
ਬੀਬੀਆਂ ਨੇ ਨੌਦੀਪ ਕੌਰ ਨੂੰ ਰਿਹਾ ਕਰਨ ਦੀ ਕੀਤੀ ਮੰਗ
14 ਫਰਵਰੀ, ਬਹਾਦਰਗੜ੍ਹ (ਹਰਜੀਤ ਸਿੰਘ) ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਸੰਘਰਸ਼ ‘ਚ ਬੀਬੀਆਂ ਵੀ ਪੂਰੀ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਇਸੇ ਤਹਿਤ ਸਿਮਰਤਪਾਲ ਕੌਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਨੌਰ ਇਸਤਰੀ ਵਿੰਗ ਦੌਣਕਲਾਂ ਦੀ ਅਗਵਾਈ ਹੇਠ ਬੀਬੀਆਂ ਵਲੋਂ ਮਜਦੂਰ ਆਗੂ ਨੌਦੀਪ ਕੌਰ ਗੰਧੜ ਅਤੇ ਹੋਰ ਨਜਾਇਜ ਤੌਰ ‘ਤੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿਮਰਤਪਾਲ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਗੈਰਲੋਕਤੰਤਰੀ ਤਰੀਕੇ ਅਪਣਾ ਕੇ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਜਦੂਰ ਆਗੂ ਨੌਦੀਪ ਕੌਰ ਗੰਧੜ ਨੂੰ ਗ੍ਰਿਫਤਾਰ ਕਰਕੇ ਜੋ ਉਸ ‘ਤੇ ਤਸ਼ੱਦਦ ਕੀਤਾ ਗਿਆ ਹੈ ਉਹ ਸਰਕਾਰ ਦਾ ਤਾਨਾਸ਼ਾਹੀ ਵਤੀਰਾ ਹੈ। ਇਹ ਸਰਾਸਰ ਲੋਕਤੰਤਰ ਦੀ ਤੌਹੀਨ ਹੈ ਅਤੇ ਇਨਾਂ ਜੁਲਮਾਂ ਦਾ ਹਿਸਾਬ ਸਰਕਾਰ ਨੂੰ ਇਕ ਦਿਨ ਦੇਣਾ ਪਵੇਗਾ। ਉਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰੁਪਿੰਦਰ ਕੌਰ, ਅਮਨਦੀਪ ਕੌਰ ਅਤੇ ਹੋਰ ਬੀਬੀਆਂ ਮੌਜੂਦ ਸਨ।
Please Share This News By Pressing Whatsapp Button