ਅਖਿਲ ਭਾਰਤੀ ਪਰਿਵਾਰ ਪਾਰਟੀ ਨੇ ਲਾਲ ਕਿਲ੍ਹਾ ਕਾਂਡ ਦੇ ਬੇਤੁਕੇ ਦੋਸ਼ਾਂ ਖਿਲਾਫ ਆਵਾਜ਼ ਬੁਲੰਦ ਕੀਤੀ
ਚੰਡੀਗੜ੍ਹ5 ਫਰਵਰੀ
ਅਖਿਲ ਭਾਰਤੀ ਪਰਿਵਾਰ ਪਾਰਟੀ ਚੰਡੀਗੜ੍ਹ ਤੋਂ ਉੱਤਰ ਪੂਰਬ ਇੰਚਾਰਜ ਦੀਪਾਂਸ਼ੂ ਸ਼ਰਮਾ, ਸਤਵਿੰਦਰ ਸਿੰਘ ਭਾਰਤੀਆ (ਰਾਸ਼ਟਰੀ ਸਲਾਹਕਾਰ ਕਮੇਟੀ ਮੈਂਬਰ ਅਤੇ ਕੁਰੂਕਸ਼ੇਤਰ ਲੋਕ ਸਭਾ ਇੰਚਾਰਜ) ਅਤੇ ਮਨਜੀਤ ਭਾਰਤੀ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ।ਦੀਪਾਂਸ਼ੂ ਸ਼ਰਮਾ ਨੇ ਚੰਡੀਗੜ੍ਹ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਕੁਝ ਅਦਾਰਿਆਂ ਨੇ “ਅਖਿਲ ਭਾਰਤੀ ਪਰਿਵਾਰ ਪਾਰਟੀ” ’ਤੇ ਬੇਬੁਨਿਆਦ ਦੋਸ਼ ਲਗਾਏ ਹਨ ਕਿ ਸਾਡੀ ਪਾਰਟੀ ਦਾ ਇੱਕ ਨੇਤਾ 26 ਜਨਵਰੀ ਨੂੰ ਹੋਈ ਹਿੰਸਾ ਅਤੇ ਲਾਲ ਕਿਲ੍ਹੇ ਵਿੱਚ ਧਾਰਮਿਕ ਝੰਡਾ ਲਹਿਰਾਉਣ ਵਿੱਚ ਸ਼ਾਮਲ ਸੀ। ਸਾਡੇ ਕੌਮੀ ਪ੍ਰਧਾਨ ਸ਼ਾਹਨਵਾਜ਼ ਅਤੇ ਪਾਰਟੀ ਦੇ ਸਾਰੇ ਮੈਂਬਰ ਇਨ੍ਹਾਂ ਬੇਬੁਨਿਆਦ ਦੋਸ਼ਾਂ ਬਾਰੇ ਸੁਣਕੇ ਬਹੁਤ ਦੁਖੀ ਹਨ। ਇਹ ਦੋਸ਼ ਝੂਠੇ ਹਨ ਅਤੇ ਪਾਰਟੀ ਦੇ ਅਕਸ ਨੂੰ ਨਸ਼ਟ ਕਰਨ ਦੇ ਉਦੇਸ਼ ਨਾਲ ਲਗਾਏ ਗਏ ਹਨ। ” ਸ਼ਰਮਾ ਨੇ ਦੱਸਿਆ ਕਿ ਇਹ ਸੱਚ ਹੈ ਕਿ “ਅਖਿਲ ਭਾਰਤੀ ਪਰਿਵਾਰ ਪਾਰਟੀ” ਪਹਿਲੇ ਦਿਨ ਤੋਂ ਹੀ ਧਰਨੇ ‘ਤੇ ਬੈਠੇ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਸਾਡਾ ਕੋਈ ਨੇਤਾ ਜਾਂ ਮੈਂਬਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿੱਚ ਸ਼ਾਮਲ ਸੀ। ਸਾਡੀ ਪੰਜਾਬ ਟੀਮ ਦੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਦੇ ਇੰਚਾਰਜ ਧਰਮਿੰਦਰ ਸਿੰਘ ਹਰਮਨ ਨੇ ਸ਼ਾਂਤਮਈ ਰੰਗ ਨਾਲ 26 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਹੋਈ ਕਿਸਾਨ ਟਰੈਕਟਰ ਪਰੇਡ ਵਿਚ ਸ਼ਿਰਕਤ ਕੀਤੀ ਸੀ।
Please Share This News By Pressing Whatsapp Button