♦इस खबर को आगे शेयर जरूर करें ♦

ਔਰਤਾਂ ਲਈ ਰਾਖਵਾਂਕਰਨ ਬਣਿਆ ਮਹਿਜ਼ ਖਾਨਾਪੂਰਤੀ

ਪਾਤੜਾਂ 9 ਫ਼ਰਵਰੀ  (ਸੰਜੇ ਗਰਗ )
ਨਗਰ ਕੌਂਸਲ ਪਾਤੜਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਕੀਤੀ ਗਈ ਵਾਰਡਬੰਦੀ ਨੇ ਇਸ ਵਾਰ  ਸ਼ਹਿਰ ਵਿੱਚ ਚੋਣਾਂ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਹੈ। ਸ਼ਹਿਰ ਵਿੱਚ ਵਾਰਡਾਂ ਦੀ ਗਿਣਤੀ ਇਸ ਵਾਰ ਵਧ ਕੇ ਪੰਦਰਾਂ ਤੋਂ ਸਤਾਰਾਂ ਹੋ ਗਈ ਹੈ। ਸੱਤਾਧਾਰੀ ਧਿਰ ਵੱਲੋਂ ਵਾਰਡਬੰਦੀ ਕਰਨ ਸਮੇਂ  ਵੋਟਰਾਂ  ਵੋਟਰਾਂ ਦੀ ਅਦਲਾ ਬਦਲੀ ਅਤੇ ਵਾਰਡਾਂ ਦੇ ਨੰਬਰ ਉਲਟ ਪੁਲਟ ਹੋਣ ਦੇ ਦੋਸ਼ਾਂ ਦਾ ਸਾਹਮਣਾ ਵਿਰੋਧੀ ਧਿਰ ਵੱਲੋਂ ਕਰਨਾ ਪੈ ਰਿਹਾ ਹੈ। ਔਰਤਾਂ ਲਈ ਪੰਜਾਹ ਪ੍ਰਤੀਸ਼ਤ ਰਾਖਵਾਂਕਰਨ ਕਰਕੇ  ਚੋਣ ਮੈਦਾਨ ਵਿੱਚ ਔਰਤ ਉਮੀਦਵਾਰਾਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਚੋਣ ਲੜਨ ਦੇ ਚਾਹਵਾਨ ਪੁਰਸ਼ ਉਮੀਦਵਾਰਾਂ ਵੱਲੋਂ ਆਪਣੇ ਪਰਿਵਾਰਾਂ ਦੀਆਂ ਔਰਤਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਪਿਆ ਹੈ। ਨਗਰ ਕੌਂਸਲ ਪਾਤੜਾਂ ਲਈ ਕੁੱਲ ਸਤਾਰਾਂ ਵਾਰਡਾਂ ਵਿੱਚੋਂ 53 ਔਰਤਾਂ, 55 ਪੁਰਸ਼ ਅਤੇ ਇੱਕ ਤੀਜਾ ਲਿੰਗ ਦਾ ਉਮੀਦਵਾਰ ਚੋਣ ਮੈਦਾਨ ਵਿੱਚ ਹੈ। ਔਰਤਾਂ ਲਈ ਰਿਜ਼ਰਵ ਅੱਠਾਂ ਵਾਰਡਾਂ ਅੰਦਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਔਰਤ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜਦੋਂਕਿ  ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰਤਾਂ ਲਈ ਰਿਜ਼ਰਵ ਕੀਤੇ ਗਏ ਵਾਰਡ ਨੰਬਰ ਤਿੱਨ ਤੋਂ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਜਸਬੀਰ ਕੌਰ ਸਿੱਧੂ , ਵਾਰਡ ਨੰਬਰ ਪੰਜ ਤੋਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਥੇਬੰਦਕ ਸਕੱਤਰ ਵਰੁਣ ਕੌਂਸਲ ਦੀ ਪਤਨੀ ਸੀਮਾ ਕਾਂਸਲ ਅਤੇ  ਵਾਰਡ ਨੰਬਰ ਸਤਾਰਾਂ ਤੋਂ ਗੁਰਪ੍ਰੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਵਾਰਡ ਨੰਬਰ ਇੱਕ ਤੋਂ  ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਰੇਢੂ ਦੀ ਪਤਨੀ ਬਲਜਿੰਦਰ ਕੌਰ ਅਤੇ  ਭਾਜਪਾ ਦੇ ਸੀਨੀਅਰ ਆਗੂ ਫਕੀਰ ਚੰਦ ਗੋਇਲ ਦੀ ਪਤਨੀ ਸੁਨੀਤਾ ਰਾਣੀ ਵਾਰਡ ਨੰਬਰ ਤੇਰਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਵਾਰਡ ਨੰਬਰ ਇਕ ਤੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜੈ ਪ੍ਰਤਾਪ ਸਿੰਘ ਡੇਜ਼ੀ ਦੀ ਨੂੰਹ ਸੁਪਨਦੀਪ ਕੌਰ ਕਾਹਲੋਂ , ਅਤੇ ਆਪ ਉਮੀਦਵਾਰ  ਸੰਤੋਸ਼ ਰਾਣੀ  ਚੋਣ ਮੈਦਾਨ ਵਿੱਚ ਹਨ।  ਕਾਂਗਰਸੀ ਉਮੀਦਵਾਰ ਦਾ ਮੁਕਾਬਲਾ ਆਜ਼ਾਦ ਉਮੀਦਵਾਰ  ਬਲਜਿੰਦਰ ਕੌਰ ਅਤੇ ਨਾਲ ਹੈ । ਵਾਰਡ ਤੋਂ ਬਾਹਰਲਾ ਉਮੀਦਵਾਰ ਹੋਣ ਕਾਰਨ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੀਤੀ ਜਾ ਰਹੀ ਸਖ਼ਤ ਮਿਹਨਤ ਅਤੇ ਸੱਤਾਧਾਰੀ ਧਿਰ ਨਾਲ ਸਬੰਧਤ ਹੋਣ ਕਰਕੇ  ਵੱਡੀ ਪੱਧਰ ਉੱਤੇ ਵੋਟਰ ਸਮਰਥਨ ਦੇ ਰਹੇ ਹਨ। ਵਾਰਡ ਨੰਬਰ ਤਿੰਨ ਤੋਂ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਹਾਰ ਦਾ ਮੂੰਹ ਦੇਖ ਚੁੱਕੀ ਬੀਬੀ ਜਸਬੀਰ ਕੌਰ ਸਿੱਧੂ ਅਕਾਲੀ ਉਮੀਦਵਾਰ ਵਜੋਂ ਇਸ ਵਾਰ ਫਿਰ ਚੋਣ ਮੈਦਾਨ ਵਿੱਚ ਹਨ  ਉਨ੍ਹਾਂ ਦਾ ਮੁਕਾਬਲਾ ਕਾਂਗਰਸੀ ਉਮੀਦਵਾਰ ਰਿੱਕੀ ਗਰਗ ਨਾਲ ਹੈ। ਇਸ ਵਾਰਡ ਵਿਚ ਵੀ ਕੋਈ ਮੁੱਦਾ ਭਾਰੂ ਨਾ ਹੋਣ ਕਾਰਨ ਭਾਈਚਾਰਕ ਤੌਰ ਤੇ ਚੋਣ ਲੜੀ ਜਾ ਰਹੀ ਹੈ । ਗਿਆਰਾਂ ਵਾਰਡ ਤੋਂ ਅਕਾਲੀ ਦਲ ਦੀ ਉਮੀਦਵਾਰ ਰਾਜ ਰਾਣੀ ਜਿੰਦਲ ਨੂੰ  ਆਪਣੇ ਪਤੀ ਵਿਨੋਦ ਕੁਮਾਰ ਜਿੰਦਲ ਦੇ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਵਾਰਡ ਵਿਚ ਕੀਤੇ ਗਏ ਕੰਮਾਂ ਦਾ ਫ਼ਾਇਦਾ ਮਿਲ ਰਿਹਾ ਹੈ । ਇੱਥੇ ਕਾਂਗਰਸ ਦੀ ਉਮੀਦਵਾਰ ਅਮਨਦੀਪ ਕੌਰ ਆਪਣੀ ਚੋਣ ਮੁਹਿੰਮ ਨੂੰ  ਭਖਾਉਣ ਵਿਚ ਅਸਮਰੱਥ ਨਜ਼ਰ ਆ ਰਹੀ ਹੈ। ਵਾਰਡ ਨੰਬਰ ਤੇਰਾਂ ਤੋਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਤੀਸ਼ ਕੁਮਾਰ ਗਰਗ ਦੀ ਪਤਨੀ  ਸਾਬਕਾ ਕੌਂਸਲਰ ਕਿਰਨ ਗਰਗ ਇਸ ਵਾਰ ਫਿਰ ਚੋਣ ਮੈਦਾਨ ਵਿੱਚ ਹਨ ਉਨ੍ਹਾਂ ਦਾ ਮੁਕਾਬਲਾ  ਆਜ਼ਾਦ ਉਮੀਦਵਾਰ ਸੁਨੀਤਾ ਰਾਣੀ ਨਾਲ ਹੈ ਜਿਨ੍ਹਾਂ ਨੂੰ ਅਕਾਲੀ ਦਲ ਵੱਲੋਂ ਸਮਰਥਨ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਵਾਰਡ ਨੰਬਰ ਸਤਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਪ੍ਰੀਤ ਕੌਰ ਅਤੇ ਕਾਂਗਰਸ ਵੱਲੋਂ ਸੀਮਾ ਰਾਣੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਲਗਪਗ ਸਾਰੇ ਵਾਰਡਾਂ ਵਿੱਚ  ਔਰਤ ਉਮੀਦਵਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਸਰਗਰਮੀ ਦਿਖਾਈ ਜਾ ਰਹੀ ਹੈ ਪਰ ਵੋਟਾਂ ਉਨ੍ਹਾਂ ਦੇ ਪਤੀਆਂ ਦੇ ਨਾਮ ਉੱਤੇ ਹੀ ਮੰਗੀਆਂ ਜਾ ਰਹੀਆਂ ਹਨ ।  ਭਾਵੇਂ  ਸ਼ਹਿਰ ਵਾਸੀਆਂ ਨੂੰ ਸਿਹਤ ਸੇਵਾਵਾਂ ਦੇਣ ਲਈ ਟਰੋਮਾ ਸੈਂਟਰ  ਅਤੇ ਪਾਰਕ ਬਣਾਉਣ ਦਾ  ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਵਾਅਦੇ ਸਬੰਧੀ ਕਿਤੇ ਕਿਤੇ ਸਵਾਲ  ਬਣਦਾ ਹੈ ਪਰ ਚੋਣ ਮੁਹਿੰਮ ਦੌਰਾਨ ਇਹ ਕੋਈ ਬਹੁਤਾ ਭਾਰੂ ਨਜ਼ਰ ਨਹੀਂ ਆਉਂਦਾ।
ਡੱਬੀ: ਚੋਣਾਂ ਦੌਰਾਨ  ਕਿਸੇ ਵੀ ਵਾਰਡ ਵਿਚ ਕੋਈ ਸਥਾਨਕ ਮੁੱਦਾ ਬਹੁਤਾ ਭਾਰੂ ਨਜ਼ਰ ਨਹੀਂ ਆਉਂਦਾ। ਕਾਂਗਰਸ ਅਤੇ ਅਕਾਲੀ ਦਲ ਵੱਲੋਂ  ਆਪਣੇ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕੰਮਾਂ ਦੇ ਆਧਾਰ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ । ਅਕਾਲੀ ਦਲ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ  ਅਕਾਲੀ ਉਮੀਦਵਾਰਾਂ ਦੇ ਵਾਰਡਾਂ ਵਿਚ  ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦੇ ਆਧਾਰ ਤੇ ਵੋਟਾਂ ਪਾਉਣ ਦੀਆਂ ਅਪੀਲਾਂ ਕਰ ਰਹੇ ਹਨ ਜਦੋਂਕਿ ਕਾਂਗਰਸ ਵੱਲੋਂ  ਵਿਧਾਇਕ ਨਿਰਮਲ ਸਿੰਘ  ਦੇ ਨਾਲ  ਸੀਨੀਅਰ ਕਾਂਗਰਸੀ ਆਗੂ ਤਰਸੇਮ ਚੰਦ ਬਾਂਸਲ, ਕੀਮਤ ਰਾਏ ਸਿੰਗਲਾ ਪ੍ਰੇਮ ਚੰਦ ਗੁਪਤਾ ਮਾਰਕੀਟ ਕਮੇਟੀ ਦੇ ਚੇਅਰਮੈਨ ਤਰਲੋਚਨ ਸਿੰਘ ਸ਼ੇਰਗਡ਼੍ਹ  ਅਤੇ ਵਾਈਸ ਚੇਅਰਮੈਨ ਅਸ਼ੋਕ ਕੁਮਾਰ ਗੁਪਤਾ ਵਿਕਾਸ ਕੰਮਾਂ ਦੇ ਨਾਂ ਉੱਤੇ ਵੋਟਾਂ ਮੰਗ ਰਹੇ ਹਨ ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129