
ਕ੍ਰਿਕਟ ਫਰੈਂਡਜ ਕੱਪ ਦਾ ਹੋਇਆ ਅਯੋਜਨ
Date – 30-9-23- (ਬਲਵਿੰਦਰ ਪਾਲ)ਬੁੱਢਾ ਦਲ ਕ੍ਰਿਕਟ ਅਕੈਡਮੀ ਵਿਖੇ ਅੰਡਰ 14 ਕ੍ਰਿਕਟ ਫਰੈਂਡਸ ਕੱਪ ਦਾ ਹੋਇਆ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਤੌਰ ਤੇ ਪੰਜ ਟੀਮਾਂ ਨੇ ਭਾਗ ਲਿਆ। ਇਸ ਮੌਕੇ ਉੱਘੇ ਸਮਾਜ ਸੇਵੀ ਸਿਕੰਦਰ ਚੌਹਾਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਕ੍ਰਿਕਟ ਕੋਚ ਪਰਵੀਨ ਕੁਮਾਰ ਅਤੇ ਗੋਲਡੀ ਕੋਚ ਨੇ ਟੂਰਨਾਮੈਂਟ ਵਿਚ ਆਏ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਿਕੰਦਰ ਚੌਹਾਨ ਨੇ ਖਿਡਾਰੀਆਂ ਨਾਲ ਵਿਸ਼ੇਸ ਮੁਲਾਕਾਤ ਕੀਤੀ ਅਤੇ ਕਿਹਾ ਕਿ, ਇਹ ਸਾਰੇ ਖਿਡਾਰੀ ਦੇਸ਼ ਦਾ ਉੱਜਵਲ ਭਵਿੱਖ ਹਨ। ਉਹ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਨਾਂ ਦੇ ਉੱਜਵਲ ਭਵਿੱਖ ਦੀ ਦਿਲੋਂ ਕਾਮਨਾ ਵੀ ਕਰਦੇ ਹਨ।
ਫ਼ੋਟੋ ਕੈਪਸਨ – ਮੁੱਖ ਮਹਿਮਾਨ ਸਿਕੰਦਰ ਚੌਹਾਨ ਖਿਡਾਰੀਆਂ ਨਾਲ ਮੁਲਕਾਤ ਕਰਦੇ ਹੋਏ।
Please Share This News By Pressing Whatsapp Button