
ਅਮਰੀਕਾ ਤੋਂ ਆਏ ਅਜੀਤਪਾਲ ਸਿੰਘ ਨਾਲ ਪਰਮਿੰਦਰ ਭਲਵਾਨ ਸਿੰਘੂ ਬੈਰੀਅਰ ਦਿੱਲੀ ਵਿਖੇ ਸੰਗਤਾਂ ਦੇ ਜੋੜੇ ਪਾਲਸ ਕਰਨ ਦੀ ਕਰ ਰਹੇ ਹਨ ਸੇਵਾ
ਪਟਿਆਲਾ, 13 ਫਰਵਰੀ (ਰੁਪਿੰਦਰ ਸਿੰਘ) : ਯੂਥ ਫੈਡਰੇਸ਼ਨ ਆਫ ਇੰਡੀਆ, ਵੈਲਫੇਅਰ ਯੂਥ ਕਲੱਬ ਦੀਪ ਨਗਰ, ਪਾਵਰ ਹਾਊਸ ਯੂਥ ਕਲੱਬ, ਸਬੰਧਿਤ ਨਹਿਰੂ ਯੁਵਾ ਕੇਂਦਰ,ਯੂਥ ਐਡ ਸਪੋਰਟਸ ਕੱਲਬ ਸੈਲ ਪੰਜਾਬ ਦੇ ਨੌਜਵਾਨ ਕਿਸਾਨ ਮਜ਼ਦੂਰ ਸੰਘਰਸ਼ ਸਿੰਘੂ ਬੈਰੀਅਰ ਦਿੱਲੀ ਵਿਖੇ ਸਟੇਟ ਐਵਰਡੀ ਪਰਮਿੰਦਰ ਭਲਵਾਨ ਕੋਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਵਲੰਟੀਅਰ ਸੇਵਾਵਾਂ ਦੇ ਰਹੇ ਹਨ। ਇਸ ਤਹਿਤ ਹੀ ਅਜੀਤਪਾਲ ਸਿੰਘ ਜੋ ਕਿ ਅਮਰੀਕਾ ਤੋਂ ਨੋਕਰੀ ਛੱਡ ਕੇ ਕਿਸਾਨ ਸੰਘਰਸ਼ ਵਿਚ ਹਿੱਸਾ ਲੈਣ ਲਈ ਪਹੁੰਚੇ ਹੋਏ ਹਨ ਉਹਨਾਂ ਨਾਲ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਸਿੰਘੂ ਬੈਰੀਅਰ ਦਿੱਲੀ ਵਿਖੇ ਸੰਗਤਾਂ ਦੇ ਜੋੜੇ ਪਾਲਸ ਕਰਨ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਬਾਪੂ ਨਛੱਤਰ ਸਿੰਘ ਚਾਦਰੇ ਵਾਲਾ ਬੁਰਜ ਹਰੀ ਸਿੰਘ ਵਾਲਾ, ਅੰਮ੍ਰਿਤਬੀਰ ਸਿੰਘ ਮੋਹਾਲੀ, ਭਿੰਦਰ ਜਲਵੇੜਾ, ਮੱਖਣ ਰੋਗਲਾ, ਰਾਣਾ ਭੱਦਲਥੂਹਾ ਪ੍ਰੈਸ ਸੱਕਤਰ, ਗੰਡਾ ਨਾਭਾ, ਜੱਗੀ ਭੱਦਲਥੂਹਾ, ਰੁਪਿੰਦਰ ਸੰਧੂ,ਵੀ ਸੇਵਾਵਾਂ ਨਿਭਾ ਰਹੇ ਹਨ। ਪਰਮਿੰਦਰ ਭਲਵਾਨ ਨੇ ਅਜੀਤਪਾਲ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਨੋਜਵਾਨ ਅਮਰੀਕਾ ਤੋਂ ਆਪਣੀ ਨੋਕਰੀ ਛੱਡ ਕੇ ਕਿਸਾਨ ਸੰਘਰਸ਼ ਵਿਚ ਪੁਹੰਚੇ ਹਨ ਅਤੇ ਆਪਣੀਆ ਸੇਵਾਵਾਂ ਦੇ ਰਹੇ ਹਨ ਅਤੇ ਉਹਨਾ ਆਪਣੀ ਸਮੁੱਚੀ ਟੀਮ ਦੀ ਸ਼ਲਾਘਾਯੋਗ ਕਰਦਿਆ ਕਿਹਾ ਕਿ ਜਿਸ ਦਿਨ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੀ ਯੂਥ ਐਂਡ ਸਪੋਰਟਸ ਕਲੱਬ ਸੈਲ ਪੰਜਾਬ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਨੌਜਵਾਨਾਂ ਵੱਲੋਂ ਆਪਣੀਆਂ ਵਲੰਟੀਅਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਨੇ ਸਾਡੀ ਸੁੱਤੀ ਪਈ ਨੋਜਾਵਾਨੀ ਨੂੰ ਜਗਾ ਕੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ ਅੱਜ ਦੇਸ ਦੇ ਅੰਨਦਾਤਾ ਕਿਸਾਨ ਨਾਲ ਹਰ ਵਰਗ ਖੜਾ ਹੈ।
Please Share This News By Pressing Whatsapp Button