ਦੀਪ ਸਿੱਧੂ ਨੂੰ ਮਾਣਯੋਗ ਕੋਰਟ ਨੇ 7 ਦਿਨਾਂ ਦੇ ਰਿਮਾਂਡ ‘ਤੇ ਭੇਜਿਆ, ਕਈ ਖੁਲਾਸੇ ਹੋਣ ਦਾ ਖਦਸਾ
ਪਟਿਆਲਾ, 9 ਫਰਵਰੀ (ਰੁਪਿੰਦਰ ਮੋਨੂੰ) : 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾਂ ਦੇ ਮਾਮਲੇ ਵਿੱਚ 15 ਦਿਨਾਂ ਬਾਅਦ ਪੰਜਾਬ ਦੇ ਜ਼ਿਰਕਪੁਰ ਤੋਂ ਗ੍ਰਿਫਤਾਰ ਕੀਤੇ ਪੰਜਾਬੀ ਕਲਾਕਾਰ ਦੀਪ ਸਿੱਧੂ ਨੂੰ ਮਾਣਯੋਗ ਕੋਰਟ ਨੇ 7 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਸਿੱਧੂ ਨੂੰ ਸੋਮਵਾਰ ਰਾਤ ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਮੰਗਲਵਾਰ ਨੂੰ ਦਿੱਲੀ ਦੀ ਤੀਹ ਹਜ਼ਾਰੀ ਕੋਰਟ ਵਿੱਚ ਪੇਸ਼ ਕੀਤਾ, ਪੁਲਿਸ ਨੇ ਇਹ ਕਹਿੰਦਿਆਂ 10 ਦਿਨਾਂ ਦੀ ਰਿਮਾਂਡ ਮੰਗੀ ਸੀ ਕਿ ਸਿੱਧੂ ਲਾਲ ਕਿਲੇ ਵਿੱਚ ਹਿੰਸਾ ਭੜਕਾਉਣ ਦੇ ਪ੍ਰਮੁੱਖ ਦੋਸ਼ੀਆਂ ਵਿੱਚ ਸ਼ਾਮਲ ਹੈ। ਪਰ ਮਾਣਯੋਗ ਕੋਰਟ ਨੇ ਇਕ ਹਫ਼ਤੇ ਲਈ ਹੀ ਰਿਮਾਂਡ ਦਿੱਤਾ ਹੈ, ਜਿਸ ਤੋਂ ਬਾਅਦ ਕਈ ਖੁਲਾਸੇ ਹੋਣ ਦਾ ਖਦਸਾ ਹੈ।
ਪੁਲਸ ਦਾ ਕਹਿਣਾ ਹੈ ਕਿ ਸਿੱਧੂ ਨਾਲ ਜੁੜੀ ਜਾਂਚ ਦੇ ਲਈ ਬੌਂਬੇ, ਪੰਜਾਬ ਅਤੇ ਹਰਿਆਣਾ ਜਾਣਾ ਪਵੇਗਾ। ਉਨ੍ਹਾਂ ਦੇ ਮੋਬਾਈਲ ਫੋਨ ਦੀ ਗਹਿਰਾਈ ਨਾਲ ਜਾਂਚ ਕਰਨੀ ਪਵੇਗੀ, ਨਾਲ ਹੀ ਇਸ ਕੇਸ ਵਿੱਚ ਦੂਜੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨਾ ਹੈ।
ਦੀਪ ਸਿੱਧੂ ਨੂੰ ਪੁਲਸ ਨੇ ਸੋਮਵਾਰ ਰਾਤ 10.40 ਵਜ਼ੇ ਗ੍ਰਿਫਤਾਰ ਕੀਤਾ ਸੀ ਅਤੇ ਮੰਗਲਵਾਰ ਸਵੇਰੇ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। ਸਿੱਧੂ ‘ਤੇ ਲਾਲ ਕਿਲੇ ਵਿੱਚ ਲੋਕਾਂ ਨੂੰ ਭੜਕਾਉਣ ਦਾ ਦੋਸ਼ ਹੈ। ਲੋਕਾਂ ਨੇ ਕਿਲੇ ਦੀ ਪ੍ਰਾਚੀਰ ‘ਤੇ ਧਾਰਮਿਕ ਝੰਡਾ ਲਗਾਇਆ ਸੀ ਅਤੇ ਹਿੰਸਾਂ ਵੀ ਕੀਤੀ ਸੀ।
Please Share This News By Pressing Whatsapp Button