♦इस खबर को आगे शेयर जरूर करें ♦

ਨਾਭਾ ਵਿਖੇ ਹੋਏ ਜਤਿੰਦਰ ਕੁਮਾਰ ਸ਼ੈਟੀ ਦੇ ਅੰਨ੍ਹੇ ਕਤਲ ਵਿੱਚ ਉਸ ਦੀ ਪਤਨੀ ਹੀ ਸੂਤਰਧਾਰ

 

 

ਪਟਿਆਲਾ 8 ਫਰਵਰੀ: (ਬਲਵਿੰਦਰ ਪਾਲ)

ਵਿਕਰਮ ਜੀਤ ਦੁੱਗਲ ਆਈ.ਪੀ.ਐਸ , ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਇਹ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 30/01/2021 ਨੂੰ ਰਘਵੀਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗਿੱਲ ਸਟਰੀਟ ਮੈਹਸ ਗੇਟ ਨਾਭਾ ਜ਼ਿਲਾ ਪਟਿਆਲਾ ਨੇ ਥਾਣਾ ਕੋਤਵਾਲੀ ਨਾਭਾ ਵਿਖੇ ਇਤਲਾਹ ਦਿੱਤੀ ਕਿ ਉਸਦਾ ਜਵਾਈ ਜਤਿੰਦਰ ਕੁਮਾਰ ਉਰਫ ਸ਼ੈਟੀ ਪੁੱਤਰ ਸ੍ਰੀ ਰਜਿੰਦਰ ਕੁਮਾਰ ਵਾਸੀ ਦਸ਼ਮੇਸ਼ ਕਲੋਨੀ ਪਟਿਆਲਾ ਗੇਟ ਨਾਭਾ ਜ਼ਿਲਾ ਪਟਿਆਲਾ ਵਿਖੇ ਰਹਿੰਦਾ ਸੀ , ਜੋ ਕਰੀਬ 4-5 ਮਹੀਨੇ ਤੋਂ ਬਲੈਰੋ ਗੱਡੀ ਨੰਬਰ PB11cW – 3602 ਨੂੰ ਕਿਰਾਏ ਭਾੜੇ ਉਪਰ ਚਲਾਉਂਦਾ ਸੀ । ਮਿਤੀ 28/01/2021 ਨੂੰ ਜਤਿੰਦਰ ਕੁਮਾਰ ਉਰਫ ਸੈਂਟੀ ਬਲੈਰੋ ਗੱਡੀ ਲੈਕੇ ਮਲੇਰਕੋਟਲਾ ਵਿਖੇ ਗਿਆ ਸੀ , ਜਿਥੋਂ ਉਸ ਨੇ ਮਾਨਸਾ ਤੇ ਲੁਧਿਆਣਾ ਲਈ ਸਮਾਨ ਲੋਡ ਕੀਤਾ ਸੀ । ਮਿਤੀ 29/01/2021 ਨੂੰ ਜਦੋਂ ਉਹ ਮਲੇਰਕੋਟਲਾ ਤੋਂ ਨਾਭਾ ਨੂੰ ਵਾਪਸ ਆ ਰਿਹਾ ਸੀ ਤਾਂ ਵਕਤ ਕਰੀਬ 08-30 PM ਪਰ ਅਮਰਗੜ੍ਹ ਨੇੜੇ ਜਤਿੰਦਰ ਕੁਮਾਰ ਉਰਫ ਸ਼ੈਟੀ ਨਾਲੋਂ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਮਹਿਕ ਦਾ ਫੋਨ ਤੇ ਸੰਪਰਕ ਟੁੱਟ ਗਿਆ ਸੀ , ਉਸ ਤੋਂ ਬਾਅਦ ਜਤਿੰਦਰ ਕੁਮਾਰ ਉਰਫ ਸ਼ੈਟੀ ਦੀ ਕਾਫੀ ਭਾਲ ਕੀਤੀ ਗਈ ਜੋ ਨਹੀਂ ਮਿਲਿਆ । ਜਿਸ ਸਬੰਧੀ ਮੁਕੱਦਮਾ ਨੰਬਰ 19 ਮਿਤੀ 30/01/2021 ਅ / ਧ 346 ਹਿੰ : ਦੰ : ਥਾਣਾ ਕੋਤਵਾਲੀ ਨਾਭਾ ਦਰਜ ਕੀਤਾ ਗਿਆ ਸੀ । ਇਸੇ ਦੌਰਾਨ ਹੀ ਮਿਤੀ 30/01/2021 ਨੂੰ ਜਤਿੰਦਰ ਕੁਮਾਰ ਉਰਫ ਸੈਂਟੀ ਉਕਤ ਦੀ ਬਲੈਰੋ ਗੱਡੀ ਨੰਬਰੀ PB11cW – 3602 ਰੋਹਟੀ ਪੁਲ ਤੋਂ ਜੋੜੇਪੁਲ ਵਾਲੀ ਸਾਇਡ ਰੋਡ ਉਪਰ ਲਾਵਰਿਸ ਖੜੀ ਬਰਾਮਦ ਹੋਈ ਸੀ । ਫਿਰ ਮਿਤੀ 02/02/2021 ਨੂੰ ਜਤਿੰਦਰ ਕੁਮਾਰ ਉਰਫ ਸ਼ੈਟੀ ਦੀ ਲਾਸ਼ ਰੋਹਟੀ ਪੁਲ ਨਹਿਰ ਵਿਚੋਂ ਬਰਾਮਦ ਹੋਈ ਸੀ ਜੋ ਕਿਸੇ ਵਿਅਕਤੀਆਂ ਵੱਲੋਂ ਜਤਿੰਦਰ ਕੁਮਾਰ ਉਰਫ ਸ਼ੈਟੀ ਦਾ ਰੱਸੀ ਨਾਲ ਗਲ ਘਟਕੇ ਕਤਲ ਕਰਕੇ , ਉਸ ਦੀ ਗੱਡੀ ਨਹਿਰ ਦੀ ਪਟੜੀ ਤੇ ਖੜੀ ਕਰਕੇ ਤੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਨਹਿਰ ਵਿੱਚ ਸੁੱਟ ਦਿੱਤਾ ਸੀ । ਜਿਸ ਤੋਂ ਮੁਕੱਦਮਾ ਵਿੱਚ ਜੁਰਮ 302,201,34,120 ਬੀ – ਹਿੰ : ਦੰ : ਦਾ ਵਾਧਾ ਕੀਤਾ ਗਿਆ ਸੀ । ਦੁੱਗਲ ਨੇ ਅੱਗੇ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਨ ਲਈ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ( ਇੰਨਵੈਸਟੀਗੇਸ਼ਨ ) ਪਟਿਆਲਾ ਅਤੇ ਕ੍ਰਿਸ਼ਨ ਕੁਮਾਰ ਪਾਂਥੇ ਉਪ ਕਪਤਾਨ ਪੁਲਿਸ ( ਡਿਟੈਕਟਿਵ ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੋਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ ਵੱਲੋਂ ਗਠਿਤ ਕੀਤੀਆਂ ਟੀਮਾਂ ਨੇ ਵੱਖ – ਵੱਖ ਐਂਗਲਾਂ ਤੋਂ ਤਫਤੀਸ਼ ਨੂੰ ਅਮਲ ਵਿੱਚ ਲਿਆਂਦਾ , ਜੋ ਇੰਨ੍ਹਾਂ ਟੀਮਾਂ ਵੱਲੋਂ ਅਮਰਗੜ੍ਹ ਤੋਂ ਰੋਹਟੀ ਛੰਨਾ ਪੁੱਲ ਤੱਕ ਆਉਣ – ਜਾਣ ਵਾਲੇ ਸਾਰੇ ਰੂਟ ਵਾਲੇ CCTV ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਗਈ ਅਤੇ ਟੈਕਨੀਕਲ ਐਂਗਲ ਤੋਂ ਵੀ ਵਿਸ਼ਲੇਸ਼ਨ ਕੀਤਾ ਗਿਆ ਜਿਸਤੇ ਜਤਿੰਦਰ ਕੁਮਾਰ ਉਰਫ ਸੈਂਟੀ ਉਕਤ ਦੇ ਇਸ ਅੰਨੇ ਕਤਲ ਵਿੱਚ ਹਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਹਰਬਲਵੀਰ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀਆਨ ਪਿੰਡ ਬੁਰਜ ਬਘੇਲ ਸਿੰਘ ਵਾਲਾ ਥਾਣਾ ਅਮਰਗੜ੍ਹ ਜ਼ਿਲਾ ਸੰਗਰੂਰ ਅਤੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਉਰਫ ਮਹਿਕ ਵਾਸੀ ਦਸਮੇਸ਼ ਕਲੋਨੀ ਪਟਿਆਲਾ ਗੇਟ ਨਾਭਾ ਜ਼ਿਲਾ ਪਟਿਆਲਾ ਦਾ ਹੱਥ ਹੋਣ ਬਾਰੇ ਨਾਮ ਸਾਹਮਣੇ ਆਉਣੇ ਪਾਏ ਗਏ । ਜ਼ਿਲਾ ਪੁਲਿਸ ਮੁੱਖੀ ਨੇ ਅੱਗੇ ਦੱਸਿਆ ਕਿ ਮਿਤੀ 08/02/2021 ਨੂੰ ਐਸ.ਆਈ. ਹਰਿੰਦਰ ਸਿੰਘ ਸੀ.ਆਈ.ਏ. ਸਟਾਫ ਪਟਿਆਲਾਂ ਸਮੇਤ ਪੁਲਿਸ ਪਾਰਟੀ ਦੇ ਟੀ – ਪੁਆਇੰਟ ਪਿੰਡ ਮੋਹਾਲੀ – ਅਮਰਗੜ੍ਹ ਰੋਡ ਤੇ ਮੋਜੂਦ ਸੀ ਤਾਂ ਹਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਹਰਬਲਵੀਰ ਸਿੰਘ ਪੁੱਤਰ ਰਾਜਵੀਰ ਸਿੰਘ ਵਾਸੀਆਨ ਪਿੰਡ ਬੁਰਜ ਬਘੇਲ ਸਿੰਘ ਵਾਲਾ ਥਾਣਾ ਅਮਰਗੜ੍ਹ ਜ਼ਿਲਾ ਸੰਗਰੂਰ ਅਤੇ ਸਰਬਜੀਤ ਕੌਰ ਉਰਫ ਮਹਿਕ ਪਤਨੀ ਲੇਟ ਜਤਿੰਦਰ ਕੁਮਾਰ ਸ਼ੈਟੀ ਵਾਸੀ ਦਸ਼ਮੇਸ਼ ਕਲੋਨੀ ਪਟਿਆਲਾ ਗੇਟ ਨਾਭਾ ਜ਼ਿਲਾ ਪਟਿਆਲਾ ਜੋ ਕਿ ਮੋਟਰਸਾਇਕਲ ਹੀਰੋ ਹਾਂਡਾ ਸਪਲੈਂਡਰ ਨੰਬਰੀ PB – 130-3371 ਪਰ ਸਵਾਰ ਹੋਕੇ ਪਿੰਡ ਬੁਰਜ ਬਘੇਲ ਸਿੰਘ ਵਾਲਾ ਤੋਂ ਆਉਂਦਿਆਂ ਨੂੰ ਕਾਬੂ ਕੀਤਾ ਗਿਆ । ਜਿਨ੍ਹਾਂ ਦੀ ਪੁੱਛਗਿੱਛ ਅਤੇ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜਤਿੰਦਰ ਕੁਮਾਰ ਉਰਫ ਸ਼ੈਟੀ ਜੋ ਕਿ ਲੇਬਰ ਅਤੇ ਡਰਾਇਵਰੀ ਦਾ ਕੰਮ ਕਰਦਾ ਸੀ ਦੀ ਸਾਲ 2013 ਵਿੱਚ ਸਰਬਜੀਤ ਕੌਰ ਉਰਫ ਮਹਿਕ ਪੁੱਤਰੀ ਰਘਵੀਰ ਸਿੰਘ ਵਾਸੀ ਗਿੱਲ ਸਟਰੀਟ ਮੈਹਸ ਗੋਟ ਨਾਭਾ ਜ਼ਿਲਾ ਪਟਿਆਲਾ ਨਾਲ ਲਵ ਮੈਰਿਜ ਹੋਈ ਸੀ , ਜਿਸ ਪਾਸ 7 ਸਾਲ ਦੀ ਇਕ ਲੜਕੀ ਅਤੇ ਡੇਢ ਸਾਲ ਦਾ ਇਕ ਲੜਕਾ ਹੈ , ਜੋ ਇਹ ਅਮਰਗੜ੍ਹ ਵਿਖੇ ਕਿਰਾਏ ਪਰ ਰਹਿੰਦੇ ਸੀ । ਜਿਥੇ ਸਰਬਜੀਤ ਕੌਰ ਉਰਫ ਮਹਿਕ ਉਕਤ ਜੋ ਕਿ ਸਲਾਈ ਦਾ ਕੰਮ ਕਰਦੀ ਸੀ ਦੀ ਵਾਕਫੀਅਤ ਦੋਸ਼ੀ ਹਰਜੀਤ ਸਿੰਘ ਵਾਸੀ ਬੁਰਜ ਬਘੇਲ ਸਿੰਘ ਵਾਲਾ ਦੇ ਪਰਿਵਾਰ ਨਾਲ ਹੋ ਗਈ ਸੀ ਜਿਸ ਕਰਕੇ ਮ੍ਰਿਤਕ ਜਤਿੰਦਰ ਕੁਮਾਰ ਉਰਫ ਸ਼ੈਟੀ ਅਤੇ ਸਰਬਜੀਤ ਕੌਰ ਉਰਫ ਮਹਿਕ ਦਾ ਹਰਜੀਤ ਸਿੰਘ ਦੇ ਘਰ ਆਉਣ ਜਾਣਾ ਹੋ ਗਿਆ ਸੀ , ਨੇੜਤਾ ਹੋਣ ਕਾਰਨ ਕਰੀਬ 2 ਸਾਲ ਪਹਿਲਾਂ ਮ੍ਰਿਤਕ ਜਤਿੰਦਰ ਕੁਮਾਰ ਉਰਫ ਸੈਂਟੀ ਆਪਣੇ ਪਰਿਵਾਰ ਸਮੇਤ ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਹਰਜੀਤ ਸਿੰਘ ਦੇ ਮਕਾਨ ਵਿੱਚ ਕਿਰਾਏ ਉਪਰ ਰਹਿਣ ਲੱਗ ਪਿਆ ਸੀ । ਜਿਥੇ ਹਰਜੀਤ ਸਿੰਘ ਅਤੇ ਸਰਬਜੀਤ ਕੌਰ ਉਰਫ ਮਹਿਕ ਦੇ ਆਪਸ ਵਿੱਚ ਨਜ਼ਾਇਜ ਸਬੰਧ ਬਣ ਗਏ ਸੀ । ਜਤਿੰਦਰ ਕੁਮਾਰ ਉਰਫ ਸ਼ੈਟੀ ਨੇ ਸਰਬਜੀਤ ਕੌਰ ਉਰਫ ਮਹਿਕ ਅਤੇ ਹਰਜੀਤ ਸਿੰਘ ਦੀ ( ਸੈਲਫੀ ਫੋਟੋ ) ਸਰਬਜੀਤ ਕੌਰ ਉਰਫ ਮਹਿਕ ਦੇ ਫੋਨ ਵਿੱਚ ਦੇਖ ਲਈ ਸੀ , ਜਿਸ ਤੇ ਜਤਿੰਦਰ ਕੁਮਾਰ ਉਰਫ ਸ਼ੈਟੀ ਨੂੰ ਆਪਣੀ ਘਰਵਾਲੀ ਸਰਬਜੀਤ ਕੌਰ ਉਰਫ ਮਹਿਕ ਤੇ ਸ਼ੱਕ ਹੋ ਗਿਆ ਸੀ । ਜਿਸ ਸਬੰਧੀ ਕੁੱਝ ਮਹੀਨੇ ਪਹਿਲਾਂ ਲੇਟ ਜਤਿੰਦਰ ਕੁਮਾਰ ਉਰਫ ਸ਼ੈਟੀ ਦਾ ਹਰਜੀਤ ਸਿੰਘ ਨਾਲ ਫੋਨ ਪਰ ਤਕਰਾਰ ਵੀ ਹੋਇਆ ਸੀ ਅਤੇ ਉਸ ਨੇ ਇਸੇ ਵਜ੍ਹਾ ਕਰਕੇ ਆਪਣੀ ਘਰਵਾਲੀ ਸਰਬਜੀਤ ਕੌਰ ਉਰਫ ਮਹਿਕ ਦੀ ਕੁੱਟਮਾਰ ਕੀਤੀ ਸੀ । ਜਿਸ ਕਰਕੇ ਮ੍ਰਿਤਕ ਜਤਿੰਦਰ ਕੁਮਾਰ ਉਰਫ ਸ਼ੈਟੀ ਨੇ ਆਪਣੀ ਰਿਹਾਇਸ਼ ਹਰਜੀਤ ਸਿੰਘ ਦੇ ਪਿੰਡ ਬੁਰਜ ਬਘੇਲ ਸਿੰਘ ਵਾਲਾ ਤੋਂ ਬਦਲਕੇ ਦਸ਼ਮੇਸ਼ ਕਲੋਨੀ ਪਟਿਆਲਾ ਗੋਟ ਨਾਭਾ ਵਿਖੇ ਕਰ ਲਈ ਸੀ , ਪਰ ਇਸ ਦੇ ਬਾਵਜੂਦ ਵੀ ਸਰਬਜੀਤ ਕੌਰ ਉਰਫ ਮਹਿਕ ਅਤੇ ਹਰਜੀਤ ਸਿੰਘ ਨੇ ਆਪਸ ਵਿੱਚ ਜਤਿੰਦਰ ਕੁਮਾਰ ਉਰਫ ਸ਼ੈਟੀ ਦੀ ਗੈਰ ਮੌਜੂਦਗੀ ਵਿੱਚ ਮਿਲਣਾ ਜਾਰੀ ਰੱਖਿਆ । ਸਰਬਜੀਤ ਕੌਰ ਉਰਫ ਮਹਿਕ ਨੇ ਆਪਣੇ ਘਰਵਾਲੇ ਮ੍ਰਿਤਕ ਜਤਿੰਦਰ ਕੁਮਾਰ ਉਰਫ ਸ਼ੈਟੀ ਤੋਂ ਚੋਰੀ , ਹਰਜੀਤ ਸਿੰਘ ਨਾਲ ਗੱਲਬਾਤ ਕਰਨ ਲਈ ਵੱਖਰਾ ਮੋਬਾਇਲ ਫੋਨ ਰੱਖਿਆ ਸੀ ਜਿਸ ਤੇ ਇਹਨਾਂ ਦਾ ਆਪਸ ਵਿੱਚ ਸੰਪਰਕ ਹੁੰਦਾ ਰਹਿੰਦਾ ਸੀ । ਹਰਜੀਤ ਸਿੰਘ ਅਤੇ ਸਰਬਜੀਤ ਕੌਰ ਉਰਫ ਮਹਿਕ ਜੋ ਕਿ ਜਤਿੰਦਰ ਕੁਮਾਰ ਉਰਫ ਸ਼ੈਟੀ ਨੂੰ ਆਪਣੇ ਪਿਆਰ ਵਿੱਚ ਰੋੜਾ ਸਮਝਦੇ ਸੀ ਅਤੇ ਉਸ ਦਾ ਕਤਲ ਕਰਨ ਲਈ ਵਿਉਂਤਬੰਦੀ ਕਰਦੇ ਰਹਿੰਦੇ ਸੀ । ਹਰਜੀਤ ਸਿੰਘ ਦੀ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਹਰਬਲਵੀਰ ਸਿੰਘ ਉਰਫ ਬੋਨਾ ਨਾਲ ਦੋਸਤੀ ਸੀ ਜਿਸਨੇ ਜਤਿੰਦਰ ਕੁਮਾਰ ਉਰਫ ਸ਼ੈਟੀ ਨੂੰ ਮਾਰਨ ਲਈ ਤਿਆਰ ਕਰ ਲਿਆ ਸੀ । ਮਿਤੀ 28/01/2021 ਨੂੰ ਮ੍ਰਿਤਕ ਜਤਿੰਦਰ ਕੁਮਾਰ ਉਰਫ ਸੈਂਟੀ ਜੋ ਕਿ ਮਲੇਰਕੋਟਲਾ ਤੋਂ ਬਲੈਰੋ ਗੱਡੀ ਵਿੱਚ ਮਾਲ ਲੋਡ ਕਰਕੇ ਮਾਨਸਾ ਅਤੇ ਲੁਧਿਆਣਾ ਵਿਖੇ ਗਿਆ ਸੀ ਅਤੇ ਜਦੋਂ ਮਿਤੀ 29/01/2021 ਨੂੰ ਜਤਿੰਦਰ ਕੁਮਾਰ ਉਰਫ ਸੈਂਟੀ ਬਲੈਰੋ ਗੱਡੀ ਪਰ ਮਲੇਰਕੋਟਲਾ ਤੋਂ ਨਾਭੇ ਨੂੰ ਆ ਰਿਹਾ ਸੀ ਤਾਂ ਜਤਿੰਦਰ ਕੁਮਾਰ ਉਰਫ ਸ਼ੈਟੀ ਨੇ ਆਪਣੀ ਪਤਨੀ ਸਰਬਜੀਤ ਕੌਰ ਉਰਫ ਮਹਿਕ ਨੂੰ ਫੌਨ ਪਰ ਵਾਪਸ ਆਉਣ ਬਾਰੇ ਦੱਸਿਆ ਸੀ । ਫਿਰ ਸਰਬਜੀਤ ਕੌਰ ਨੇ ਹਰਜੀਤ ਸਿੰਘ ਨੂੰ ਮ੍ਰਿਤਕ ਜਤਿੰਦਰ ਕੁਮਾਰ ਉਰਫ ਸ਼ੈਟੀ ਦੇ ਆਉਣ ਬਾਰੇ ਇਤਲਾਹ ਦੇ ਦਿੱਤੀ ਸੀ । ਜੋ ਹਰਜੀਤ ਸਿੰਘ ਨੇ ਜਤਿੰਦਰ ਕੁਮਾਰ ਸ਼ੈਟੀ ਨਾਲ ਫੋਨ ਪਰ ਸੰਪਰਕ ਕਰਕੇ ਅਮਰਗੜ੍ਹ ਵਿਖੇ ਰੋਕ ਲਿਆ ਅਤੇ ਆਪਣੇ ਦੋਸਤ ਹਰਬਲਵੀਰ ਸਿੰਘ ਨੂੰ ਵੀ ਉਥੇ ਬੁਲਾ ਲਿਆ ਸੀ ਜਿਥੇ ਹਰਜੀਤ ਸਿੰਘ ਤੇ ਹਰਬਲਵੀਰ ਸਿੰਘ ਨੇ ਰਲਕੇ ਰਸਤੇ ਵਿੱਚ ਜਤਿੰਦਰ ਕੁਮਾਰ ਉਰਫ ਸ਼ੈਟੀ ਦਾ ਰੱਸੇ ਨਾਲ ਗਲਾ ਘੋਟਕੇ ਕਤਲ ਕਰ ਦਿੱਤਾ ਸੀ । ਕਤਲ ਕਰਨ ਤੋਂ ਬਾਅਦ ਜਤਿੰਦਰ ਕੁਮਾਰ ਸ਼ੈਟੀ ਦੀ ਲਾਸ਼ ਨੂੰ ਬਲੈਰੋ ਵਿੱਚ ਪਾਕੇ ਰੋਹਟੀ ਪੁਲ ਕੋਲ ਇਹਨਾਂ ਵੱਲੋਂ ਬਲੈਰੋ ਗੱਡੀ ਨੂੰ ਨਹਿਰ ਦੀ ਸੁੰਨਸਾਨ ਪਟੜੀ ਤੇ ਜੋੜੇਪੁਲ ਵਾਲੀ ਸਾਇਡ ਖੜਾ ਕਰ ਦਿੱਤਾ ਅਤੇ ਮ੍ਰਿਤਕ ਜਤਿੰਦਰ ਕੁਮਾਰ ਉਰਫ ਸ਼ੈਟੀ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸੀ । ਜ਼ਿਲਾ ਪੁਲਿਸ ਮੁੱਖੀ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਨ ਹਰਜੀਤ ਸਿੰਘ , ਹਰਬਲਵੀਰ ਸਿੰਘ ਅਤੇ ਸਰਬਜੀਤ ਕੌਰ ਉਰਫ ਮਹਿਕ ਉਕਤਾਨ ਨੂੰ ਅੱਜ ਮਿਤੀ 08/02/2021 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129