
ਵਿਦਿਆਰਥੀਆਂ ਦੇ ਭਲੇ ਅਤੇ ਸਮਾਜ ਸੇਵੀ ਕਾਰਜਾਂ ‘ਚ ਵੱਧ ਯੋਗਦਾਨ ਲਈ ਸੈਪ ਪੂਰੀ ਤਰ੍ਹਾਂ ਸਰਗਰਮ : ਸੋਨੀ ਨਿਜ਼ਾਮਪੁਰ, ਹਰਦੀਪ ਗੁੱਜਰ, ਗੁਰੀ, ਮੰਗਾ ਸੈਣੀ
ਪਟਿਆਲਾ/ਦੇਵੀਗੜ੍ਹ, 7 ਫ਼ਰਵਰੀ (ਰਾਜੇਸ਼ )-ਹਲਕਾ ਸਨੌਰ ‘ਚ ਸਮਾਜ ਸੇਵੀ ਕਾਰਜਾਂ ‘ਚ ਨੌਜਵਾਨਾਂ ਦੇ ਵੱਧ ਚਡ਼੍ਹ ਕੇ ਯੋਗਦਾਨ ਅਤੇ ਵਿਦਿਆਰਥੀਆਂ ਦੇ ਭਲੇ ਲਈ ਸੈਪ ਦੇ (ਸਟੂਡੈਂਟ ਆਫ਼ ਪੰਜਾਬ) ਵਰਕਰਾਂ ਦੀ ਦੇਵੀਗਡ਼੍ਹ ਵਿਖੇ ਭਾਰੀ ਇਕੱਤਰਤਾ ਹੋਈ, ਜਿਸ ਵਿੱਚ ਸੂਬੇ ਦੇ ਮੀਤ ਪ੍ਰਧਾਨ ਸੋਨੀ ਨਿਜ਼ਾਮਪੁਰ, ਹਰਦੀਪ ਗੁੱਜਰ, ਗੁਰੀ ਜਲਾਲਾਬਾਦ ਅਤੇ ਸਰਪੰਚ ਮੰਗਾ ਜਲਾਲਾਬਾਦ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸੈਪ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੇ ਜਥੇਬੰਦੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਕਿ ਸੋਨੀ ਨਿਜ਼ਾਮਪੁਰ ਅਤੇ ਆਗੂਆਂ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸੋਨੀ ਨਿਜ਼ਾਮਪੁਰ ਹਰਦੀਪ ਗੁੱਜਰ ਅਤੇ ਗੁਰੀ ਜਲਾਲਾਬਾਦ ਨੇ ਕਿਹਾ ਕਿ ਸੈਪ ਨੇ ਹਮੇਸ਼ਾ ਨੌਜਵਾਨਾਂ ਦੇ ਭਲੇ ਲਈ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਜਿਥੇ ਕਾਲਜ ਅਤੇ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਹੱਕਾਂ ਲਈ ਪੂਰੀ ਤਰ੍ਹਾਂ ਸਰਗਰਮ ਹੈ, ਉਥੇ ਨਾਲ ਹੀ ਸਮਾਜ ਸੇਵੀ ਕਾਰਜਾਂ ਵਿਚ ਵੀ ਵਧ ਚਡ਼੍ਹ ਕੇ ਯੋਗਦਾਨ ਪਾਉਣ ਲਈ ਸੈਪ ਦੇ ਆਗੂ ਅਤੇ ਵਰਕਰ ਪਿੰਡਾਂ ‘ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਗਰਮੀ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਬਲਵਿੰਦਰ ਸਿੰਘ ਭੰਬੁਆ, ਅੰਮ੍ਰਿਤਪਾਲ ਸਿੰਘ ਸਰੁੁਸਤੀਗਡ਼੍ਹ, ਸਮੀਰ ਜੈਨਗਰ, ਸੰਜੂ ਸਿੰਘ ਰੁਡ਼ਕੀ ਬੁਧ ਸਿੰਘ, ਜਸਪ੍ਰੀਤ ਸਿੰਘ ਆਲੀਵਾਲ, ਯੁਵਰਾਜ ਸਿੰਘ ਪਰੌਡ਼, ਹਰਮਨਪ੍ਰੀਤ ਸਿੰਘ ਮਹਿਮੂਦਪੁਰ, ਅਰਮਾਨ ਲੋਟ ਨੌਰੰਗਵਾਲ, ਜਸਵਿੰਦਰ ਸਿੰਘ ਅਕਬਰਪੁਰ, ਇੰਦਰਜੀਤ ਸਿੰਘ ਫਰਾਂਸਵਾਲਾ, ਰਿਸ਼ਵ ਮਿੱਤਲ, ਸੋਨੂੰ ਯਾਦਵ, ਅਤੇ ਨਵਨੀਤ ਅੱਡਾ ਦੇਵੀਗਡ਼੍ਹ ਅਤੇ ਹੋਰ ਪਿੰਡਾਂ ਦੇ ਨੌਜਵਾਨ ਸੈਪ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਕਿ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਜੱਸਾ ਖੇਡ਼ੀ ਗੱਜੂ, ਮਨਪ੍ਰੀਤ ਪਹਿਲਵਾਨ, ਰਾਮ ਦਿਆ ਪਹਿਲਵਾਨ, ਫੱਬੂ ਰੋਹੜ, ਕਾਲਾ ਰੋਹਡ਼, ਜੱਸੀ ਪ੍ਰਧਾਨ ਝੁੱਗੀਆਂ, ਸੰਜੂ ਗੁੱਜਰ, ਸਹਿਜ ਅੰਟਾਲ, ਅੰਕਿਤ ਗੁੱਜਰ, ਭੀਮ ਗੁੱਜਰ, ਮਾੜੂ ਘੜਾਮ, ਸ਼ੰਮੀ ਸਰਪੰਚ ਦੇਵੀਗਡ਼੍ਹ, ਸ਼ੰਮੀ ਭੰਬੂਆ ਆਦਿ ਵੀ ਹਾਜ਼ਰ ਸਨ।
Please Share This News By Pressing Whatsapp Button