ਮਾਮਲਾ ਸ਼ਿਵ ਸੈਨਾ ਆਈ.ਟੀ. ਸੈੱਲ ਦੇ ਇੰਚਾਰਜ ਵੱਲੋਂ ਸ਼ੋਸ਼ਲ ਮੀਡੀਆ ‘ਤੇ ਪਾਈ ਪੋਸਟ ਦਾ
– ਪਾਰਟੀ ਦੇ ਉੱਪ ਰਾਜ ਪ੍ਰਮੁੱਖ ‘ਤੇ ਲਗਾਏ ਗੰਭੀਰ ਦੋਸ਼
ਪਟਿਆਲਾ, 12 ਫਰਵਰੀ (ਰੁਪਿੰਦਰ ਸਿੰਘ) : ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਆਈ.ਟੀ. ਸੈਲ ਦੇ ਇੰਚਾਰਜ ਅਜੇ ਬੱਬਰ ਵੱਲੋਂ ਆਪਣੀ ਹੀ ਪਾਰਟੀ ਦੇ ਪੰਜਾਬ ਸ਼ਹਿ ਪ੍ਰਧਾਨ ਰੁਪਿੰਦਰ ਲੋਚਮ ‘ਤੇ ਲਗਾਏ ਗਏ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਰੁਪਿੰਦਰ ਲੋਚਮ ਨੇ ਕਿਹਾ ਕਿ ਅਜੇ ਬੱਬਰ ਨੇ ਉਨ੍ਹਾਂ ‘ਤੇ ਜੋ ਦੋਸ਼ ਲਗਾਏ ਹਨ, ਉਸ ਨੂੰ ਉਹ ਸਾਬਿਤ ਕਰੇ ਨਹੀਂ ਤਾਂ ਕਾਨੂੰਨੀ ਕਾਰਵਾਈ ਦੇ ਲਈ ਤਿਆਰ ਰਹੇ। ਲੋਚਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰਕੇ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ ਹੈ ਪਰ ਪਾਰਟੀ ਦੇ ਹੀ ਕੁੱਝ ਨੇਤਾ ਉਨ੍ਹਾਂ ਨਾਲ ਨਿੱਜੀ ਰੰਜਿਸ਼ ਰੱਖਦੇ ਹੋਏ ਬਦਨਾਮ ਕਰਨ ਦੇ ਲਈ ਅਜਿਹੇ ਹੱਥਕੰਡੇ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਬੱਬਰ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਸਬੰਧੀ ਜਾਣਕਾਰੀ ਉਨ੍ਹਾਂ ਨੇ ਸ਼ਿਵ ਸੈਨਾ ਦੇ ਉੱਚ ਅਹੁੱਦੇਦਾਰਾਂ ਨੂੰ ਦੇ ਦਿੱਤੀ ਗਈ ਹੈ। ਜੇਕਰ ਜਲਦ ਹੀ ਅਜੇ ਬੱਬਰ ਨੇ ਬਿਨ੍ਹਾਂ ਤੱਥਾਂ ਤੇ ਉਨ੍ਹਾਂ ‘ਤੇ ਲਗਾਏ ਦੋਸ਼ਾਂ ਸਬੰਧੀ ਕੋਈ ਸਬੂਤ ਪੇਸ਼ ਨਾ ਕੀਤਾ ਤਾਂ ਉਹ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕਰਵਾਉਣਗੇਂ।
ਫਿਰੋਜ਼ਪੁਰ ਦੇ ਰਹਿਣ ਵਾਲੇ ਰਾਜੇਸ਼ ਕੱਕੜ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੂੰ ਯੋਗਰਾਜ ਸ਼ਰਮਾ ਨੇ ਬਹਿਲਾ ਫੁਸਲਾ ਕੇ ਪਿਛਲੇ ਤਿੰਨ ਸਾਲ ਤੋਂ ਆਪਣੇ ਕੋਲ ਰੱਖਿਆ ਹੋਇਆ ਹੈ। ਇਹਸ ਸਬੰਧੀ ਉਨ੍ਹਾਂ ਨੇ ਪਠਾਨਕੋਰਟ ਦੇ ਐਸ.ਐਸ.ਪੀ., ਡੀ.ਜੀ.