
ਵਾਰਡ ਨੰਬਰ 30 ਤੋਂ ਸਾਬਕਾ ਕੌਂਸਲਰ ਤੇ ਸੀਨੀਅਰ ਕਾਂਗਰਸੀ ਮਹਿਲਾ ਆਗੂ ਰੇਖਾ ਅਗਰਵਾਲ ਨੇ ਕੀਤੀ ਬੀਬਾ ਜੈਇੰਦਰ ਕੌਰ ਨਾਲ ਮੁਲਾਕਾਤ
ਪਟਿਆਲਾ, 5 ਫ਼ਰਵਰੀ (ਰਾਹੁਲ ਪਟਿਆਲਵੀ )-ਵਾਰਡ ਨੰਬਰ 30 ਤੋਂ ਸਾਬਕਾ ਕੌਂਸਲਰ ਤੇ ਸੀਨੀਅਰ ਮਹਿਲਾ ਕਾਂਗਰਸ ਆਗੂ ਰੇਖਾ ਅਗਰਵਾਲ ਨੇ ਬੀਬਾ ਜੈਇੰਦਰ ਕੌਰ ਨਾਲ ਇਕ ਮੁਲਾਕਾਤ ਕੀਤੀ ਅਤੇ ਵਾਰਡ ਵਿੱਚ ਹੁਣ ਤੱਕ ਹੋਏ ਵਿਕਾਸ ਕਾਰਜਾਂ ਅਤੇ ਹੋਰ ਰਹਿੰਦੇ ਸਮੁੱਚੇ ਵਿਕਾਸ ਕਾਰਜਾਂ ਦੀ ਸਮੁੱਚੀ ਜਾਣਕਾਰੀ ਦਿੱਤੀ। ਇਸ ਮੌਕੇ ਰੇਖਾ ਅਗਰਵਾਲ ਨੇ ਕਿਹਾ ਕਿ ਵਾਰਡ ਨੰਬਰ 30 ਦਾ ਹਰ ਘਰ ਮੇਰਾ ਆਪਣਾ ਘਰ ਹੈ ਤੇ ਵਾਰਡ ਅੰਦਰ ਕੋਈ ਵੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਰੇਖਾ ਅਗਰਵਾਲ ਅਤੇ ਵਾਰਡ ਨੰਬਰ 30 ਤੋਂ ਮੌਜੂਦਾ ਕੌਂਸਲਰ ਹਰੀਸ਼ ਅਗਰਵਾਲ ਦੀ ਵਾਰਡ ਦੇ ਵਿਕਾਸ ਕਾਰਜਾਂ ਪ੍ਰਤੀ ਤਨਦੇਹੀ ਨੂੰ ਦੇਖਦਿਆਂ ਹੋਇਆਂ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਜਿੱਥੇ ਇਮਾਨਦਾਰੀ ਤਨਦੇਹੀ ਤੇ ਲਗਨ ਨਾਲ ਕੰਮ ਕਰਨ ਵਾਲੇ ਵਿਅਕਤੀ ਹੋਣ ਉੱਥੇ ਕੋਈ ਵੀ ਵਿਕਾਸ ਕਾਰਜ ਕਦੇ ਵੀ ਅਧੂਰਾ ਨਹੀਂ ਰਹਿੰਦਾ ਅਤੇ ਨਾ ਹੀ ਕੋਈ ਕਮੀ ਰਹਿੰਦੀ ਹੈ, ਜਿਸ ਦਾ ਪ੍ਰਮਾਣ ਵਾਰਡ ਨੰਬਰ 30 ਅਤੇ ਪਟਿਆਲਾ ਵਿੱਚ ਹੋ ਰਹੇ ਵਿਕਾਸ ਕਾਰਜਾਂ ਤੋਂ ਮਿਲਦਾ ਹੈ।
Please Share This News By Pressing Whatsapp Button