♦इस खबर को आगे शेयर जरूर करें ♦

ਰਾਸ਼ਟਰਪਤੀ ਰਾਮਨਾਥ ਕੋਵਿੰਦ ਰਾਸ਼ਟਰਪਤੀ ਭਵਨ ਤੋਂ ਕਰਨਗੇ ਸਾਲਾਨਾ ‘ਉਦਿਆਨੋਤਸਵ’ ਦਾ ਆਗਾਜ

 

 

ਨਵੀ ਦਿਲੀ 12 ਫਰਵਰੀ (ਸਿਟੀ ਨਿਉਜ9) : ਰਾਸ਼ਟਰਪਤੀ ਰਾਮਨਾਥ ਕੋਵਿੰਦ (President Ramnath Kovind) 12 ਫਰਵਰੀ ਨੂੰ ਯਾਨੀ ਅੱਜ ਰਾਸ਼ਟਰਪਤੀ ਭਵਨ ਦੇ ਸਾਲਾਨਾ ‘ਉਦਿਆਨੋਤਸਵ’ (Udyanotsav) ਦਾ ਆਗਾਜ਼ ਕਰਨਗੇ। ਉੱਥੇ ਹੀ ਦਿੱਲੀ ‘ਚ ਮੁਗ਼ਲ ਗਾਰਡਨ (Mugal Garden) ਸ਼ਨਿਚਰਵਾਰ ਤੋਂ ਖੁੱਲ੍ਹਣ ਵਾਲਾ ਹੈ। ਵਿਜ਼ਿਟਰਜ਼ ਨੂੰ ਪਹਿਲਾਂ ਕਰਵਾਈ ਬੁਕਿੰਗ ਦੇ ਆਧਾਰ ‘ਤੇ ਹੀ ਐਂਟਰੀ ਦੀ ਇਜਾਜ਼ਤ ਮਿਲੇਗੀ। ਰਾਸ਼ਟਰਪਤੀ ਦੇ ਸਕੱਤਰਤੇ ਵੱਲੋਂ ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ, ‘ਮੁਗ਼ਲ ਗਾਰਡਨ ਆਮ ਜਨਤਾ ਲਈ 13 ਫਰਵਰੀ, 2021 ਤੋਂ 21 ਮਾਰਚ, 2021 ਤਕ (ਸੋਮਵਾਰ ਨੂੰ ਛੱਡ ਕੇ ਜਿਹੜਾ ਸਾਂਭ-ਸੰਭਾਲ ਦਾ ਦਿਨ ਹੋਵੇਗਾ) ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤਕ ਖੁੱਲ੍ਹਾ ਰਹੇਗਾ।’
ਮੁਗ਼ਲ ਗਾਰਡਨ ਤੋਂ ਇਲਾਵਾ, ਵਿਜ਼ਿਟਰਜ਼ ਨੂੰ ਰਾਸ਼ਟਰਪਤੀ ਭਵਨ (Rashtrapati Bhawan) ਤੇ ਰਾਸ਼ਟਰਪਤੀ ਭਵਨ ਮਿਊਜ਼ੀਅਮ (Rashtrapati Bhawan Museum) ਵੀ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਿਜ਼ਿਟਰਜ਼ ਵੀ ‘ਚੇਂਜ ਆਫ ਗਾਰਡ’ ਸਮਾਗਮ ਦੇ ਗਵਾਹ ਬਣ ਸਕਣਗੇ। ਇਹਤਿਆਤਨ ਇਸ ਸਾਲ ਰਾਸ਼ਟਰਪਤੀ ਭਵਨ ਤੋਂ ਟਿਕਟ ਖਰੀਦ ਕੇ ਗਾਰਡਨ ‘ਚ ਐਂਟਰੀ ਦੀ ਸਹੂਲਤ ਨਹੀਂ ਮਿਲੇਗੀ। ਸਿਰਫ਼ ਅਗਾਊਂ ਆਨਲਾਈਨ ਬੁਕਿੰਗ ਜ਼ਰੀਏ ਗਾਰਡਨ ਦਾ ਲੁਤਫ਼ ਉਠਾਉਣ ਦੀ ਇਜਾਜ਼ਤ ਹੋਵੇਗੀ। ਦੱਸ ਦੇਈਏ ਕਿ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਇਕ-ਇਕ ਘੰਟੇ ਦੇ ਸੱਤ ਅਗਾਊਂ ਬੁਕਿੰਗ ਸਲਾਟ ਉਪਲਬਧ ਹੋਣਗੇ। ਵਿਜ਼ਿਟਰਜ਼ ਨੂੰ ਆਖਰੀ ਐਂਟਰੀ ਸ਼ਾਮ 4 ਵਜੇ ਦਿੱਤੀ ਜਾਵੇਗੀ। ਹਰੇਕ ਸਲਾਟ ‘ਚ ਵੱਧ ਤੋਂ ਵੱਧ 100 ਲੋਕਾਂ ਨੂੰ ਐਂਟਰੀ ਦਿੱਤੀ ਜਾ ਸਕਦੀ ਹੈ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129