
ਕਾਂਗਰਸ ਦੀ ਧੱਕੇਸ਼ਾਹੀ ਦਾ ਅੰਤ ਪਟਿਆਲਾ ਤੋਂ ਹੋਵੇਗਾ ਸ਼ੁਰੂ : ਸੁਖਬੀਰ ਸਿੰਘ ਬਾਦਲ
ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਪਾਰਟੀ ਪ੍ਰਧਾਨ ਨਾਲ ਕੀਤੀ ਮੁਲਾਕਾਤ
ਪਟਿਆਲਾ, 12 ਫਰਵਰੀ (ਰਾਜੇਸ਼)-
ਕੈਪਟਨ ਸਰਕਾਰ ਦੇ ਰਾਜ ਵਿਚ ਧੱਕੇਸ਼ਾਹੀ ਤੇ ਭਿ੍ਰਸ਼ਟਾਚਾਰ ਹੀ ਵਧਿਆ ਅਤੇ ਕਾਂਗਰਸ ਦੀ ਧੱਕੇਸ਼ਾਹੀ ਦਾ ਅੰਤ ਕੈਪਟਨ ਅਮਰਿੰਦਰ ਸਿੰਘ ਦੀ ਦੇ ਸ਼ਹਿਰ ਤੋਂ ਹੀ ਸ਼ੁਰੂ ਹੋਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨਾਲ ਕੀਤੀ ਇਕ ਮੁਲਾਕਾਤ ਦੌਰਾਨ ਕੀਤਾ। ਇਸ ਸਬੰਧੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਜਿਲ੍ਹੇ ਤੇ ਸ਼ਹਿਰ ਵਿਚ ਕਾਂਗਰਸ ਦੀਆਂ ਵਧੀਕੀਆਂ ਸਬੰਧੀ ਪਾਰਟੀ ਪ੍ਰਧਾਨ ਨੂੰ ਜਾਣੂ ਕਰਵਾਇਆ ਗਿਆ ਹੈ। ਜਿਸ ‘ਤੇ ਸਖਤ ਪ੍ਰਤੀ�ਿਆ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਰਕਾਰ ਬਨਣ ’ਤੇ ਸਾਰਿਆਂ ਨੂੰ ਮੋੜਵਾਂ ਜਵਾਬ ਦੇਣ ਦੀ ਗੱਲ ਕਹੀ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਰੇਤ ਤੇ ਸ਼ਰਾਬ ਮਾਫੀਆ ਦੇ ਨਾਲ ਹੁਣ ਕਾਂਗਰਸ ਦਾ ਨਾਮ ਕੈਸੀਨੋ ਮਾਫੀਆ ਨਾਲ ਵੀ ਜੁੜ ਗਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਮੁੱਖ ਮੰਤਰੀ ਦੇ ਜਿਲ੍ਹੇ ਵਿਚ ਪਹਿਲਾਂ ਨਜਾਇਜ ਮਾਈਨਿੰਗ ਦਾ ਧੰਦਾ ਜੋਰਾਂ ’ਤੇ ਸੀ, ਫਿਰ ਨਜਾਇਜ ਸ਼ਰਾਬ ਦੀਆਂ ਫੈਕਟਰੀਆਂ ਦੇ ਖੁਲਾਸੇ ਹੋਏ ਤੇ ਇਥੇ ਹੀ ਬਸ ਨਹੀਂ ਹੁਣ ਜੂਏ, ਸੱਟੇਬਾਜਾਂ, ਦੇਹ ਵਪਾਰ ਤੇ ਕੈਸੀਨੋ ਵਰਗੇ ਨਜਾਇਜ ਧੰਦੇ ਵਾਲਿਆਂ ਦੀ ਸੂਚੀ ਵਿਚ ਕਾਂਗਰਸੀ ਨੇਤਾਵਾਂ ਦਾ ਨਾਮ ਸ਼ਾਮਲ ਹੋ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੂੰ ਕਾਂਗਰਸ ਦੀਆਂ ਵਧੀਕੀਆਂ ਦਾ ਡੱਟ ਕੇ ਸਾਹਮਣੇ ਕਰਨ ਦਾ ਥਾਪੜਾ ਦਿੱਤਾ ਤੇ ਨਾਲ ਹੀ ਅਕਾਲੀ ਦਲ ਦੇ ਵਰਕਰਾਂ ‘ਤੇ ਨਜਾਇਜ ਪਰਚੇ ਪਾਉਣ ਸਬੰਧੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਤਰਜ਼ ’ਤੇ ਪਟਿਆਲਾ ਸ਼ਹਿਰ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸ਼ੇਅ ‘ਤੇ ਮੇਅਰ ਸੰਜੀਵ ਸ਼ਰਮਾ ਵਲੋਂ ਅਕਾਲੀ ਵਰਕਰਾਂ ’ਤੇ ਪਰਚੇ ਦਰਜ ਕਰਵਾਏ ਗਏ ਹਨ। ਪੁਲਿਸ ਅਧਿਕਾਰੀਆਂ ਨੂੰ ਵੀ ਤਾੜਣਾ ਕਰਦਿਆਂ ਕਿਹਾ ਕਿ ਪੁਲਿਸ ਨੂੰ ਆਪਣੀ ਡਿਊਟੀ ਸਿਆਸੀ ਦਖਲ ਤੋਂ ਬਿਨਾਂ ਇਮਾਨਦਾਰੀ ਨਾਲ ਕਰਨ। ਇਸ ਮੌਕੇ ਹਰਪਾਲ ਜੁਨੇਜਾ ਨੇ ਪਾਰਟੀ ਪ੍ਰਧਾਨ ਨੂੰ ਦੱਸਿਆ ਕਿ ਬਨੂੜ ਕੈਸੀਨੋ ਮਾਮਲੇ ਵਿਚ ਮੇਅਰ ਦੇ ਖਾਸਮ ਖਾਸ ਮੰਨੇ ਜਾਂਦੇ ਕਾਂਗਰਸੀ ਨੇਤਾ, ਕੌਂਸਲਰ ਤੇ ਵਰਕਰ ਸ਼ਾਮਲ ਹਨ ਤੇ ਇਸ ਨਜਾਇਜ ਧੰਦਾ ਸਿਆਸੀ ਸ਼ੈਅ ’ਤੇ ਹੀ ਕਈ ਮਹੀਨਿਆਂ ਤੋਂ ਸ਼ੇਰਆਮ ਚਲਾਇਆ ਜਾ ਰਿਹਾ ਸੀ। ਜੁਨੇਜਾ ਨੇ ਕਿਹਾ ਕਿ ਪੁਲਿਸ ਵਲੋਂ ਫਿਲਹਾਲ ਬਨੂੜ ਕੈਸੀਨੋ ਦਾ ਖੁਲਾਸ ਕੀਤਾ ਹੈ ਜਦੋਂਕਿ ਪਟਿਆਲਾ ਤੇ ਰਾਜਪੁਰਾ ਸ਼ਹਿਰ ਵਿਚ ਹਾਲੇ ਵੀ ਕਈ ਟਿਕਾਣਿਆਂ ’ਤੇ ਸੱਤਾਧਾਰੀ ਪਾਰਟੀ ਦੇ ਲੋਕ ਨਜਾਇਜ ਧੰਦੇ ਚਲਾ ਰਹੇ ਹਨ।
Please Share This News By Pressing Whatsapp Button