
ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਆਈ.ਟੀ.ਆਈ ਦੇ ਵਾਟਰ ਵਰਕਸ ਤੋਂ ਸਫ਼ਾਈ ਰੈਲੀ ਕੱਢੀ
ਪਟਿਆਲਾ, 26 ਸਤੰਬਰ:(ਬਲਵਿੰਦਰ ਸਿੰਘ)
ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਇੱਥੇ ਆਈ.ਟੀ.ਆਈ ਦੇ ਵਾਟਰ ਵਰਕਸ ਵਿੱਚ ਸਫ਼ਾਈ ਰੈਲੀ ਕੱਢੀ।
ਇਸ ਸਵੱਛਤਾ ਰੈਲੀ ਨੂੰ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਪਟਿਆਲਾ ਦੇ ਡੀਐਸਓ ਕਮ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਵਿਪਨ ਸਿੰਗਲਾ ਅਤੇ ਐਸਡੀਉ ਵਿਨੋਦ ਕੁਮਾਰ ਉੱਪਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈ ਇਸ ਰੈਲੀ ਮੌਕੇ ਡੀਐਸਓ ਦੇ ਸਮੂਹ ਸੀ ਐਂਡ ਡੀ ਵਰਕਰਾਂ ਨੇ ਵਾਟਰ ਵਰਕਸ ਦੀ ਸਫਾਈ ਕੀਤੀ। ਇਸ ਮੌਕੇ ਸੀਡੀਐਸ ਸੀਮਾ ਸੋਹਲ ਤੇ ਹਰਜਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ।ਉਨ੍ਹਾਂ ਦੱਸਿਆ ਕਿ ਸਵੱਛਤਾ ਹੀ ਸੇਵਾ ਤਹਿਤ ਲੋਕਾਂ ਨੂੰ ਸਫਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
Please Share This News By Pressing Whatsapp Button