ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ‘ਚ ਹਵਾਲਾਤੀ ਵੱਲੋਂ ਕੈਦੀ ‘ਤੇ ਜਾਨਲੇਵਾ ਹਮਲਾ
ਪਟਿਆਲਾ/ਨਾਭਾ, 9 ਫਰਵਰੀ (ਬਲਵਿੰਦਰਪਾਲ/ਰੁਪਿੰਦਰ ਮੋਨੂੰ) : ਸਥਾਨਕ ਨਵੀਂ ਜਿਲ੍ਹਾ ਜੇਲ੍ਹ ਨਾਭਾ ਵਿੱਚ ਹਵਾਲਾਤੀ ਵੱਲੋਂ ਕੈਦੀ ਦਰਸ਼ਨ ਸਿੰਘ ਪੁੱਤਰ ਹਰਚੰਦ ਸਿੰਘ ਉਮਰ 42 ਸਾਲਾ ਦੇ ਸਿਰ ਉੱਤੇ ਤੇਜ਼ਧਾਰ ਨੁਕੀਲੀ ਚੀਜ਼ ਨਾਲ ਹਮਲਾ ਕਰਕੇ ਕੈਦੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਜ਼ਖ਼ਮੀ ਕੈਦੀ ਦੇ ਸਿਰ ਤੇ ਦੋ ਥਾਂ ਸੱਟਾਂ ਲੱਗੇ ਹੋਣ ਕਰਕੇ ਸਿਰ ਤੇ ਟਾਂਕੇ ਲਗਾਏ ਗਏ। ਕੈਦੀ ਦਰਸ਼ਨ ਸਿੰਘ ਦੇ ਮੁਤਾਬਿਕ ਹਮਲਾਵਰ ਹਵਾਲਾਤੀ ਜੋ 4 ਨੰਬਰ ਵਾਰਡ ਵਿੱਚ ਬੰਦ ਸੀ ਅਤੇ ਉਹ ਆਪਣੇ ਕਿਸੇ ਸਾਥੀ ਨੂੰ ਮਿਲਣ ਵਾਸਤੇ ਦੋ ਨੰਬਰ ਵਾਰਡ ਵਿੱਚ ਧੱਕੇ ਨਾਲ ਜਾ ਰਿਹਾ ਸੀ, ਜਿਸ ਨੂੰ ਡਿਊਟੀ ‘ਤੇ ਤਾਇਨਾਤ ਜੇਲ੍ਹ ਮੁਲਾਜ਼ਮ ਅਤੇ ਉਸ ਦੇ ਨਾਲ ਉਹ ਵੀ ਡਿਊਟੀ ਨਿਭਾਅ ਰਿਹਾ ਸੀ। ਪਰ ਹਵਾਲਾਤੀ ਬਾਰ-ਬਾਰ ਅੰਦਰ ਜਾਣ ਦੀ ਜ਼ਿੱਦ ਕਰ ਰਿਹਾ ਸੀ, ਹਵਾਲਾਤੀ ਵੱਲੋਂ ਉਥੇ ਮੌਜੂਦ ਮੁਲਾਜ਼ਮ ਤੇ ਹਮਲਾ ਕਰਨ ਦੀ ਕੋਸਿਸ਼ ਕੀਤੀ ਤਾਂ ਉਸ ਹਵਾਲਾਤੀ ਨੂੰ ਫੜ ਲਿਆ, ਜਿਸ ਤੇ ਹਵਾਲਾਤੀ ਨੇ ਫਿਰ ਤੇਜ਼ਧਾਰ ਨੁਕੀਲੀ ਚੀਜ਼ ਨਾਲ ਉਸਦੇ ਸਿਰ ਤੇ ਦੋ ਵਾਰ ਕੀਤੇ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਮੌਕੇ ਤੇ ਜੇਲ੍ਹ ਦੇ ਹੌਲਦਾਰ ਬਲਜੀਤ ਸਿੰਘ ਨੇ ਕਿਹਾ ਕਿ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਜ਼ਖ਼ਮੀ ਕੈਦੀ ਦਰਸ਼ਨ ਸਿੰਘ ਨੂੰ ਹਸਪਤਾਲ ਵਿੱਚ ਪਹੁੰਚਾਇਆ। ਹੌਲਦਾਰ ਨੇ ਇਹ ਵੀ ਦੱਸਿਆ ਕਿ ਇਹ ਹਮਲਾ ਹਵਾਲਾਤੀ ਦੇ ਵੱਲੋਂ ਤੇਜ਼ਧਾਰ ਨੁਕੀਲੀ ਚੀਜ਼ ਨਾਲ ਕੈਦੀ ਦਰਸ਼ਨ ਸਿੰਘ ਤੇ ਕੀਤਾ ਗਿਆ ਹੈ
Please Share This News By Pressing Whatsapp Button