
ਸੂਰਿਆ ਕੰਪਲੈਕਸ ਦੇ ਯੁਨਾਈਟਿਡ ਟਰੈਵਲ ਦੇ ਡਾਇਰੈਕਟਰ ਅਤੇ ਸਾਥੀ ਦੇ ਵੱਲੋਂ ਕੈਨੇਡਾ ਭੇਜਣ ਦੇ ਨਾਮ ਤੇ ਮਰੀ 11 ਲੱਖ ਰੁਪਏ ਦੀ ਠੱਗੀ
ਪਟਿਆਲਾ 31ਅਕਤੂਬਰ (ਬਲਵਿੰਦਰ ਪਾਲ) ਪੰਜਾਬ ਸਰਕਾਰ ਦੇ ਵੱਲੋਂ ਉਂਝ ਤਾਂ ਬੜੇ ਬੜੇ ਨੌਜਵਾਨਾਂ ਨੂੰ ਲੈ ਕੇ ਵਾਅਦੇ ਜਾ ਰਹੇ ਹਨ ਪਰ ਨੌਜਵਾਨਾਂ ਨੂੰ ਬਾਹਰ ਜਾਣ ਦੀ ਹੋੜ ਲੱਗੀ ਹੋਈ ਪਰ ਇਸ ਬਾਹਰ ਜਾਣ ਦੀ ਹੋੜ ਦਾ ਫਾਇਦਾ ਕੂੰਜ ਏਜੰਟਾਂ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਐਸਾ ਹੀ ਇਕ ਮਾਮਲਾ ਪਟਿਆਲਾ ਦੇ ਵਿੱਚ ਸਾਹਮਣੇ ਆਇਆ ਜਿੱਥੇ ਸ਼ਿਕਾਇਤਕਰਤਾ ਜਗਦੀਪ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਗੁਰੂ ਰਾਮ ਦਾਸ ਨਗਰ ਸਾਨੀਪੁਰ ਰੋਡ ਸਰਹਿੰਦ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵੱਲੋਂ ਸਿਵਲ ਲਾਈਨ ਪੁਲਸ ਦੇ ਕੋਲ ਸੂਰਿਆ ਕੰਪਲੈਕਸ ਦੇ ਯੂਨਾਈਟਡ ਟ੍ਰੈਵਲ ਦੇ ਡਾਇਰੈਕਟਰ ਵਿਕਰਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਮਕਾਨ ਨੰਬਰ 4046 ਫੇਸ-2 ਅਰਬਨ ਅਸਟੇਟ ਪਟਿਆਲਾ ਅਤੇ ਇਸ ਦੇ ਸਾਥੀ ਭੁਪੇਸ਼ ਕੁਮਾਰ ਪੁੱਤਰ ਬਿਦਰ ਪਰਸ਼ਾਦ ਵਾਸੀ ਏਕਤਾ ਨਗਰ ਅਨੰਦ ਨਗਰ ਬੀ ਪਟਿਆਲਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸ਼ਿਕਾਇਤਕਰਤਾ ਦੇ ਵੱਲੋਂ ਪੁਲਸ ਨੂੰ ਦੱਸਿਆ ਗਿਆ ਕਿ ਉਸਨੂੰ ਕਨੇਡਾ ਭੇਜਣ ਦੇ ਨਾਮ ਉਤੇ ਬਿਕਰਮ ਸਿੰਘ ਅਤੇ ਭੁਪੇਸ਼ ਕੁਮਾਰ ਦੇ ਵੱਲੋਂ 11 ਲੱਖ ਰੁਪਏ ਦੀ ਨਕਦੀ ਨੌਂ ਨੌਂ ਲੱਖ ਰੁਪਏ ਦੇ ਦੋ ਚੈੱਕ ਖਾਤੇ ਪਾਸਪੋਰਟ ਦਿੱਤਾ ਸੀ। ਬਾਅਦ ਵਿੱਚ ਯੁਨਾਇਟੇਡ ਟਰੈਵਲ ਦੇ ਡਾਇਰੈਕਟਰ ਵਿਕਰਮ ਸਿੰਘ ਅਤੇ ਉਸ ਦੇ ਸਾਥੀ ਭੁਪੇਸ਼ ਕੁਮਾਰ ਦੇ ਵੱਲੋਂ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ,ਨਾ 11 ਲੱਖ ਰੁਪਏ ਦੀ ਨਕਦੀ ਵਾਪਸ ਕੀਤੀ, ਨਾ ਹੀ 9 ਲੱਖ ਰੁਪਏ ਦੇ ਦੋ ਚੈੱਕ ਵਾਪਸ ਕੀਤੇ ਅਤੇ ਨਾ ਹੀ ਉਸ ਦਾ ਪਾਸਪੋਰਟ ਵਾਪਸ ਕੀਤਾ। ਸਿਵਲ ਲਾਈਨ ਪੁਲਸ ਦੇ ਵੱਲੋਂ ਯੁਨਾਈਟਿਡ ਟਰੈਵਲ ਨੇ ਡਾਇਰੈਕਟਰ ਵਿਕਰਮ ਸਿੰਘ ਭੁਪੇਸ਼ ਕੁਮਾਰ ਦੇ ਖਿਲਾਫ 406, 420, 120 ਬੀ ਆਈ ਪੀ ਸੀ ਦੇ ਤਹਿਤ ਮਾਮਲੇ ਨੂੰ ਦਰਜ ਕਰਕੇ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ
Please Share This News By Pressing Whatsapp Button