
ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੀ ਪਟਿਆਲਾ ਇਕਾਈ ਦੇ ਰਜਿੰਦਰ ਸਿੰਘ ਸੰਧੂ ਸਰਬਸੰਮਤੀ ਨਾਲ ਚੇਅਰਮੈਨ ਨਿਯੁਕਤ
ਪਟਿਆਲਾ 12 ਫਰਵਰੀ (ਰੁਪਿੰਦਰ ਸਿੰਘ) : ਇੰਡੀਅਨ ਇੰਸਟੀਚਿਊਟ ਆਫ਼ ਆਰੀਟੈਕਟਸ ਦੀ ਪਟਿਆਲਾ ਇਕਾਈ ਦੀਆਂ ਚੋਣਾਂ ਰਜਿੰਦਰਾ ਜਿੰਮਖਾਨਾ ਕਲੱਬ ਵਿਖੇ ਹੋਈਆਂ, ਜਿਸ ਵਿੱਚ ਆਰਕੀਟੈਕਟ ਰਜਿੰਦਰ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸਰਬ ਸੰਮਤੀ ਨਾਲ ਵਾਇਸ ਚੇਅਰਮੈਨ ਅਮਨਦੀਪ ਸਿੰਘ, ਖਜ਼ਾਨਚੀ ਲੋਕੇਸ਼ ਗੁਪਤਾ, ਸੰਯੁਕਤ ਸਕੱਤਰ ਰਾਕੇਸ਼ ਅਰੋੜਾ ਅਤੇ ਕਾਰਜਕਾਰੀ ਮੈਂਬਰ ਇੰਦੂ ਅਰੋੜਾ, ਸੰਜੀਵ ਗੋਇਲ, ਮੁਨੀਸ਼ ਸ਼ਰਮਾ, ਰਜਨੀਸ਼ ਵਾਲੀਆ ਅਤੇ ਸੰਗੀਤਾ ਗੋਇਲ ਦੀ ਚੋਣ ਹੋਈ।
ਜ਼ਿਕਰਯੋਗ ਹੈ ਕਿ ‘ਦਾ ਫਾਊਨਟੇਨ ਹੈਂਡ’ ਦੇ ਮਾਲਕ ਆਰਕੀਟੈਕਟ ਸੰਧੂ ਪਿਛਲੇ 28 ਸਾਲ ਤੋਂ ਇਸ ਲਾਈਨ ਨਾਲ ਜੁੜੇ ਹੋਏ ਹਨ ਅਤੇ ਪਟਿਆਲਾ ਇਕਾਈ ਦੇ ਚੇਅਰਮੈਨ ਬਣਨ ਤੋਂ ਪਹਿਲਾਂ ਪੰਜਾਬ ਇਕਾਈ ਦੇ ਖਜ਼ਾਨਚੀ ਰਹੇ ਰਜਿੰਦਰ ਸਿੰਘ ਸੰਧੂ ਪਟਿਆਲਾ ਇਕਾਈ ਦੇ ਵਾਈਸ ਚੇਅਰਮੈਨ ਅਤੇ ਸੰਯੁਕਤ ਸਕੱਤਰ ਦੇ ਅਹੁਦੇ ‘ਤੇ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਉਨ੍ਹਾਂ ਗੱਲ ਕਰਦਿਆ ਦੱਸਿਆ ਕਿ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਰਾਸ਼ਟਰ ਪੱਧਰ ਦੀ ਇਕਾਈ ਹੈ ਜੋ ਕਿ 1917 ਤੋਂ ਆਰਕੀਟੈਕ ਦੇ ਪ੍ਰੈਕਟਿਸ ਅਤੇ ਸਿੱਖਿਆ ਦੇ ਖੇਤਰ ਨਾਲ ਜੁੜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਚੋਣ ਪ੍ਰਕਿਰਿਆ ਹਰ ਦੋ ਸਾਲ ਬਾਅਦ ਹੁੰਦੀ ਹੈ ਅਤੇ ਇਸ ਵਾਰ ਦੀਆਂ ਚੋਣਾਂ ‘ਚ ਸਾਰੇ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਹਨ।
Please Share This News By Pressing Whatsapp Button