
ਆਰਮੀ ਭਰਤੀ ਰੈਲੀ ਦੇ ਪਹਿਲੇ ਦਿਨ 921 ਉਮੀਦਵਾਰਾਂ ਨੇ ਫਿਜ਼ੀਕਲ ਟੈਸਟ ‘ਚ ਲਿਆ ਹਿੱਸਾ
ਪਟਿਆਲਾ , 7 ਫਰਵਰੀ:(ਬਲਵਿੰਦਰ ਪਾਲ)
ਸੂਬੇ ਦੇ ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਫ਼ੌਜ ਵਿੱਚ ਨੌਜਵਾਨਾਂ ਦੀ ਭਰਤੀ ਲਈ ਪਟਿਆਲਾ ਸੰਗਰੂਰ ਰੋਡ ‘ਤੇ ਸਥਿਤ ਫ਼ੌਜੀ ਛਾਉਣੀ ਮੈਦਾਨ ਵਿੱਚ ਆਯੋਜਿਤ ਕੀਤੀ ਗਈ ਭਰਤੀ ਰੈਲੀ ‘ਚ ਪਹਿਲੇ ਦਿਨ ਬਰਨਾਲਾ ਦੀ ਤਪਾ ਤਹਿਸੀਲ ਦੇ 921 ਉਮੀਦਵਾਰਾਂ ਨੇ ਫਿਜ਼ੀਕਲ ਟੈਸਟ ਵਿੱਚ ਭਾਗ ਲਿਆ ਅਤੇ 337 ਉਮੀਦਵਾਰਾਂ ਵੱਲੋਂ ਫਿਜ਼ੀਕਲ ਟੈਸਟ ਨੂੰ ਪਾਸ ਕੀਤਾ। ਜਦ ਕਿ ਅਰਜ਼ੀਆਂ ਦੇਣ ਵਾਲਿਆਂ ਦੀ ਗਿਣਤੀ ਲਗਭਗ 1324 ਸੀ ।
ਇਸ ਮੌਕੇ ਫ਼ੌਜ ਦੇ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਦੀ ਇਸ ਸਾਲ ਫ਼ੌਜ ਵਿੱਚ ਭਰਤੀ ਲਈ ਪੰਜਾਬ ਦੇ ਉਕਤ ਪੰਜ ਜ਼ਿਲਿਆਂ ਵਿੱਚੋਂ 32 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਆਨਲਾਈਨ ਅਪਲਾਈ ਕੀਤਾ ਸੀ। ਅੱਜ ਤੋਂ ਸ਼ੁਰੂ ਹੋਏ ਇਹ ਫਿਜ਼ੀਕਲ ਟੈਸਟ 26 ਫਰਵਰੀ ਤੱਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ 8 ਫਰਵਰੀ ਨੂੰ ਬਰਨਾਲਾ ਜ਼ਿਲ੍ਹੇ ਦੀ ਬਰਨਾਲਾ ਤਹਿਸੀਲ ਦੇ 2265 ਉਮੀਦਵਾਰਾਂ ਦਾ ਫਿਜੀਕਲ ਟੈਸਟ ਲਿਆ ਜਾਵੇਗਾ ਅਤੇ ਫਿਜੀਕਲ ਟੈਸਟ ਪਾਸ ਉਮੀਦਵਾਰਾਂ ਦੀ ਇਸ ਤੋਂ ਬਾਅਦ ਲਿਖਤੀ ਪਰੀਖਿਆ ਲਈ ਜਾਵੇਗੀ ।
ਉਨ੍ਹਾਂ ਦੱਸਿਆ ਕਿ ਫ਼ੌਜ ਦੀ ਭਰਤੀ ਸਮੇਂ ਕੋਵਿਡ-19 ਤੋਂ ਬਚਾਅ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
Please Share This News By Pressing Whatsapp Button