♦इस खबर को आगे शेयर जरूर करें ♦

ਜੀ.ਐਸ.ਏ ਇੰਡਸਟਰੀ ਨੇ ਮਨਾਇਆ ਆਪਣਾ 25ਵਾਂ ਸਥਾਪਨਾ ਦਿਵਸ

ਫੋਟੋ:ਸਮਾਗਮ ਦੌਰਾਨ ਜੀ.ਐਸ.ਏ ਇੰਡਸਟਰੀ ਦੇ ਐਮ .ਡੀ ਜਤਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ।

 

ਪਟਿਆਲਾ, 7 ਫਰਵਰੀ (ਰਾਜੇਸ਼)-ਵਿਸ਼ਵ ਦੀ ਨਾਮੀ ਆਟੋ ਪਾਰਟਸ ਤੇ ਕਿਸਾਨੀ ਸੰਦ ਬਨਾਉਣ ਵਾਲੀ ਜੀ.ਐਸ.ਏ. ਇੰਡਸਟਰੀ ਦੋਲਤਪੁਰ ਪਟਿਆਲਾ ਵਿਖੇ ਇੰਡਸਟਰੀ ਦੀ 25ਵੀ ਸਿਲਵਰ ਜੁਬਲੀ ਸਰਹੰਦ ਰੋਡ ਪਟਿਆਲਾ ਵਿਖੇ ਮਨਾਈ ਗਈ । ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ੳੁਪਰੰਤ ਕੰਪਨੀ ਦੇ ਚੀਫ ਜਨਰਲ ਮੈਨੇਜਰ ਸਤਵੀਰ ਸਿੰਘ ਨੇ ਜੀ.ਐਸ.ਏ.ਇੰਡਸਟਰੀ ਦੇ ਪਿਛੋਕੜ ਤੇ ਉਪਲਬਧਿਆ ਬਾਰੇ ਜਾਣਕਾਰੀ ਦਿੱਤੀ । ਕੰਪਨੀ ਐਮ.ਡੀ ਜਤਿੰਦਰ ਪਾਲ ਸਿੰਘ ਵੱਲੋ ਆਪਣੇ ਸੰਦੇਸ਼ ਚ ਸਮੂਹ ਸਟਾਫ ਨੂੰ ਇੰਡਸਟਰੀ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਤੇ ਕੰਪਨੀ ਦਾ ਡੰਕਾ ਪੂਰੇ ਵਿਸ਼ਵ ਵਿੱਚ ਬੁਲੰਦ ਕਰਨ ਲਈ ਉਨ੍ਹਾਂ ਸਟਾਫ ਮੈਂਬਰਾਂ ਦੇ  ਕੰਮ ਦੀ ਸ਼ਲਾਘਾ ਵੀ ਕੀਤੀ। ਉਹਨਾਂ ਵੱਲੋਂ ਆਪਣੇ ਗਰੁੱਪ ਦੀਆਂ ਹੁਣ ਤੱਕ ਦੀਆਂ ਉਪਲੱਬਧੀਆਂ ਦੱਸਦੇ ਹੋਏ ਕਿਹਾ ਕਿ 25 ਸਾਲਾਂ ਚ ਸਮੂਹ ਸਟਾਫ਼ ਦੀ ਮਿਹਨਤ ਸਦਕਾ ਅੱਜ ਵਿਸ਼ਵ ਦੀਆਂ ਨਾਮੀ ਆਟੋ ਪਾਰਟਸ ਬਨਾਉਣ ਵਾਲੀਆ ਕੰਪਨੀਆਂ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ ਇਸ ਦਾ ਸਿਹਰਾ ਮੇਰੇ ਸਮੂਹ ਸਟਾਫ਼ ਕਰਮਚਾਰੀਆਂ ਨੂੰ ਜਾਂਦਾ ਹੈ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਅਸੀਂ ਇਸ ਮੁਕਾਮ ਤਕ ਪਹੁੰਚੇ ਹਾਂ ।ਉਨ੍ਹਾਂ ਦੀ ਬਿਹਤਰੀ ਲਈ ਇਸ ਸਾਲ ਕਈ ਸਕੀਮਾਂ ਨੂੰ ਲਾਂਚ ਕੀਤਾ ਜਾਵੇ ਗਾ। ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੰਪਨੀ ਇਕ ਵੱਡਾ ਹਸਪਤਾਲ ਬਣਾਉਣ ਜਾ ਰਹੀ ਜਿਸ ਵਿੱਚ ਕੰਪਨੀ ਦੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਮੁਫਤ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ। ਕੰਪਨੀ ਦੇ ਹੋਣਹਾਰ ਮੁਲਾਜ਼ਮਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪਹੁੰਚੇ  ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਰੋਲ ਅਦਾ ਕਰਨ ਤੇ ਕੰਪਨੀ ਦੇ ਐਮ.ਡੀ ਜਤਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਜੀ.ਐਸ.ਏ.ਇੰਡਸਟਰੀ ਨੇ ਜਿੱਥੇ ਵਿਸ਼ਵ ਭਰ ਦੀਆਂ ਨਾਮੀ ਕੰਪਨੀਆਂ ਚ ਆਪਣੀ ਥਾਂ ਬਣਾ ਲਈ ਉਥੇ ਸਮਾਜ ਸੇਵਾ ਦੇ ਖੇਤਰ ਜਿਵੇਂ ਖੂਨ ਦਾਨ ਕੈਂਪ, ਦਿੱਲੀ ਧਰਨੇ ਤੇ ਬੈਠੇ ਕਿਸਾਨਾ ਲਈ ਰਾਸ਼ਨ, ਦਵਾਈਆਂ,ਗੁਰੂ ਲੰਗਰਾ ਤੇ ਹੋਰ ਸਮਾਜ ਸੇਵੀ ਕੰਮਾਂ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ।

 

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129