ਕਾਂਗਰਸ ਤੇ ਕਾਂਗਰਸੀ ਸਿਰਫ਼ ਆਪਣੇ ਵਿਕਾਸ ਬਾਰੇ ਸੋਚਦੇ ਹਨ ਪੰਜਾਬ ਤੇ ਪੰਜਾਬੀਆਂ ਬਾਰੇ ਨਹੀਂ : ਸ਼ਕੁੰਤਲਾ ਰਾਣੀ ਬਾਜਵਾ

ਰਾਜਪੁਰਾ, 10 ਫਰਵਰੀ (ਰਾਜੇਸ਼)-ਕਾਂਗਰਸ ਦੇ ਕਾਂਗਰਸੀ ਸਿਰਫ਼ ਆਪਣੇ ਵਿਕਾਸ ਬਾਰੇ ਸੋਚਦੇ ਹਨ ਪੰਜਾਬ ਤੇ ਪੰਜਾਬੀਆਂ ਬਾਰੇ ਨਹੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 31 ਤੋਂ ਉਮੀਦਵਾਰ ਸ਼ਕੁੰਤਲਾ ਰਾਣੀ ਬਾਜਵਾ ਨੇ ਚੋਣ ਪ੍ਰਚਾਰ ਮੌਕੇ ਕੀਤਾ। ਸ੍ਰੀਮਤੀ ਸ਼ਕੁੰਤਲਾ ਰਾਣੀ ਬਾਜਵਾ ਨੇ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ਦੀ ਜਣਨੀ ਹੈ ਅਤੇ ਇਸ ਦੇ ਰਾਜ ਵਿਚ ਵੱਡੇ-ਵੱਡੇ ਭ੍ਰਿਸ਼ਟਾਚਾਰ ਹੋਏ ਹਨ, ਜਿਸ ਦੇ ਸਬੂਤ ਇਤਿਹਾਸ ਦੇ ਪੰਨਿਆਂ ‘ਤੇ ਮਿਲਦੇ ਹਨ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦ-ਜਦ ਵੀ ਪੰਜਾਬ ‘ਚ ਆਈ ਇਸ ਨੇ ਪਾਰਦਰਸ਼ਤਾ ਨਾਲ ਪਹਿਲ ਦੇ ਆਧਾਰ ‘ਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਏ, ਬੁਢਾਪਾ, ਵਿਧਵਾ, ਬੇਸਹਾਰਾ ਪੈਨਸ਼ਨਾ ਵਧਾਈਆਂ ਤੇ ਬੇਰੋਕ ਟੋਕ ਜਾਰੀ ਰੱਖੀਆਂ ਜਦੋਂ ਕਿ ਇਸ ਦੇ ਉਲਟ ਕਾਂਗਰਸ ਨੇ ਲੋਕਾਂ ਦੇ ਲੱਗੇ ਲਗਾਏ ਬੇਰੁਜ਼ਗਾਰਾਂ ਨੂੰ ਤਬਾਹ ਕਰ ਦਿੱਤਾ ਅਤੇ ਪੈਨਸ਼ਨ ਸਿਸਟਮ ਬਰੇਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਦੀ ਜਿੱਤ ਸਿਰਫ਼ ਉਮੀਦਵਾਰਾਂ ਦੀ ਜਾਂ ਪਾਰਟੀ ਦੀ ਨਹੀਂ ਬਲਕਿ ਲੋਕਾਂ ਦੀ ਆਪਣੀ ਜਿੱਤ ਹੋਵੇਗੀ।
Please Share This News By Pressing Whatsapp Button