ਪੀ. ਪੰਜਾਬ ਨੂੰ ਵੀ ਲਿਖਤੀ ਸ਼ਿਕਾਇਤ ਦੇ ਰੱਖੀ ਹੈ। ਪਰ ਉਨ੍ਹਾਂ ਦੇ ਰਸੂਖ ਦੇ ਚਲਦਿਆਂ ਪੁਲਸ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਰੁਪਿੰਦਰ ਲੋਚਮ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ। ਰੁਪਿੰਦਰ ਲੋਚਮ ਨੇ ਉਨ੍ਹਾਂ ਨੂੰ ਇਨਸਾਫ ਦਵਾਉਣ ਦੇ ਲਈ ਸ਼ਿਵ ਸੈਨਾ ਦੇ ਪ੍ਰਮੁੱਖ ਉਦਵ ਠਾਕਰੇ ਸਮੇਤ ਕਈ ਹੋਰ ਅਹੁੱਦੇਦਾਰਾਂ ਨਾਲ ਮਿਲੇ ਸੀ, ਜਿਸ ਦੇ ਚਲਦਿਆਂ ਅਜੇ ਬੱਬਰ ਜੋ ਕਿ ਆਈ.ਟੀ. ਸੈੱਲ ਦੇ ਇੰਚਾਰਜ ਦੇ ਨਾਲ ਨਾਲ ਪੰਜਾਬ ਪ੍ਰਮੁੱਖ ਯੋਗਰਾਜ ਸ਼ਰਮਾ ਦਾ ਨਜ਼ਦੀਕੀ ਵੀ ਹੈ ਨੇ ਯੋਗਰਾਜ ਦੇ ਕਹਿਣ ‘ਤੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਖਿਲਾਫ ਪੋਸਟ ਪਾ ਕੇ ਉਨ੍ਹਾਂ ਅਤੇ ਰੁਿਪੰਦਰ ਲੋਚਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਆਹ ਸੁੰਦਰ ਨਗਰ ਪਠਾਨਕੋਟ ਦੀ ਰਹਿਣ ਵਾਲੀ ਮੀਨੂੰ ਸੂਰੀ ਨਾਲ 2016 ਵਿੱਚ ਹੋਇਆ ਸੀ। ਮੀਨੂੰ ਸੂਰੀ ਦਾ ਮਾਇਕਾ ਪਰਿਵਾਰ ਯੋਗਰਾਜ ਸ਼ਰਮਾ ਦੇ ਘਰ ਦੇ ਕੋਲ ਹੀ ਹੈ ਅਤੇ ਉਸ ਦੇ ਵਿਆਹ ਤੋਂ ਪਹਿਲਾਂ ਹੀ ਯੋਗਰਾਜ ਸ਼ਰਮਾ ਦੇ ਨਾਲ ਨਜਾਇਜ਼ ਸਬੰਧ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਪਤਾ ਲੱਗੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਯੋਗਰਾਜ ਸ਼ਰਮਾ ਦੀ ਪਤਨੀ ਨੂੰ ਵੀ ਦੱਸੀ ਪਰ ਉਨ੍ਹਾਂ ਨੇ ਵੀ ਅਸਮਰਥਾ ਜਤਾਈ। ਉਨ੍ਹਾਂ ਨੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਅਤੇ ਸ਼ਿਵ ਸੈਨਾ ਪ੍ਰਮੁੱਖ ਉਦਵ ਠਾਕਰੇ ਨਾਲ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਯੋਗਰਾਜ ਸ਼ਰਮਾ ਵਰਗੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਉਹ ਕਿਸੀ ਹੋਰ ਦੇ ਘਰ ਨੂੰ ਬਰਬਾਦ ਨ ਕਰ ਸਕਣ।
Please Share This News By Pressing Whatsapp Button