
ਅਮਰਿੰਦਰ ਬੌਬੀ ਦਾ ਗੀਤ ‘ਅਹਿਸਾ’ ਹੋਇਆ ਰਿਲੀਜ਼

ਪ੍ਰਸਿੱਧ ਗਾਇਕ ਅਮਰਿੰਦਰ ਬੌਬੀ ਦਾ ਗੀਤ ‘ਅਹਿਸਾਸ’ ਇਥੇ ਪਟਿਆਲ ਮੀਡੀਆ ਕਲੱਬ ਵਿਚ ਉਹਨਾਂ ਦੇ ਪ੍ਰਸ਼ੰਸਕਾਂ ਤੇ ਪਰਿਵਾਰਕ ਮੈਂਬਰਾਂ ਦੀਹਾਜ਼ਰੀ ਵਿ ਰਿਲੀਜ਼ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਬੌਬੀ ਨੇ ਦੱਸਿਆ ਕਿ ਇਹ ਅਹਿਸਾਸ ਗੀਤ ਇਕ ਪਰਿਵਾਰਕ ਗਾਣਾ ਹੈ ਜੋ ਧੀਆਂ ‘ਤੇ ਹੈ। ਉਹਨਾਂ ਦੱਸਿਆ ਕਿ ਇਹ ਗੀਤ ਹਰਜਿੰਦਰ ਮੱਲ ਨੇ 18 ਸਾਲ ਪਹਿਲਾਂ ਲਿਖਿਆ ਸੀ ਜਦੋਂ ਉਹਨਾਂ ਦੇ ਘਰ ਬੇਟੀ ਪੈਦਾ ਹੋਈ ਸੀ। ਇਸ ਵਿਚ ਉਹਨਾਂ ਦੱਸਿਆ ਸੀ ਕਿ ਜਦੋਂ ਘਰ ਵਿਚ ਧੀ ਪੈਦਾ ਹੁੰਦੀ ਹੈ ਤਾਂ ਵਿਅਕਤੀ ਦੀ ਭਾਵਨਾ ਕੀ ਹੁੰਦੀ ਹੈ।
ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਇਹ ਗੀਤ ਗਾਉਣ ਦਾ ਮੌਕਾ ਉਹਨਾਂ ਨੂੰ ਮਿਲਿਆ ਹੈ। ਉਹਨਾਂ ਦੱਸਿਆ ਕਿ ਗੀਤ ਵਾਸਤੇ ਪ੍ਰਸ਼ੰਸਕਾਂ ਤੋਂ ਖੂਬ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਗੀਤ ਦੀ ਐਲਮ ਵਿਚ ਉਹਨਾਂ ਦੀ ਪਤਨੀ ਦੇ ਨਾਲ ਨਾਲ ਬੇਟੀ ਗੁਣਤਾਸ ਨੇ ਵੀ ਕੰਮ ਕੀਤਾ ਹੈ।
ਉਹਨਾਂ ਦੱਸਿਆ ਕਿ ਗੀਤ ਲਈ ਮਿਊਜ਼ਿਕ ਦੇਸੀ ਹੱਕ ਨੇ ਦਿੱਤਾ ਹੈ ਜਦਕਿ ਵੀਡੀਓ ਐਨ ਬੀ ਸਾਹਿਬ ਨੇ ਬਣਾਈ ਹੈ ਤੇ ਇਸ ਵੀਤ ਦੇ ਪ੍ਰੋਡਿਊਸਰ ਇੰਦਰਜੀਤ ਕੌਰ ਮੱਲ ਹਨ। ਗੀਤ ਮੱਲ ਰਿਕਾਰਡਜ਼ ਕੰਪਨੀ ਨੇ ਜਾਰੀ ਕੀਤਾ ਹੈ ਜਿਸਨੂੰ ਪ੍ਰਸਿੱ ਗਾਇਕ ਗੁਰਦਾਸ ਮਾਨ ਦਾ ਆਸ਼ੀਰਵਾਦ ਪ੍ਰਾਪਤ ਹੈ।
ਗੀਤ ਵਿਚ ਭੁਪਿੰਦਰ ਗੌਰ ਤੇ ਗੁਣਤਾਸ ਕੌਰ ਨੇ ਵੀ ਕੰਮ ਕੀਤਾ ਹੈ। ਇਸ ਮੌਕੇ ਅਮਰਿੰਦਰ ਬੌਬੀ ਦੇ ਪਿਤਾ ਜੋਗਿੰਦਰ ਸਿੰਘ ਵੀ ਮੌਕੇ ਹਾਜ਼ਰ ਸਨ।
Please Share This News By Pressing Whatsapp Button