ਦਲਿਤ ਲੜਕੀ ਨੌਦੀਪ ਕੌਰ ਦੀ ਰਿਹਾਈ ਨੂੰ ਲੈ ਕੇ ਮਾਹੌਲ ਗਰਮਾਇਆ
ਪਟਿਆਲਾ 11 ਫਰਵਰੀ (ਰੁਪਿੰਦਰ ਮੋਨੂੰ)
ਦਿੱਲੀ ਦੇ ਕੁੰਡਲੀ ਬਾਰਡਰ ਤੋਂ ਕਿਸਾਨ ਅੰਦੋਲਨ ਵਿਚੋਂ ਗ੍ਰਿਫਤਾਰ ਕੀਤੀ ਗਈ ਅਨੁਸੂਚਿਤ ਜਾਤੀ ਨਾਲ ਸਬੰਧਿਤ ਨੌਦੀਪ ਕੌਰ *ਤੇ ਹਰਿਆਣਾ ਪੁਲਿਸ ਵਲੋਂ ਢਾਹੇ ਗਏ ਅੰਨ੍ਹੇ ਤਸ਼ੱਦਦ ਤੋਂ ਬਾਅਦ ਪੰਜਾਬ ਦੇ ਦਲਿਤ ਸਮਾਜ ਵਿੱਚ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਖਿਲਾਫ ਬਹੁਤ ਰੋਸ ਅਤੇ ਗੁੱਸਾ ਹੈ।ਨੌਦੀਪ ਕੌਰ ਉੱਪਰ ਝੂਠੀਆਂ ਧਾਰਾਵਾਂ ਲਾ ਕੇ ਦਰਜ ਕੀਤੇ ਗਏ ਮੁਕੱਦਮੇ ਰੱਦ ਕਰਕੇ ਉਸਨੂੰ ਰਿਹਾਅ ਕਰਵਾਉਣ, ਜੇਲ ਅੰਦਰ ਉਸਨੂੰ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਡਾ ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਦੇ ਸਰਗਰਮ ਦਲਿਤ ਆਗੂ ਡਾ ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਰਮਚਾਰੀਆਂ ਅਤੇ ਵਿਿਦਆਰਥੀਆਂ ਨੇ ਯੂਨੀਵਰਸਿਟੀ ਅੰਦਰ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਖਿਲਾਫ ਰੋਸ ਮਾਰਚ ਜਬਰਦਸਤ ਨਾਅਰੇਬਾਜੀ ਕੀਤੀ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਦੇ ਮੁੱਖ ਗੇਟ *ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਰੋਸ ਪ੍ਰਦਰਸ਼ਨ ਮੌਕੇ ਕਰਮਚਾਰੀਆਂ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਡਾH ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰ ਰਹੀ ਨੌਦੀਪ ਕੌਰ ਨਾਲ ਕੇਂਦਰ ਸਰਕਾਰ ਦੀ ਸ਼ਹਿ *ਤੇ ਹਰਿਆਣਾ ਸਰਕਾਰ ਵਲੋਂ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਹੈ।ਉਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ *ਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਨੌਦੀਪ ਕੌਰ ਲਈ ਆਵਾਜ਼ ਬੁਲੰਦ ਨਾ ਕਰਨ *ਤੇ ਰੋਸ ਜ਼ਾਹਿਰ ਕੀਤਾ।ਉਨਾਂ ਕਿਹਾ ਕਿ ਇਕ ਦੋ ਆਗੂਆਂ ਨੂੰ ਛੱਡ ਆਖ਼ਰ ਕਿਸਾਨ ਮਜਦੂਰ ਏਕਤਾ ਦਾ ਨਾਅਰਾ ਲਾਉਣ ਵਾਲਿਆਂ ਦੇ ਮੂੰਹ ਨੌਦੀਪ ਕੌਰ ਲਈ ਕਿਉਂ ਬੰਦ ਹੋ ਗਏ।ਉਨਾਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਜਲਦ ਹੀ ਨੌਦੀਪ ਕੌਰ ਉੱਪਰ ਦਰਜ ਮੁਕੱਦਮੇ ਰੱਦ ਨਾ ਕੀਤੇ ਅਤੇ ਉਸਦੀ ਰਿਹਾਈ ਨਾ ਕੀਤੀ ਤਾਂ ਪੰਜਾਬ ਦਾ ਸਮੱੁਚਾ ਦਲਿਤ ਸਮਾਜ ਆਪਣੀ ਭੈਣ ਲਈ ਸੜਕਾਂ *ਤੇ ਨਿਕਲੇਗਾ। ਜਿਸਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਆਲ ਇੰਡੀਆ ਰਿਸਰਚ ਸਕਾਲਰ ਐਸੋਸੀਏਸ਼ਨ ਦੇ ਆਗੂ ਰਵੀ ਦਿੱਤ ਕੰਗ, ਸੰਦੀਪ ਸਿੰਘ, ਰਵੀ ਸੋਲੰਕੀ, ਹਰਦੀਪ ਸਿੰਘ, ਸੁਪਰਡੈਂਟ ਦੇਵਕੀ ਦੇਵੀ, ਬਲਬੀਰ ਸਿੰਘ, ਬਲਵਿੰਦਰ ਕੌਰ, ਪਰਮੀਤ ਕੌਰ, ਸੁਖਵਿੰਦਰ ਸਿੰਘ, ਨੰਦ ਲਾਲ, ਹਰਜੀਤ ਸਿੰਘ ਟੌਹੜਾ, ਵਿਜੇ ਕੁਮਾਰ, ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੰਦੀਪ ਕੁਮਾਰ, ਪਰਮਜੀਤ ਸਿੰਘ ਪੰਮੀ, ਗੁਰਤੇਜ ਸਿੰਘ ਤੇਜੀ, ਕੁਲਦੀਪ ਸਿੰਘ ਤੋਂ ਇਲਾਵਾ ਕਈ ਹੋਰ ਵਿਿਦਆਰਥੀ ਜਥੇਬੰਦੀਆਂ ਦੇ ਆਗੂ ਅਤੇ ਕਰਮਚਾਰੀ ਹਾਜਰ ਸਨ।
Please Share This News By Pressing Whatsapp Button