
ਕਿਸਾਨਾਂ ਦੀ ਮੋਤ ਦੀ ਜੁਮੇਵਾਰ,ਮੋਦੀ ਸਰਕਾਰ ਤੇ ਕਤਲ ਦਾ ਮੁਕਦਮਾ ਦਰਜ ਕੀਤਾ ਜਾਵੇ-ਜਗਸੀਰ ਸਿੰਘ ਕਰੜਾ

ਪਟਿਆਲਾ, 9 ਫਰਵਰੀ (ਰੁਪਿੰਦਰ ਮੋਨੂੰ) : ਕਿਸਾਨ ਮਜ਼ਦੂਰ ਸੰਘਰਸ਼ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਕਰੜਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹੀ ਕਿਸਾਨਾਂ ਦੀ ਮੋਤ ਦੀ ਦੋਸ਼ੀ ਹੈ ਅਤੇ ਮੋਦੀ ਸਰਕਾਰ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਜੋਰਦਾਰ ਮੰਗ ਕੀਤੀ ਹੈ।
ਉਨਾ ਕਿਹਾ ਕਿ ਭਾਰਤ ਇੱਕ ਲੋਕਤਾਂਤਰਿਕ ਦੇਸ ਹੈ, ਜਿਸ ਵਿੱਚ ਕੋਈ ਵੀ ਕਨੂੰਨ ਬਨਾਉਣ ਤੋਂ ਪਹਿਲਾਂ ਦੇਸ ਦੀ ਜਨਤਾ ਦੀ ਭਲਾਈ ਨੂੰ ਮੁੱਖ ਰੱਖਿਆ ਜਾਂਦਾ ਹੈ ਪਰ ਮੋਦੀ ਸਰਕਾਰ ਅਪਣੇ ਦੋਸਤ ਕਾਰਪੋਰੇਟ ਘਰਾਣਿਆਂ ਨੂੰ ਖੁਸ ਕਰਨ ਲਈ ਕਿਸਾਨ ਮਾਰੂ ਖੇਤੀ ਕਨੂੰਨਾ ਨੂੰ ਧੱਕੇ ਨਾਲ ਲਾਗੂ ਕਰਕੇ ਸਾਰੇ ਦੇਸ ਨੂੰ ਬਲਦੀ ਅੱਗ ਵਿੱਚ ਝੋਕ ਦਿੱਤਾ ਹੈ ਅਤੇ ਪੂਰੇ ਦੇਸ ਵਿਚ ਅੱਜ ਐਮਰਜੈਂਸੀ ਵਰਗੇ ਹਲਾਤ ਪੈਦਾ ਹੋ ਚੁੱਕੇ ਹਨ।
ਕਰੜਾ ਨੇ ਕਿਹਾ ਕਿ ਦੇਸ ਦਾ ਅੰਨਦਾਤਾ ਅਪਣੀ ਪਿਤਾ ਪੁਰਖੀ ਜਮੀਨ ਨੂੰ ਬਚਾਉਣ ਲਈ ਅੱਜ ਹੱਡ ਚੀਰਵੀ ਠੰਡ ਅਤੇ ਕੋਰੇ ਵਿੱਚ ਦਿੱਲੀ ਦੀਆ ਸੜਕਾਂ ਤੇ ਧਰਨਾ ਦੇਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਇਸ ਕਿਸਾਨ ਅੰਦੋਲਨ ਰਾਹੀ ਹੁਣ ਤੱਕ 150 ਤੋਂ ਵੱਧ ਨਿਰਦੋਸ਼ ਕਿਸਾਨ ਅਪਣੀ ਜਾਨ ਗੁਆ ਚੁੱਕੇ ਹਨ, ਜਿਨਾ ਦੀ ਸਿੱਧੇ ਤੌਰ ਤੇ ਮੋਦੀ ਸਰਕਾਰ ਜੁਮੇਵਾਰ ਹੈ, ਕਿਉਂਕਿ ਜੇ ਮੋਦੀ ਸਰਕਾਰ ਨੇ ਕਿਸਾਨ ਮਾਰੂ ਗਲਤ ਕਨੂੰਨ ਪਾਸ ਕੀਤੇ ਤਾਂ ਹੀ ਇਹ ਸਭ ਕੁਝ ਵਾਪਰ ਰਿਹਾ ਹੈ। ਅਸਲ ਵਿੱਚ ਇਹ ਜੋ ਕਿਸਾਨ ਮਾਰੂ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਦੌਰਾਨ 150 ਤੋਂ ਵੱਧ ਕਿਸਾਨਾਂ ਦੀਆ ਮੌਤਾਂ ਹੋਈਆਂ ਹਨ, ਇਹ ਕੁਦਰਤੀ ਮੌਤਾਂ ਨਹੀ ਹਨ ਸਗੋਂ ਕਿਸਾਨਾਂ ਦੇ ਕਤਲ ਹਨ ਜਿਸ ਦੀ ਸਿੱਧੇ ਤੌਰ ਤੇ ਮੋਦੀ ਸਰਕਾਰ ਜੁਮੇਵਾਰ ਹੈ। ਜੇ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਧੱਕੇ ਨਾਲ ਕਿਸਾਨਾਂ ਤੇ ਨਾ ਥੋਪਦੀ ਤਾਂ ਅੱਜ ਇੰਨੇ ਕਿਸਾਨ ਅਪਣੀਆ ਕੀਮਤੀ ਜਾਨਾਂ ਨਾ ਗਵਾਉਦੇ।
ਉਨਾ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਮੋਤ ਦੇ ਜਿੰਮੇਵਾਰ ਮੋਦੀ ਸਰਕਾਰ ਵਿਰੁੱਧ ਤੁਰੰਤ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੇ ਆਦੇਸ਼ ਦਿੱਤੇ ਜਾਣ। ਉਨਾ ਕਿਹਾ ਕਿ ਜੇ ਸੁਪਰੀਮ ਕੋਰਟ ਨੇ ਤੁਰੰਤ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਪਤਾ ਨਹੀਂ ਹੋਰ ਕਿਨੇ ਕੁ ਨਿਰਦੋਸ ਕਿਸਾਨਾਂ ਨੂੰ ਅਪਣੀਆ ਕੀਮਤੀ ਜਾਨਾਂ ਤੋਂ ਹੱਥ ਧੋਣਾ ਪਵੇਗਾ।
ਉਨਾ ਸੁਪਰੀਮ ਕੋਰਟ ਅੱਗੇ ਅਪੀਲ ਕੀਤੀ ਕਿ ਮਨਯੋਗ ਸੁਪਰੀਮ ਕੋਰਟ ਇਸ ਮਸਲੇ ਨੂੰ ਤੁਰੰਤ ਗੰਭੀਰਤਾ ਨਾਲ ਲੇਵੇ ਤੇ ਮੋਦੀ ਸਰਕਾਰ ਨੂੰ ਤੁਰੰਤ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੇ ਆਦੇਸ਼ ਦੇਵੇ ਅਤੇ ਦੇਸ ਨੂੰ ਬਰਬਾਦ ਹੋਣ ਤੋਂ ਬਚਾਉਣ ਤਰੁੰਤ ਸਖਤੀ ਨਾਲ ਕੋਈ ਕਦਮ ਪੁਟੇ।
Please Share This News By Pressing Whatsapp Button