
ਵਾਰਡ ਨੰਬਰ 30 ਦੇ ਪਾਰਕ ਵਿੱਚ ਕੌਂਸਲਰ ਹਰੀਸ਼ ਅਗਰਵਾਲ ਨੇ ਲਗਵਾਏ ਬੈਂਚ

ਪਟਿਆਲਾ, 10 ਫਰਵਰੀ (ਰਾਜੇਸ਼ )-ਨਗਰ ਨਿਗਮ ਪਟਿਆਲਾ ਦੀ ਹਦੂਦ ਅਧੀਨ ਆਉਂਦੇ ਵਾਰਡ ਨੰਬਰ 30 ਵਿਚ ਪੈਂਦੀ ਜਗਦੀਸ਼ ਕਾਲੋਨੀ ਦੇ ਪਾਰਕ ਵਿਚ ਕੌਂਸਲਰ ਹਰੀਸ਼ ਅਗਰਵਾਲ ਵੱਲੋਂ ਬੈਂਚ ਲਗਵਾਏ ਗਏ ਤਾਂ ਜੋ ਪਾਰਕ ਵਿਚ ਆਉਣ ਵਾਲੇ ਕਲੋਨੀ ਨਿਵਾਸੀ ਪਾਰਕ ਵਿੱਚ ਆਨੰਦ ਮਾਣਨ ਲਈ ਬੈਠ ਸਕਣ। ਕੌਂਸਲਰ ਹਰੀਸ਼ ਅਗਰਵਾਲ ਨੇ ਦੱਸਿਆ ਕਿ ਪਾਰਕ ਦੀ ਸੁੰਦਰਤਾ ਲਈ ਵੀ ਨਗਰ ਨਿਗਮ ਨੂੰ ਕਿਹਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਫਲ ਅਤੇ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਕਿਸਮਾਂ ਦੇ ਬੂਟੇ ਲਗਾਏ ਜਾਣਗੇ ਅਤੇ ਇਨ੍ਹਾਂ ਦੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਕੌਂਸਲਰ ਹਰੀਸ਼ ਅਗਰਵਾਲ ਨੇ ਵਾਰਡ ਨੰਬਰ ਤੀਹ ਦੇ ਵਿਕਾਸ ਕਾਰਜਾਂ ਲਈ ਮਹਾਰਾਣੀ ਪਰਨੀਤ ਕੌਰ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ, ਬੀਬਾ ਜੈਇੰਦਰ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੁੂ ਅਤੇ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਮਿਲੇ ਭਰਪੂਰ ਸਹਿਯੋਗ ਦੀ ਸ਼ਲਾਘਾ ਕੀਤੀ।
Please Share This News By Pressing Whatsapp Button