
ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਈ ਡਿਊੁਟੀ ਤੋਂ ਬਾਅਦ ਹਰਪਾਲ ਜੁਨੇਜਾ ਨੇ ਸੱਦੀ ਪਟਿਆਲਾ ਸ਼ਹਿਰ ਦੀ ਹੰਗਾਮੀ ਮੀਟਿੰਗ

ਪਟਿਆਲਾ, 7 ਫਰਵਰੀ (ਰਾਜੇਸ਼)-
ਸਥਾਨਕ ਚੋਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਜਪੁਰਾ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਡਿਉਟੀ ਲਗਾਏ ਜਾਣ ਤੋਂ ਬਾਅਦ ਅੱਜ ਪ੍ਰਧਾਨ ਜੁਨੇਜਾ ਨੇ ਸਮੁੱਚੇ ਆਹੁਦੇਦਾਰਾਂ ਦੀ
ਹੰਗਾਮੀ ਮੀਟਿੰਗ ਸੱਦੀ। ਜਿਸ ਵਿਚ ਸਮੁੱਚੇ ਵਿੰਗਾਂ ਦੇ ਆਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਚੋਣ ਪ੍ਰਚਾਰ ਦੀ ਅਗਲੀ ਰਣਨੀਤੀ ਬਾਰੇ ਵਿਸਥਾਰ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਆਹੁਦੇਦਾਰਾਂ ਦੀਆਂ ਡਿਉਟੀਆਂ ਲਗਾਈਆਂ। ਇਸ ਮੌਕੇ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਚੋਣਾ ਵਿਚ ਕਾਂਗਰਸ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ, ਜਿਸ ਤੋਂ ਕਾਂਗਰਸ ਬੋਖਲਾ ਗਈ ਹੈ। ਜਦੋਂ ਕਿ ਲੋਕਾਂ ਦੇ ਉਤਸ਼ਾਹ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਸਥਾਨਕ ਚੋਣਾਂ ਵਿਚ ਅਕਾਲੀ ਦਲ ਸ਼ਾਨਦਾਰ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਹਾਰ ਤੋਂ ਬੋਖਲਾਈ ਕਾਂਗਰਸ ਵੱਲੋਂ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਅਕਾਲੀ ਦਲ ਸਰਕਾਰ ਦੀਆਂ ਇਨ੍ਹਾ ਚਾਲਾਂ ਤੋਂ ਡਰਨ ਵਾਲਾ ਨਹੀਂ ਹੈ। ਇਸ ਮੌਕੇ ਸਮੁੱਚੇ ਅਹੁੱਦੇਦਾਰਾਂ ਨੇ ਇੱਕ ਸੁਰ ਵਿਚ ਪਾਰਟੀ ਲਈ ਦਿਨ ਰਾਤ ਚੋਣ ਪ੍ਰਚਾਰ ਕਰਨ ਦਾ ਐਲਾਨ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਸਕੱਤਰ ਜਨਰਲ ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਸੁਖਬੀਰ ਸਿੰਘ ਸਨੋਰ, ਗੋਬਿੰਦ ਬਡੁੰਗਰ, ਸਰਕਲ ਪ੍ਰਧਾਨ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਮੁਨੀਸ਼ ਸਿੰਘੀ, ਅਕਾਸ਼ ਸਰਮਾ ਬੋਕਸਰ,
ਮਨਪ੍ਰੀਤ ਸਿੰਘ ਚੱਢਾ, ਜੈ ਪ੍ਰਕਾਸ਼ ਯਾਦਵ, ਨਵਨੀਤ ਵਾਲੀਆ, ਹਰਮੀਤ ਸਿੰਘ ਜਿਲਾ ਪ੍ਰਧਾਨ ਬੀ.ਸੀ. ਵਿੰਗ, ਮਹੀਪਾਲ ਸਿੰਘ, ਬਿੰਦਰ ਸਿੰਘ ਨਿੱਕੂ, ਲਖਬੀਰ ਸਿੰਘ, ਜਤਿੰਦਰ ਸਿੰਘ ਬੇਦੀ, ਰਾਮ ਅਵਧ ਰਾਜੂ, ਜਸਵਿੰਦਰ ਸਿੰਘ, ਸਿਮਰਨ ਗਰੇਵਾਲ, ਜੋਤ, ਗਿੰਨੀ ਸਰਾਉ, ਰਿੰਕੂ, ਹਰਜੀਤ ਸਿੰਘ ਜੀਤੀ, ਸਰਬਜੀਤ ਸਿੰਘ, ਦੀਪ ਰਾਜਪੂਤ, ਮੌਂਟੀ ਗਰੋਵਰ, ਰਾਜੀਵ ਅਟਵਾਲ, ਰੋਹਿਤ ਅਟਵਾਲ, ਸ਼ਾਮ ਸਿੰਘ ਅਬਲੋਵਾਲ, ਪ੍ਰਿੰਸਪਾਲ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਦੇਵ ਸਿੰਘ, ਵਿਨੋਦ ਕੁਮਾਰ, ਰਾਮ ਨਰਾਇਣ, ਮਲਕੀਤ ਸਿੰਘ, ਭਗਵਾਨ ਸਿੰਘ, ਦਲੀਪ ਸਿੰਘ, ਵਿਨੋਦ ਚੌਹਾਨ, ਰਾਜੂ ਜੋਆ ਅਤੇ ਕੁਲਵਿੰਦਰ ਸਿੰਘ ਆਦਿ ਵੀ ਹਾਜ਼ਰ
ਸਨ।
Please Share This News By Pressing Whatsapp Button