ਸੁਰੱਖਿਆ ਸਿਹਤ ਬਚਾਓ ਸਬੰਧੀ ਵਰਕਰਾਂ ਨੂੰ ਦਿੱਤੀ ਵਿਸ਼ੇਸ਼ ਟਰੇਨਿੰਗ
ਪਟਿਆਲਾ, 13 ਫਰਵਰੀ (ਰੁਪਿੰਦਰ ਸਿੰਘ) : ਫੈਕਟਰੀਆਂ ਵਿੱਚ ਕੰਮ ਕਰਦੇ ਵਰਕਰਾਂ ਦੀ ਸੁਰੱਖਿਆ ਸਿਹਤ ਤੰਦਰੁਸਤੀ ਖੁਸ਼ਹਾਲੀ ਸਨਮਾਨ ਅਤੇ ਸਲਾਮਤੀ ਬੇਹੱਦ ਜਰੂਰੀ ਹੈ ਇਸ ਲਈ ਫੈਕਟਰੀ ਪ੍ਰਬੰਧਕ ਅਤੇ ਅਧਿਕਾਰੀ ਸਮੇਂ ਸਮੇਂ ਵਰਕਰਾਂ ਦੇ ਕੰਮ ਕਾਜ ਤੇ ਨਜਰ ਰੱਖਦੇ ਹੋਏ ਉਨਾਂ ਨੂੰ ਗਾਈਡ ਕਰਦੇ ਰਹਿਣ ਅਤੇ ਟਰੇਨਿੰਗ ਕਰਵਾਕੇ ਸੁਰੱਖਿਆ ਬਚਾਓ ਅਤੇ ਸੰਕਟ ਸਮੇਂ ਪੀੜਤਾਂ ਦੀ ਮਦਦ ਕਰਨ ਹਿੱਤ ਸਿੱਖਿਅਕ ਕਰਦੇ ਰਹਿਣ। ਇਨ੍ਹਾਂ ਵਿਚਾਰਾਂਦਾ ਪ੍ਰਗਟਾਵਾ ਨਰਿੰਦਰ ਪਾਲ ਸਿੰਘ ਸਹਾਇਕ ਡਾਇਰੈਕਟਰ ਆਫ ਫੈਕਟਰੀਜ ਨੇ ਫੈਡਰਲ ਮੁਗਲ ਗੋਦਰੇਜ ਲਿਮਿਟਡ ਫੈਕਟਰੀ ਵਿਖੇ ਲਗਾਏ ਸਿਖਲਾਈ ਕੈਂਪ ਦੌਰਾਨ ਕੀਤਾ। ਇਸ ਮੋਕੇ ਪਲਾਂਟ ਹੈਡ ਸ੍ਰੀ ਸੰਜੀਵ ਸ਼ਰਮਾ ਅਤੇ ਸੇਫਟੀ ਹੈਡ ਅਰਵਿੰਦ ਘਈ ਨੇ ਵਰਕਰਾਂ ਦੀ ਸੁਰੱਖਿਆ ਸਿਹਤ ਅਤੇ ਬਚਾਉ ਹਿਤ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਜਿਸ ਦੀ ਸੱਭ ਨੇ ਪ੍ਰਸੰਸਾ ਕੀਤੀ। ਇਸ ਮੌਕੇ ਸੇਫਟੀ ਆਫੀਸਰ ਗੋਰਵ ਕਾਲੀਆ ਨੇ ਸੇਫਟੀ ਬਚਾਓ ਸਾਤਮਈ ਮੰਨ ਅਤੇ ਖੁਸ਼ਹਾਲ ਵਾਤਾਵਰਣ ਕਾਇਮ ਕਰਨ ਬਾਰੇ ਦਸਿਆ ਅਤੇ ਫਾਇਰ ਸੇਫਟੀ, ਅੱਗ ਲੱਗਣ ਜਾ ਗੈਸ ਲੀਕ ਹੋਣ ਅਤੇ ਅੱਗ ਬੁਝਾਊ ਸਿਲੰਡਰਾਂ ਦੀ ਵਰਤੋਂ ਬਾਰੇ ਅਤੇ ਕੋਰੋਨਾ ਮਹਾਮਾਰੀ ਤੋਂ ਬਚਣ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਰੈਡ ਕਰਾਸ ਦੇ ਸੇਵਾ ਮੁਕਤ ਜਿਲਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਨੇ ਬੇਸਿਕ ਫਸਟ ਏਡ, ਸੀਪੀਆਰ, ਫਸਟ ਏਡ ਦੀ ਏਬੀਸੀਡੀ, ਬੇਹੋਸੀ, ਦਿਲ ਦਾ ਦੌਰਾ, ਵਗਦੇ ਖੂਨ ਨੁੰ ਬੰਦ ਕਰਨ, ਨੇਕ ਜੁੰਮੇਵਾਰ ਨਾਗਰਿਕ ਬਣਕੇ ਨਿਯਮਾਂ ਦੀ ਪਾਲਣਾ ਕਰਨ ਅਤੇ ਪੀੜਤਾਂ ਦੀ ਮਦਦ ਕਰਨ ਹਿੱਤ ਅਪੀਲ ਕੀਤੀ। ਏ ਐਸ ਆਈ ਟਰੈਫਿਕ ਗੁਰਜਾਪ ਸਿੰਘ ਨੇ ਸੜਕਾਂ ਤੇ ਚਲਦੇ ਸਮੇ ਹਾਦਸਿਆਂ ਤੋ ਬਚਣ, ਨਾਬਾਲਿਗਾ ਨੂੰ ਵਹੀਕਲ ਨਾ ਦੇਣ, ਟਰੇਫਿਕ ਚਿੰਨਾ, ਸੜਕਾਂ ਤੇ ਲਗੀਆ ਲਾਇਨਾਂ, ਹਾਦਸਿਆਂ ਦੇ ਕਾਰਨ ਦਸੇ ਅਤੇ ਹੈਲਮਟ, ਸੀਟ ਬੈਲਟ, ਠੀਕ ਸਪੀਡ, ਸਾਤਮਈ ਦਿਲ ਦਿਮਾਗ ਅਨੁਸ਼ਾਸਨ ਨਾਲ ਯਾਤਰਾ ਕਰਨ ਬਾਰੇ ਜਾਣਕਾਰੀ ਦਿੱਤੀ। ਸੈਮੀਨਰ ਦੀ ਸਮਾਪਤੀ ਮੋਕੇ ਸ੍ਰ, ਸੁਖਵਿੰਦਰ ਸਿੰਘ ਗਿੱਲ ਅਡੀਸਨਲ ਡਾਇਰੈਕਟਰ ਆਫ ਫੈਕਟਰੀਜ, ਪੰਜਾਬ ਜੀ ਨੇ ਵਰਕਰਾਂ ਨੂੰ ਸਰਟੀਫਿਕੇਟ ਵੰਡੇ ਅਤੇ ਟਰੇਨਿੰਗ ਦੇਣ ਵਾਲਿਆ ਦਾ ਸਨਮਾਨ ਕੀਤਾ, ਇਸ ਪ੍ਰੋਗਰਾਮ ਦੌਰਾਨ ਦਿਤੀ ਟਰੇਨਿੰਗ ਘਰਾਂ ਫੈਕਟਰੀਆਂ ਸੜਕਾਂ ਆਦਿ ਵਿਖੇ ਬਹੁਤ ਲਾਭਕਾਰੀ ਹੋਣ ਦੀ ਪ੍ਰਸੰਸਾ ਸੁਣਕੇ ਇਸ ਤਰਾਂ ਦੇ ਪ੍ਰੋਗਰਾਮ ਸਮੇ ਸਮੇਂ ਕਰਵਾਉਣ ਦਾ ਵਿਸਵਾਸ ਦਿਵਾਇਆ। ਐਚ ਆਰ ਹੈੱਡ ਸ੍ਰੀ ਵਰਿੰਦਰ ਮਲਹੋਤਰਾ ਨੇ ਆਏ ਮਾਸਟਰ ਟਰੈਨਰਜ ਅਤੇ ਮਹਿਮਾਨਾ ਦਾ ਧੰਨਵਾਦ ਕੀਤਾ। ਭਾਗ ਲੈ ਰਹੇ ਵਰਕਰਾਂ ਨੇ ਇਸ ਟਰੇਨਿੰਗ ਸੈਮੀਨਾਰ ਨੂੰ ਬਹੁਤ ਲਾਭਕਾਰੀ ਦਸਿਆ ਅਤੇ ਅਪੀਲ ਕੀਤੀ ਕਿ ਹਰੇਕ ਫੈਕਟਰੀ ਵਿਖੇ ਇਸ ਤਰਾਂ ਦੇ ਸੈਮੀਨਰ ਸਾਲ ਵਿੱਚ ਦੋ ਵਾਰ ਜਰੂਰ ਕਰਵਾਏ ਜਾਣ ਤਾ ਹੀ ਹਾਦਸੇ ਮੋਤਾ ਅਤੇ ਮਾਲੀ ਨੁਕਸਾਨ ਘਟ ਸਕਦੇ ਹਨ । ਸਾਰਿਆ ਨੇ ਪ੍ਰਣ ਕੀਤਾ ਕਿ ਉਹ ਆਪਣੀ ਅਤੇ ਦੂਸਰਿਆਂ ਦੀ ਸੇਫਟੀ ਬਚਾਓ ਅਤੇ ਮਦਦ ਕਰਨ ਦੇ ਨਿਯਮਾਂ ਦੀ ਹਮੇਸ਼ਾ ਪਾਲਣਾ ਕਰਦੇ ਰਹਿਣਗੇ।
Please Share This News By Pressing Whatsapp Button