
ਸੰਗਤਪੁਰਾ ਵਾਸੀਆਂ ਨੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਪਾਇਆ ਸਾਂਝਾ ਮਤਾ

ਪਟਿਆਲਾ, 5 ਫਰਵਰੀ (ਬਲਵਿੰਦਰ ਪਾਲ )-ਪਿੰਡ ਸੰਗਤਪੁਰਾ (ਭੌਂਕੀ) ਵਿਖੇ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਕਿਸਾਨੀ ਅੰਦੋਲਨ ਦੇ ਸਬੰਧ ਵਿੱਚ ਸਾਂਝੇ ਤੌਰ ‘ਤੇ ਮਤਾ ਪਾਇਆ ਗਿਆ, ਜਿਸ ਵਿੱਚ ਨਗਰ ਦੇ ਸਾਰੇ ਹੀ ਜਿਮੀਂਦਾਰ ਭਰਾਵਾਂ ਅਤੇ ਨਗਰ ਨਿਵਾਸੀਆਂ ਨੇ ਹਿੱਸਾ ਲਿਆ। ਇਸ ਮੌਕੇ ਨਾਇਬ ਸਿੰਘ ਨੂੰ ਪ੍ਰਧਾਨ, ਬਲਵਿੰਦਰ ਸਿੰਘ ਨੂੰ ਖਜਾਨਚੀ ਚੁਣਿਆ ਗਿਆ ਅਤੇ 19 ਹੋਰ ਮੈਂਬਰਾਂ ਦੀ ਚੋਣ ਕਰਕੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਮਤੇ ਵਿੱਚ ਹਦਾਇਤਾਂ ਲਿਖੀਆਂ ਗਈਆਂ ਸਨ, ਉਹਨਾਂ ਨੂੰ ਨਗਰ ਨਿਵਾਸੀਆਂ ਵੱਲੋਂ ਜੈਕਾਰੇ ਦੇ ਰੁੂਪ ਵਿੱਚ ਪ੍ਰਵਾਨਗੀ ਦਿੱਤੀ ਗਈ ਅਤੇ ਦਿੱਲੀ ਕਿਸਾਨ ਅੰਦੋਲਨ ਵਿੱਚ 7 ਮੈਂਬਰਾਂ ਦਾ ਪਹਿਲਾ ਜੱਥa 10 ਦਿਨਾਂ ਲਈ ਰਵਾਨਾ ਹੋਇਆ ਅਤੇ ਉਨ੍ਹਾਂ ਦੀ ਵਾਪਸੀ ਤੋਂ ਪਹਿਲਾਂ ਇੱਕ ਜੱਥਾ ਫਿਰ 10 ਦਿਨਾਂ ਲਈ ਦਿੱਲੀ ਕਿਸਾਨ ਅੰਦੋਲਨ ਵਿੱਚ ਜਾਵੇਗਾ। ਇਸ ਮੌਕੇ ਹਾਜਰ ਨਗਰ ਨਿਵਾਸੀਆਂ ਵੱਲੋਂ ਸਾਂਝੇ ਤੌਰ ‘ਤੇ ਅਪੀਲ ਕੀਤੀ ਗਈ ਕਿ ਆਪਸੀ ਮੱਤਭੇਦ ਮਿਟਾ ਕੇ ਇੱਕ ਹੋ ਕੇ ਅੰਦੋਲਨ ਨੂੰ ਹੋਰ ਮਜਬੂਤ ਕੀਤਾ ਜਾਵੇ ਤਾਂ ਜੋ ਕਿਸਾਨ, ਮਜਦੂਰ, ਏਕਤਾ ਦੀ ਜਿੱਤ ਹੋ ਸਕੇ। ਸਮੂਹ ਪਿੰਡ ਵਾਸੀਆਂ ਵੱਲੋਂ ਭਾਜਪਾ ਪਾਰਟੀ ਦਾ ਮੁਕੰਮਲ ਤੌਰ ‘ਤੇ ਬਾਇਕਾਟ ਕੀਤਾ ਗਿਆ ਅਤੇ ਸਾਰੇ ਪਿੰਡ ਵਿੱਚ ਕਿਸਾਨੀ ਦੇ ਹੱਕ ਵਿੱਚ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਸਤਪਾਲ ਸਿੰਘ, ਰਾਮ ਸਿੰਘ, ਗੁਰਤੇਜ ਸਿੰਘ, ਗੁਰਦਰਸਨ ਸਿੰਘ, ਦਿਲਵਰ ਸਿੰਘ, ਸੁਖਦੇਵ ਸਿੰਘ, ਕੇਸਰ ਸਿੰਘ, ਜਗਤਾਰ ਸਿੰਘ, ਜਗਸੀਰ ਸਿੰੰਘ, ਯੋਗਰਾਜ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ ਅਤੇ ਭਾਈ ਜਗਜੀਤ ਸਿੰਘ ਸੰਗਤਪੁਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।
ਫੋਟੋ ਕੈਪਸਨ: ਪਿੰਡ ਸੰਗਤਪੁਰਾ (ਭੌਂਕੀ) ਵਿਖੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਹੋਏ ਇਕੱਠ ਦੀ ਤਸਵੀਰ।
Please Share This News By Pressing Whatsapp Button