♦इस खबर को आगे शेयर जरूर करें ♦

ਕੈਲੇਫੋਰਨੀਆ ਤੋਂ ਪਹੁੰਚੇ ਗਾਇਕ ਰਾਜਨ ਸੰਧੂ ਦਾ ਡਾ. ਗੁਰਕਮਲ ਗਿੱਲ ਵੱਲੋਂ ਸਨਮਾਨ

  • ਪਟਿਆਲਾ, 8 ਫਰਵਰੀ (ਰਾਜੇਸ਼)-ਨਾਰਥ ਅਮਰੀਕਾ ਪੰਜਾਬੀ ਐਸੋਸੀਏਸ਼ਨ (ਜੋੜੇਪੁਰ ਗਰੁੱਪ) ਵੱਲੋਂ ਡਾ ਗੁਰਕਮਲ ਗਿੱਲਕੈ ਲਗਰੀ ਨੇ ਕੈਲੇਫੋਰਨੀਆ ਤੋਂ ਪਹੁੰਚੇ ਗਾਇਕ ਰਾਜਨ ਸੰਧੂ ਦਾ ਜਿਮਖਾਨਾ ਕਲੱਬ ਦੇ ਪ੍ਰਧਾਨ ਸ੍ਰੀ ਵਿਨੋਦ ਢੁੰਡੀਆ,ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਸ਼੍ਰੋਮਣੀ ਅਕਾਲੀ ਦਲ ਮਾਲਵਾ ਜੋਨ-3 ਦੇ ਪ੍ਰਧਾਨ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਉਦਯੋਗਪਤੀ ਸ੍ਰੀ ਰਾਜ ਕਟਾਰੀਆ, ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਅਮਿਤ ਰਾਠੀ, ਹਰਕੰਵਲ ਵੈਦਵਾਨ ਕੈਲਗਰੀ, ਗੁਰਪ੍ਰੀਤ ਸਿੰਘ ਕੈਲਗਰੀ ਦੀ ਹਾਜ਼ਰੀ ਵਿਚ ਸਨਮਾਨਤ ਕੀਤਾ। ਸਨਮਾਨ ਲਈ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗੁਰਕਮਲ ਗਿੱਲ ਨੇ ਕਿਹਾ ਕਿ ਗਾਇਕ ਰਾਜਨ ਸੰਧੂ ਨੇ ਕਿਸਾਨੀ ਅੰਦੋਲਨ ਵਿਚ ਜਿਥੇ ਆਪਣੇ ਗੀਤਾਂ ਰਾਹੀਂ ਵੱਡਮੁੱਲਾ ਯੋਗਦਾਨ ਪਾਇਆ, ਉਥੇ ਹੀ ਸਿੰਘੂ ਅਤੇ ਟੀਕਰੀ ਬਾਰਡਰ ’ਤੇ ਅੰਦੋਲਨ ਵਿਚ ਕਿਸਾਨਾ ਨਾਲ ਧਰਨੇ ਵਿਚ ਬੈਠ ਕੇ ਸਮੂਲੀਅਤ ਕੀਤੀ। ਡਾ. ਗਿੱਲ ਨੇ ਕਿਹਾ ਕਿ ਰਾਜਨ ਸੰਧੂ ਵੱਲੋਂ ਗਾਇਆ ਗੀਤ ‘ਇਹ ਖੇਤੀ ਬਾਬੇ ਨਾਨਕ ਦੀ’ ਕਾਫੀ ਜਿਆਦਾ ਮਕਬੂਲ ਹੋਇਆ ਅਤੇ ਉਸ ਨੇ ਨੌਜਵਾਨਾ ਨੂੰ ਪੇ੍ਰਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਸਮਾਗਮ ਦੇ ਸਬੰਧ ਵਿਚ ਹਰਪਿੰਦਰ ਸਿੰਘ ਗਿੱਲ ਕੈਲਗਰੀ ਰਜਿੰਦਰ ਸਿੰਘ ਸੋਹੀ (ਨੀਟੂ ਸੋਹੀ) ਐਡਮਿਟਨ, ਹਰਿੰਦਰ ਸਿੰਘ ਬਧੋਛੀ (ਯੂ.ਐਸ.ਏ.) ਅਤੇ ਸੁਖਬੀਰ ਸਿੰਘ ਸੋਹੀ ਯੂ.ਐਸ.ਏ. ਨੇ ਕਿਹਾ ਕਿ ਭਾਵੇਂ ਅਸੀਂ ਵਿਦੇਸ਼ਾਂ ਵਿਚ ਹਾਂ ਪਰ ਅਸੀਂ ਵਿਰਾਸਤ ਨਾਲ ਜੁੜੇ ਹੋਏ ਹਾਂ ਅਤੇ ਦੇਸ ਦੇ ਕਿਸਾਨਾ ਨਾਲ ਡੱਟ ਕੇ ਖੜੇ ਹਾਂ। ਸਮਾਗਮ ਵਿਚ ਗਾਇਕ ਰਾਜਨ ਸੰਧੂ ਅਤੇ ਪੰਜਾਬ ਰੂਰਲ ਮੈਡੀਕਲ ਅਫਿਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸਲਮ ਪ੍ਰਵੇਜ਼ ਨੇ ਆਪਣੇ ਪ੍ਰੇਰਨਾ ਸ਼੍ਰੋਤ ਗੀਤਾਂ ਨਾਲ ਸਾਰਿਆਂ ਨੂੰ ਮੰਤਰ ਮੁਗਧ ਕੀਤਾ। ਅੰਤ ਵਿਚ ਵਿਸ਼ੇਸ ਤੌਰ ’ਤੇ ਪਹੁੰਚੇ ਸ੍ਰ. ਜਸਵਿੰਦਰ ਸਿੰਘ ਸੇਖੋਂ (ਜੱਸੀ ਸੇਖੋਂ) ਅਤੇ ਸ੍ਰ. ਭੁਪਿੰਦਰ ਸਿੰਘ ਲਾਂਗੜੀਆ ਵੱਲੋਂ ਇਸ ਨੌਜਵਾਨ ਗਾਇਕ ਰਾਜਨ ਸੰਧੂ ਨੂੰ ਸਨਮਾਨਤ ਕਰਨ ’ਤੇ ਡਾ. ਗੁਰਕਮਲ ਗਿੱਲ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਜੰਡਾਲੀ, ਮਾਸਟਰ ਸ਼ਮਸੇਰ ਸਿੰਘ, ਨੀਟੂ ਲਿਬੜਾ, ਰਵੀ ਵਿਰਕ, ਗਗਨ ਘੱਗਾ, ਕਮਲਵੀਰ, ਰਣਧੀਰ ਸਿੰਘ (ਧੀਰ ਬਾਈ), ਡਾ. ਹਰਦੀਪ ਸਿੰਘ ਡਿਪਟੀ ਡਾਇਰੈਕਟਰ, ਪ੍ਰੋ. ਡਾ. ਜਸਵਿੰਦਰ ਸਿੰਘ, ਚਮਕੌਰ ਮਾਨ ਕੈਲਗਰੀ, ਰਣਬੀਰ ਸੋਹੀ ਕੈਲਗਰੀ, ਜਤਿੰਦਰ ਸਿੰਘ ਅਤੇ ਸਮਾਜ ਸੇਵਕ ਅਮਨਦੀਪ ਸਿੰਘ ਚਹਿਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129