225 ਗ੍ਰਾਮ ਸਮੈਕ ਅਤੇ 2 ਲੱਖ 18 ਹਜਾਰ ਰੁਪਏ ਡਰੱਗ ਮਨੀ ਸਮੇਤ ਨਸ਼ਾ ਤਸਕਰ ਕਾਬੂ
ਵਿਕਰਮਜੀਤ ਦੁੱਗਲ , ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਪਟਿਆਲਾ ਨੇ ਇਸ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵਰੁਣ ਸ਼ਰਮਾ ਆਈ.ਪੀ.ਐਸ. ਕਪਤਾਨ ਪੁਲਿਸ ( ਸਿਟੀ ) ਪਟਿਆਲਾ ਦੀ ਨਿਗਰਾਨੀ ਹੇਠ ਅਤੇ ਸੌਰਵ ਜਿੰਦਲ ਡੀ.ਐਸ.ਪੀ. ਸਿਟੀ -2 ਪਟਿਆਲਾ ਦੀ ਅਗਵਾਹੀ ਹੇਠ ਇੰਸਪੈਕਟਰ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਵੱਲੋਂ ਮੁਕੱਦਮਾ ਨੰਬਰ 27 ਮਿਤੀ 02-02-2021 ਅ / ਧ 21/61/85 ND & PS Act ਥਾਣਾ ਤ੍ਰਿਪੜੀ ਪਟਿਆਲਾ ਦਰਜ ਕਰਕੇ ਦੋਸ਼ੀ ਨਿਰਦੋਸ਼ ਉਰਫ ਗੱਟੂ ਪੁੱਤਰ ਵੇਦ ਪ੍ਰਕਾਸ਼ ਵਾਸੀ ਖਾਲਸਾ ਕਲੋਨੀ , ਸਨੌਰ ਜ਼ਿਲ੍ਹਾ ਪਟਿਆਲਾ ਨੂੰ ਕਾਬੂ ਕਰਕੇ ਉਸ ਪਾਸੋਂ 225 ਗ੍ਰਾਮ ਸਮੈਕ ਅਤੇ 2 ਲੱਖ 18 ਹਜ਼ਾਰ ਰੁਪਏ ਡਰੱਗ ਮਨੀ ਬਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਦੁੱਗਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 02.02.2021 ਨੂੰ ਪੁਲਿਸ ਪਾਰਟੀ ਮੋੜ ਡੀ.ਐਲ.ਐਫ. ਕਲੋਨੀ ਪਟਿਆਲਾ ਪਾਸ ਮੋਜੂਦ ਸੀ ਤਾਂ ਇੱਕ ਸ਼ੱਕੀ ਮੋਟਰਸਾਇਕਲ ਨੰਬਰ PB.39.F.5257 ਦੇ ਚਾਲਕ ਨਿਰਦੋਸ਼ ਉਰਫ ਗੱਟੂ ਨੂੰ ਰੋਕਿਆ ਗਿਆ ਜਿਸ ਪਾਸੋਂ 225 ਗ੍ਰਾਮ ਸਮੈਕ ਅਤੇ 2 ਲੱਖ 18 ਹਜ਼ਾਰ ਰੁਪਏ ਡਰੱਗ ਮਨੀ ਬ੍ਰਾਮਦ ਹੋਈ , ਜਿਸ ਪਰ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀ ਪਾਸੋ ਪੁੱਛ ਗਿੱਛ ਕੀਤੀ ਜਾ ਰਹੀ ਹੈ , ਜੋ ਪੁੱਛ ਗਿੱਛ ਦੋਰਾਨ ਹੋਰ ਖੁਲਸੇ ਹੋਣ ਦੀ ਉਮੀਦ ਹੈ ।
Please Share This News By Pressing Whatsapp Button