
3582 ਮਾਸਟਰ ਕਾਡਰ ਯੂਨੀਅਨ ਦੀ ਪਟਿਆਲਾ ਇਕਾਈ ਵੱਲੋਂ ਦਿੱਤਾ ਗਿਆ ਮੰਗ ਪੱਤਰ

8 ਫਰਵਰੀ,ਪਟਿਆਲਾ( ਰੁਪਿੰਦਰ ਮੋਨੂੰ ) ਸੂਬਾ ਕਮੇਟੀ ਦੇ ਸੱਦੇ ਤੇ 3582 ਮਾਸਟਰ ਕਾਡਰ ਯੂਨੀਅਨ, ਪਟਿਆਲਾ ਇਕਾਈ ਵੱਲੋਂ ਡੀ.ਟੀ.ਐਫ. ਆਗੂਆਂ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਦਿੰਦਿਆਂ ਬਾਰਡਰ ਤੇ ਨਾਨ ਬਾਰਡਰ ਵਿੱਚ ਕੰਮ ਕਰਦੇ ਸਮੂਹ 3582 ਅਧਿਆਪਕਾਂ ਨੂੰ ਬਿਨਾਂ ਸ਼ਰਤਾਂ ਲਗਾਏ ਬਦਲੀ ਕਰਵਾਉਣ ਦਾ ਮੌਕਾ ਦੇਣ ਅਤੇ ਪਰਖ ਸਮਾਂ ਘਟਾ ਕੇ ਦੋ ਸਾਲ ਕਰਨ ਦੀ ਮੰਗ ਕੀਤੀ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ 3582 ਅਧਿਆਪਕ ਆਗੂ ਗੁਰਪ੍ਰੀਤ ਸਿੰਘ ਨਾਭਾ ਨੇ ਕਿਹਾ ਕਿ ਉਹਨਾਂ ਦੀ ਭਰਤੀ ਲੱਗਪੱਗ 3 ਸਾਲ ਪਹਿਲਾਂ ਹੋਈ ਸੀ, ਪਰ ਉਹਨਾਂ ਨੂੰ ਨਿਗੂਣੀਆਂ ਤਨਖਾਹਾਂ ‘ਤੇ ਦੂਰ ਦੁਰਾਡੇ ਦੇ ਸਟੇਸ਼ਨਾਂ ਤੇ ਜੁਆਇਨ ਕਰਵਾਇਆ ਗਿਆ, ਇਸ ਦੌਰਾਨ ਉਹਨਾਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ। ਹੁਣ ਜਦੋਂ ਉਹਨਾਂ ਦਾ ਪਰਖ ਸਮਾਂ ਖਤਮ ਹੋਣ ਵਾਲਾ ਹੈ ਤਾਂ ਉਸ ਤੋਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਲਈ ਜੋ 6 ਫਰਵਰੀ ਤੋਂ 13 ਫਰਵਰੀ 2021 ਤੱਕ ਪੋਰਟਲ ਖੋਲਿਆ ਗਿਆ ਹੈ, ਉਸ ਵਿੱਚ 3582 ਨਾਨ-ਬਾਰਡਰ ਅਧਿਆਪਕਾਂ ਨੂੰ ਮੌਕਾ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹਨਾਂ ਨੂੰ ਆਪਣੀ ਬਦਲੀ ਲਈ ਪ੍ਰੋਬੇਸ਼ਨ ਖਤਮ ਹੋਣ ਤੋਂ ਬਾਅਦ ਵੀ ਇੱਕ ਸਾਲ ਹੋਰ ਇੰਤਜਾਰ ਕਰਨਾ ਪਵੇਗਾ ਜਿਸ ਕਾਰਨ ਅਧਿਆਪਕਾਂ ਵਿੱਚ ਗਹਿਰੀ ਚਿੰਤਾਂ ਪਾਈ ਜਾ ਰਹੀ ਹੈ।
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾਈ ਬੁਲਾਰੇ ਹਰਦੀਪ ਟੋਡਰਪੁਰ ਅਤੇ ਹਰਿੰਦਰ ਪਟਿਆਲਾ ਨੇ ਕਿਹਾ ਆਪਣੇ ਘਰਾਂ ਤੋਂ 250-300 ਕਿ.ਮੀ ਦੀ ਦੂਰੀ ਤੇ ਕੰਮ ਕਰਦੇ ਸਮੂਹ 3582 ਅਧਿਆਪਕਾਂ (ਬਾਰਡਰ/ਨਾਨ ਬਾਰਡਰ) ਦੀ ਬਦਲੀ ਕਰਨ ਉਪਰੰਤ 50% ਸਟਾਫ ਜਾਂ ਨਵਾਂ ਅਧਿਆਪਕ ਆਉਣ ਦੀ ਸ਼ਰਤ ਸਮੇਤ ਬਿਨ੍ਹਾਂ ਕਿਸੇ ਹੋਰ ਸ਼ਰਤ ਦੇ ਅਧਿਆਪਕ ਨੂੰ ਰਿਲੀਵ ਕਰਕੇ ਬਦਲੀ ਵਾਲੇ ਸਕੂਲ ਵਿੱਚ ਹਾਜ਼ਰ ਕਰਵਾਇਆ ਜਾਵੇ।
ਇਸ ਮੌਕੇ ਗਗਨ ਰਾਣੂ, ਸੁਖਵੀਰ ਸਿੰਘ, ਭਰਤ ਕੁਮਾਰ ਅਤੇ ਦਵਿੰਦਰ ਸਿੰਘ ਨੇ 3582 ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਸਿੱਖਿਆ ਮੰਤਰੀ ਤੋਂ ਇਹਨਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕਰਨ ਦੀ ਮੰਗ ਕੀਤੀ। ਉਹਨਾਂ ਮੰਗ ਕੀਤੀ ਕਿ ਬਦਲੀਆਂ ਦੀ ਪ੍ਰਕਿਰਿਆ ਦੌਰਾਨ ਐੱਸ.ਐੱਸ.ਏ. ਰ.ਮ.ਸਾ ਤੋਂ 8886 ਅਸਾਮੀਆਂ ‘ਤੇ ਰੈਗੂਲਰ ਹੋਏ ਅਧਿਆਪਕਾਂ ਦੀ ਕੰਟਰੈਕਟ ਆਧਾਰਤ ਸਰਵਿਸ ਨੂੰ ਵੀ ਠਹਿਰ ਸਮੇਂ ਵਿੱਚ ਸ਼ਾਮਿਲ ਕੀਤਾ ਜਾਵੇ। ਆਪਣੇ ਗ੍ਰਹਿ ਜ਼ਿਲ੍ਹਿਆਂ ਤੋਂ ਬਾਹਰ ਭਰਤੀ ਹੋਏ ਅਤੇ ਤਰੱਕੀ ਲੈਣ ਵਾਲੇ ਸਾਰੀਅਾਂ ਕੈਟਾਗਰੀਆਂ ਦੇ ਅਧਿਆਪਕਾਂ ਨੂੰ ਬਦਲੀ ਪ੍ਰਕਿਰਿਆ ਦੌਰਾਨ ਵਾਪਸ ਘਰਾਂ ਦੇ ਨੇਡ਼ੇ ਪਰਤਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਅਤੇ ਇਹਨਾਂ ‘ਤੇ ਪਰਖ ਸਮੇਂ ਦੌਰਾਨ ਬਦਲੀ ਨਾ ਕਰਵਾ ਸਕਣ ਦੀ ਸ਼ਰਤ ਵਾਪਿਸ ਲਈ ਜਾਵੇ। ਮਿਡਲ ਸਕੂਲਾਂ ਵਿੱਚਲੇ ਗਣਿਤ ਤੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਨੂੰ ਪਹਿਲ ਦੇ ਅਧਾਰ ‘ਤੇ ਸ਼ਿਫਟ ਕਰਨ ਲਈ ਖਾਲੀ ਸਟੇਸ਼ਨਾਂ ਦੀ ਬਦਲੀ ਪ੍ਰਕਿਰਿਆ ਦੇ ਸ਼ੁਰੂ ਵਿੱਚ ਆਪਸ਼ਨ ਦਿੱਤੀ ਜਾਵੇ।
Please Share This News By Pressing Whatsapp Button