
ਦਲਿਤ ਆਗੂ ਨਵਦੀਪ ਕੌਰ ਦੀ ਗ੍ਰਿਫ਼ਤਾਰੀ ਵਿਰੁੱਧ
ਸੰਗਰੂਰ 9 ਫ਼ਰਵਰੀ (ਯੋਗੇਸ਼ ਕੰਨੂ) : ਦਲਿਤ ਆਗੂ ਨੌਦੀਪ, ਕਿਸਾਨ ਆਗੂਆਂ, ਟਰੇਡ ਯੂਨੀਅਨ ਦੇ ਸਾਥੀਆਂ ਦੀ ਗਿ੍ਫ਼ਤਾਰੀ ਦੇ ਵਿਰੋਧ ਵਿੱਚ ਕੇ ਪੀ ਐੱਮ ਯੂ (ਪੰਜਾਬ) ਵੱਲੋਂ ਪੰਜਾਬ ਭਰ ‘ਚ ਕੇਂਦਰ ਸਰਕਾਰ ਦੀਆਂ ਆਰਥੀਆਂ ਸਾੜਨ ਦੇ ਸੱਦੇ ਤਹਿਤ ਪਿੰਡ ਸ਼ੇਰੋਂ ਵਿਖੇ ਅਰਥੀ ਸਾੜੀ ਗਈ। ਮੋਦੀ ਹਕੂਮਤ ਦੀ ਅਰਥੀ ਸਾੜਨ ਤੋਂ ਪਹਿਲਾਂ ਸੰਬੋਧਨ ਕਰਦਿਆਂ ਕ੍ਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਵਿੱਤ ਸਕੱਤਰ ਬਿਮਲ ਕੌਰ ਨੇ ਕਿਹਾ ਕਿ ਹਰਿਆਣਾ ਪੁਲੀਸ ਪ੍ਰਸ਼ਾਸਨ ਨੇ ਪਿਛਲੇ ਸਮੇਂ ਦੌਰਾਨ ਨਵਦੀਪ ਕੌਰ ਤੇ ਸੰਗੀਨ ਧਾਰਾਵਾਂ ਲਾ ਕੇ ਝੂਠਾ ਪਰਚਾ ਦਰਜ ਕਰ ਲਿਆ ਹੈ। ਉਸ ਨੂੰ ਗਿ੍ਫ਼ਤਾਰ ਕਰਨ ਉਪਰੰਤ ਉਸ ਉੱਪਰ ਭਾਰੀ ਤਸ਼ੱਦਦ ਢਾਹਿਆ।ਆਗੂਆਂ ਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਇੱਥੇ ਕੋਈ ਜਮਹੂਰੀਅਤ ਨਹੀਂ ਹੈ ਅਤੇ ਅਣਐਲਾਨੀ ਅਮਰਜੈਂਸੀ ਵਰਗੀ ਹਾਲਤ ਬਣ ਚੁੱਕੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ ਭਾਸ਼ਣ ਵਿਚ ਇਹ ਗੱਲ ਕਹਿਣੀ ਕਿ ਅੰਦੋਲਨਜੀਵੀ ਪਰਜੀਵੀ ਹਨ। ਇਨ੍ਹਾਂ ਤੋਂ ਬਚੋ। ਪ੍ਰਧਾਨ ਮੰਤਰੀ ਦੀ ਇਹ ਗੱਲ ਇਹ ਦਰਸਾਉਂਦੀ ਹੈ ਕਿ ਹੱਕਾਂ ਲਈ ਆਵਾਜ਼ ਨਾ ਉਠਾਓ। ਚੁੱਪ ਚਾਪ ਸਭ ਕੁੱਝ ਸਹਿੰਦੇ ਜਾਓ। ਆਗੂਆਂ ਨੇ ਕਿਹਾ ਕਿ ਹੱਕਾਂ ਲਈ ਆਵਾਜ਼ ਉਠਾਉਣਾ, ਅੰਦੋਲਨ ਕਰਨਾ ਮਾਣ ਵਾਲੀ ਗੱਲ ਹੈ। ਜੇ ਮੋਦੀ ਹਕੂਮਤ ਇਸ ਨੂੰ ਅੰਦੋਲਨਜੀਵੀ ਕਹਿੰਦੀ ਹੈ ਤਾਂ ਅੰਦੋਲਨ ਜੀਵੀ ਕਹਾਉਣ ‘ਤੇ ਹਰੇਕ ਹੱਕ ਸੱਚ ਦੀ ਆਵਾਜ਼ ਨੂੰ ਆਪਣੇ ਆਪ ‘ਤੇ ਮਾਣ ਹੋਣਾ ਚਾਹੀਦਾ ਹੈ।
Please Share This News By Pressing Whatsapp Button