
ਵਾਰਡ ਨੰਬਰ 31 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ਼ਕੁੰਤਲਾ ਰਾਣੀ ਬਾਜਵਾ ਦਾ ਚੋਣ ਪ੍ਰਚਾਰ ਭਖਿਆ
।

ਰਾਜਪੁਰਾ, 10 ਫ਼ਰਵਰੀ (ਰਾਜੇਸ਼)-ਨਗਰ ਕੌਂਸਲ ਚੋਣਾਂ ਵਿੱਚ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਵਾਰਡ ਨੰਬਰ 31 ਤੋਂ ਉਮੀਦਵਾਰ ਵਜੋਂ ਚੋਣ ਲੜ ਰਹੇ ਸ੍ਰੀਮਤੀ ਸ਼ਕੁੰਤਲਾ ਰਾਣੀ ਬਾਜਵਾ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ, ਜਿਸ ਨਾਲ ਵਿਰੋਧੀ ਧਿਰ ਦੇ ਸਮੁੱਚੇ ਉਮੀਦਵਾਰਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀਮਤੀ ਸ਼ਕੁੰਤਲਾ ਰਾਣੀ ਬਾਜਵਾ ਨੇ ਵਾਰਡ ਨੰਬਰ 31 ਵਿੱਚ ਪੈਂਦੇ ਵੱਖ-ਵੱਖ ਖੇਤਰਾਂ ਅਤੇ ਘਰਾਂ ਦਾ ਦੌਰਾ ਕਰਨ ਮੌਕੇ ਪ੍ਰਗਟ ਕੀਤਾ।
ਸ੍ਰੀਮਤੀ ਸ਼ਕੁੰਤਲਾ ਰਾਣੀ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਤੇ ਪੰਜਾਬੀਆਂ ਦੀ ਇੱਕ ਅਜਿਹੀ ਪਾਰਟੀ ਹੈ ਜੋ ਦਿਲ ਨਾਲ ਪੰਜਾਬੀਆਂ ਨਾਲ ਜੁੜੀ ਹੋਈ ਹੈ, ਜਦੋਂ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਪੰਜਾਬ ਤੇ ਪੰਜਾਬੀਆਂ ਨਾਲ ਮਤਲਬਪ੍ਰਸਤੀ ਅਤੇ ਮੌਕਾਪ੍ਰਸਤੀ ਨਾਲ ਕੰਮ ਲਿਆ ਹੈ, ਜਿਸ ਦੇ ਸੱਚੇ ਪ੍ਰਮਾਣ ਕਾਂਗਰਸ ਪਾਰਟੀ ਵੱਲੋਂ ਮੰਗਵੇਂ ਅਤੇ ਝੂਠੇ ਵਾਅਦਿਆਂ ਤੋਂ ਮਿਲਦਾ ਹੈ।ਉਨ੍ਹਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਹੈ ਅਤੇ ਪੰਜਾਬ ਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ, ਜਿਸ ਦਾ ਵੀ ਸੱਚਾ ਸਬੂਤ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲਣ ਵਾਲੀ ਵੱਡੀ ਜਿੱਤ ਤੋਂ ਮਿਲ ਜਾਵੇਗਾ।
Please Share This News By Pressing Whatsapp Button