ਗੁਰਮਤਿ ਸੰਗੀਤ ਵਿਭਾਗ ਵੱਲੋਂ ਅੰਤਰ-ਰਾਸ਼ਟਰੀ ਵੈਬੀਨਾਰ ਦਾ ਆਯੋਜਨ -ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸੰਗੀਤ ਵਿਭਾਗ ਨੇ ਕਰਵਾਇਆ 15ਵਾਂ ਵੈਬੀਨਾਰ
ਪਟਿਆਲਾ, 3 ਫਰਵਰੀ:
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ਦੀ ਲੜੀ ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਉਪ ਕੁਲਪਤੀ ਰਵਨੀਤ ਕੌਰ ਦੀ ਅਗਵਾਈ ਵਿਚ ਇਕ ਰੋਜ਼ਾ ਅੰਤਰ-ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
ਵੈਬੀਨਾਰ ‘ਚ ਲਾਹੌਰ ਯੂਨੀਵਰਸਿਟੀ ਦੇ ਡਾ. ਸਾਮੀਨਾ ਬੈਤੂਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਹਰਵਿੰਦਰ ਸਿੰਘ, ਵਿਸ਼ਵ ਪ੍ਰਸਿੱਧ ਸੰਗੀਤ ਵਿਗਿਆਨੀ ਪੰਡਤ ਦੇਵੇਂਦਰ ਵਰਮਾ ਦਿੱਲੀ, ਡਾ. ਏ ਪੀ ਸਿੰਘ, ਡਾ. ਹਰਜੀਤ ਸਿੰਘ, ਡਾ. ਜਸਬੀਰ ਕੋਰ ਪ੍ਰਿੰਸੀਪਲ ਗੁਰਮਤਿ ਕਾਲਜ ਪਟਿਆਲਾ ਅਤੇ ਪ੍ਰੋ. ਨਰਿੰਦਰ ਕੌਰ ਪਠਾਨਕੋਟ ਵੱਲੋਂ ਰਾਗ ਦੇਵਗੰਧਾਰੀ ਅਤੇ ਬਿਹਾਗੜਾ – ਗੁਰੂ ਤੇਗ਼ ਬਹਾਦਰ ਬਾਣੀ ਸੰਦਰਭ ਵਿਸ਼ੇ ‘ਤੇ ਖੋਜ ਭਰਪੂਰ ਲੈਕਚਰ-ਪ੍ਰਸਤੁਤੀਆਂ ਦਿੱਤੀਆਂ ਗਈਆਂ।
ਸਮਾਗਮ ਦਾ ਆਰੰਭ ਕਰਦਿਆਂ ਇੰਚਾਰਜ ਗੁਰਮਤਿ ਸੰਗੀਤ ਵਿਭਾਗ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਵਿਭਾਗ ਵੱਲੋਂ ਕੋਵਿਡ ਦੇ ਸਮੇਂ ਦੌਰਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ 31 ਮੁੱਖ ਰਾਗਾਂ ਦੀ ਜਾਣਕਾਰੀ ਅਤੇ ਸ਼ਬਦ ਕੀਰਤਨ ਰਚਨਾਵਾਂ ਭਾਰਤੀ ਅਤੇ ਵੈਸਟਰਨ ਸੁਰਲਿਪੀ ਸਹਿਤ ਦੇਸ਼ ਵਿਦੇਸ਼ ਦੇ ਗੁਰਮਤਿ ਸੰਗੀਤ ਪ੍ਰੇਮੀਆਂ ਲਈ ਉਪਲਬਧ ਕਰਵਾਈਆਂ ਗਈਆਂ ਹਨ ਉਥੇ ਵੱਖ-ਵੱਖ ਸਕੇਲਾਂ ਦੇ ਡਿਜੀਟਲ ਤਾਨਪੂਰਾ ਟਰੈਕ ਐੱਚ.ਡੀ. ਕੁਆਲਿਟੀ ਵਿਚ ਅੱਪਲੋਡ ਕੀਤੇ ਗਏ ਹਨ।
Please Share This News By Pressing Whatsapp Button