਪਾਲ) ਥਾਣਾ ਤ੍ਰਿਪੜੀ ਪੁਲਸ ਦੇ ਕੋਲ ਸ਼ਿਕਾਇਤ ਕਰਤਾ ਅਨਿਲ ਸ਼ਸਕਸੈਨਾ ਵਾਸੀ ਨਿਊ ਮਿਹਰ ਸਿੰਘ ਕਲੋਨੀ ਪਟਿਆਲਾ ਵੱਲੋਂ ਦੋਸ਼ੀ ਕਾਕਾ ਸਿੰਘ ਵਾਸੀ ਵਿਕਾਸ ਨਗਰ ਅਤੇ 3 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸ਼ਿਕਾਇਆਤ ਦਰਜ ਕਰਵਾਈ ਗਈ। ਸ਼ਿਕਾਇਤਕਰਤਾ ਅਨਿਲ ਸਕਸੈਨਾ ਦੇ ਵੱਲੋਂ ਤ੍ਰਿਪੜੀ ਪੁਲਸ ਨੂੰ ਦੱਸਿਆ ਗਿਆ ਕਿ ਤ੍ਰਿਪੜੀ ਦੇ ਸ਼ਰਾਬ ਦੇ ਠੇਕਿਆਂ ਦਾ ਉਹ ਇੰਚਾਰਜਾਂ ਹੈ ਅਤੇ ਆਪਣੇ ਸਾਥੀ ਜੀਵਨ ਸਿੰਘ ਦੇ ਨਾਲ ਸ਼ਰਾਬ ਦੀ ਕਲੈਕਸ਼ਨ ਕਰਨ ਦੇ ਲਈ ਦੀਪ ਨਗਰ ਦੇ ਵੱਲ ਜਾ ਰਿਹਾ ਸੀ। ਦੋਸ਼ੀ ਕਾਕਾ ਸਿੰਘ ਆਪਣੇ ਸਾਥੀਆਂ ਦੇ ਨਾਲ ਸਕੌਰਪੀਓ ਕਾਰ ਵਿੱਚ ਦੀਪ ਨਗਰ ਦੇ ਠੇਕੇ ਦੇ ਕੋਲ ਪਹਿਲਾਂ ਤੋਂ ਹੀ ਬੈਠਿਆ ਹੋਇਆ ਸੀ ਜਦੋਂ ਉਹ ਕੈਸ਼ ਲੈਣ ਦੇ ਲਈ ਕਾਰ ਦੇ ਵਿੱਚੋਂ ਬਾਹਰ ਉਤਰਿਆ ਤਾਂ ਦੋਸ਼ੀਆਂ ਦੇ ਉਸ ਦੇ ਉਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਆਪਣਾ ਵਿਚ ਬਚਾਅ ਕਰਦੇ ਹੋਏ ਉਹੋ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਕਿ ਦੋਸ਼ੀਆਂ ਨੇ ਜੀਵਨ ਸਿੰਘ ਦੀ ਮਾਰਕੁੱਟ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਂਦੇ ਹੋਏ 60ਹਜ਼ਾਰ ਰੁਪਇਆ ਖੋਹ ਲਿਆ। ਤ੍ਰਿਪੜੀ ਪੁਲਿਸ ਦੇ ਵੱਲੋਂ ਕਾਕਾ ਸਿੰਘ ਅਤੇ ਉਸਦੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ 379 ਬੀ,506,34 ਆਈ ਪੀ ਸੀ ਦੇ ਤਹਿਤ ਮਾਮਲੇ ਨੂੰ ਦਰਜ ਕਰ ਦੇ ਕਾਰਵਾਈ ਸ਼ੁਰੂ ਕਰ ਦਿੱਤਾ।
Please Share This News By Pressing Whatsapp Button