
ਬੈਂਕ ‘ਚੋਂ ਲੋਨ ਦਵਾਉਣ ਦਾ ਝਾਂਸਾ ਦੇ ਕੇ ਨਿਗਮ ਕਰਮਚਾਰੀ ਦੇ ਖਾਤੇ ‘ਚੋਂ ਉਡਾਏ 80 ਹਜ਼ਾਰ ਰੁਪਏ
ਲੁਧਿਆਣਾ, 10 ਫਰਵਰੀ (ਰੁਪਿੰਦਰ ਮੋਨੂੰ) : ਇੱਥੇ ਠੱਗੀ ਦਾ ਅਜਬ ਮਾਮਲਾ ਸਾਹਮਣੇ ਆਇਆ ਹੈ। ਬੈਂਕ ਤੋਂ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨੇ 110 ਖਾਲੀ ਚੈਕਾਂ ‘ਤੇ ਦਸਤਖ਼ਤ ਕਰਵਾ ਲਏ। ਉਸ ਨੇ ਸ਼ਿਕਾਇਤਕਰਤਾ ਦੇ ਦਸਤਾਵੇਜ਼ ਲੈਣ ਦੇ ਨਾਲ ਉਸ ਦਾ ਏਟੀਐੱਮ ਕਾਰਡ ਵੀ ਲੈ ਲਿਆ। ਬਾਅਦ ‘ਚ ਉਸ ਦੇ ਏਟੀਐੱਮ ਤੋਂ 80 ਹਜ਼ਾਰ ਰੁਪਏ ਕੱਢਵਾ ਲਏ। ਹੁਣ ਮਾਮਲੇ ਦੀ ਜਾਂਚ ਦੇ ਬਾਅਦ ਥਾਣਾ ਡਿਵੀਜ਼ਨ ਨੰਬਰ 3 ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ।
ਏਐੱਸਆਈ ਜਗਦੀਸ਼ ਰਾਜ ਨੇ ਦੱਸਿਆ ਕਿ ਦੋਸ਼ੀ ਦੁਰਾਹਾ ਦੇ ਮੱਧੂ ਮੰਗਤ ਗਲੀ ਦੇ ਰਹਿਣ ਵਾਲੇ ਕਰਣ ਕਾਂਗੜਾ ਹੈ। ਪੁਲਿਸ ਨੇ ਮਿੰਨੀ ਰੋਜ਼ ਗਾਰਡਨ ਸਥਿਤ ਅਜੀਤ ਨਗਰ ਦੇ ਕਾਲਾ ਦੀ ਸ਼ਿਕਾਇਤ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਆਪਣੇ ਬਿਆਨ ‘ਚ ਉਸ ਨੇ ਦੱਸਿਆ ਕਿ ਉਹ ਨਗਰ ਨਿਗਮ ‘ਚ ਦਰਜਾ ਚਾਰ ਕਰਮਚਾਰੀ ਹਨ, ਜਿਨ੍ਹਾਂ ਨੂੰ ਲੋਨ ਦੀ ਜ਼ਰੂਰਤ ਸੀ, ਜਿਸ ਦੇ ਚੱਲਦੇ ਉਹ ਦੋਸ਼ੀ ਦੇ ਸੰਪਰਕ ‘ਚ ਆ ਗਿਆ। ਉਸ ਨੇ 7 ਲੱਖ ਰੁਪਏ ਦਾ ਲੋਨ ਦਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਬੈਂਕ ਆਫ਼ ਇੰਡੀਆ ਦੇ 35 ਤੇ ਸਟੇਟ ਬੈਂਕ ਆਫ਼ ਇੰਡੀਆ ਦੇ 75 ਖਾਲੀ ਚੈੱਕ ‘ਤੇ ਦਸਤਖ਼ਤ ਕਰਵਾ ਲਏ।
Please Share This News By Pressing Whatsapp Button