
ਵੇਵਜ਼ ਐਜੁਕੇਸ਼ਨ ਪਟਿਆਲਾ ਦੇ ਵਿਦਿਆਰਥੀਆਂ ਨੇ IELTS ਦੀ ਪ੍ਰੀਖਿਆ ਵਿੱਚ 7.5 ਬੈਂਡ ਹਾਸਲ ਕੀਤੇ
8 ਫਰਵਰੀ ਪਟਿਆਲਾ, (ਰੁਪਿੰਦਰ ਮੋਨੂੰ) : ਵੇਵਜ਼ ਐਜੁਕੇਸ਼ਨ ਜੋ ਕਿ ਪਟਿਆਲਾ ਦੇ ਅਰਬਨ ਅਸਟੇਟ ਫੇਜ਼ 1 ਵਿੱਚ ਸਥਿਤ ਹੈ ਦੇ ਵਿਦਿਆਰਥੀਆਂ ਨੇ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ IELTS ਦੀ ਪ੍ਰੀਖਿਆ ਵਿੱਚ ਉੱਚ ਬੈਂਡ ਪ੍ਰਾਪਤ ਕਰਕੇ ਇੰਸਟੀਚਿਊਟ ਦਾ ਨਾਮ ਰੋਸ਼ ਕੀਤਾ। ਵੇਵਜ਼ ਐਜੁਕੇਸ਼ਨ ਦੇ ਡਾਇਰੈਕਟਰ ਨੇਹਾ ਮਿੱਤਲ ਨੇ ਦੱਸਿਆ ਕਿ ਇਸ ਬਾਰ ਦੇ ਨਤੀਜਿਆਂ ਮੁਤਾਬਿਕ ਵਿਦਿਆਰਥੀ ਕਿਰਨਦੀਪ ਕੌਰ ਨੇ IELTS ਦੀ ਪ੍ਰੀਖਿਆ ਵਿੱਚ ਓਵਰਆਲ 7.5 ਬੈਂਡ ਹਾਸਲ ਕੀਤੇ, ਉਨ੍ਹਾਂ ਨੇ ਦੱਸਿਆ ਕਿ ਕਿਰਨਦੀਪ ਨੇ ਸਪੀਕਿੰਗ-8.5, ਲਿਸਟਿੰਗ-8, ਰੀਡਿੰਗ-7.5 ਅਤੇ ਲਿਖਣੀ ਵਿੱਚ 6 ਬੈਂਡ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਅਸੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੁੱਢਲੇ ਲੈਵਲ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਪ੍ਰਦਾਨ ਕਰਦੇ ਹਾਂ। ਮੈਡਮ ਨੇਹਾ ਮਿੱਤਲ ਨੇ ਦੱਸਿਆ ਕਿ ਅਸੀਂ ਵਿਦਿਆਰਥੀਆਂ ਨੂੰ ਬਹੁਤ ਘੱਟ ਸਮੇਂ ਵਿੱਚ ਵਧੀਆ ਬੈਂਡ ਹਾਸਲ ਕਰਨ ਦੀ ਸਿੱਖਿਆ ਪ੍ਰਦਾਨ ਕਰਦੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਕਮਜੋਰ ਵਿਦਿਆਰਥੀਆਂ ਵਾਸਤੇ ਅਲੱਗ ਤੋਂ ਗ੍ਰਾਮਰ ਅਤੇ ਸਪੀਕਿੰਗ ਦਾ ਪ੍ਰਬੰਧ ਹੈ।
Please Share This News By Pressing Whatsapp Button