
ਸ਼ਿਵ ਸੈਨਿਕਾਂ ਨੇ ਪਟਿਆਲਾ ਵਿਖੇ ਖਾਲਿਸਤਾਨ ਦਾ ਜਲਾਇਆ ਪੁਤਲਾ
ਪਟਿਆਲਾ, 14 ਫਰਵਰੀ (ਰੁਪਿੰਦਰ ਸਿੰਘ) : ਅੱਜ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੋਲੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਉੱਪ ਪ੍ਰਧਾਨ ਯੁਵਾ ਦੀ ਅਗਵਾਈ ਵਿੱਚ ਖਾਲਿਸਤਾਨ ਦਾ ਪੁਤਲਾ ਜਲਾਇਆ ਗਿਆ ਅਤੇ ਵੈਲੈਂਨਟਾਈਨ-ਡੇ ਦੇ ਕਾਰਡ ਜਲਾ ਕੇ ਵਿਰੋਧ ਕੀਤਾ, ਜਿਸ ਵਿੱਚ ਸ਼ਿਵਾਏ ਨੇ ਖੁੱਲ ਕੇ ਖਾਲਿਸਤਾਨ ਸੰਗਠਨ ਦਾ ਵਿਰੋਧ ਕੀਤਾ ਅਤੇ ਦਿਖਾ ਦਿੱਤਾ ਕਿ ਇਹ ਦੇਸ਼ ਵੀਰਾਂ ਅਤੇ ਦੇਸ਼ ਪ੍ਰੇਮੀਆਂ ਦਾ ਹੈ ਨਾ ਕਿ ਖਾਲਿਸਤਾਨ ਮੰਗਣ ਵਾਲਿਆਂ ਦਾ ਅਤੇ ਨਾਲ ਹੀ ਸ਼ਿਵਾਏ ਨੇ ਕਿਹਾ ਕਿ ਵੈਲੇਨਟਾਈਨ ਡੇ ਨੂੰ ਪੱਛਮੀ ਸਭਿਅਤਾ ਦਾ ਤਿਓਹਾਰ ਹੈ ਜੋ ਕਿ ਅਸ਼ਲੀਲਤਾ ਨਾਲ ਭਰਿਆ ਹੈ, ਜਿਸ ਵਿੱਚ ਅੱਜ ਕੱਲ ਦੀ ਪੀੜੀਆਂ ਦਾ ਸਿਰਫ ਨੁਕਸਾਨ ਹੋ ਰਿਹਾ ਹੈ। ਇਸ ਲਈ ਅਸੀਂ ਇਸ ਤਿਓਹਾਰ ਦਾ ਵਿਰੋਧ ਕਰਦੇ ਹਾਂ ਅਤੇ ਇਸ ਨੂੰ ਖਤਮ ਕਰਨ ਦੇ ਲਈ ਸਰਕਾਰ ਤੋਂ ਅਪੀਲ ਕਰਦੇ ਹਾਂ। ਇਸ ਪ੍ਰੋਗਰਾਮ ਵਿੱਚ ਪੰਜਾਬ ਉੱਪ ਪ੍ਰਧਾਨ ਰਾਜੀਵ ਬੱਬਰ ਪਟਿਆਲਾ ਤੋਂ ਪੰਜਾਬ ਉੱਪ ਪ੍ਰਧਾਨ ਸੋਨੂੰ ਪੰਪ ਵਾਲੇ ਸਮਾਣਾ ਨਾਲ ਪੰਜਾਬ ਪ੍ਰਚਾਰਕ ਡਾ. ਵਿਨੋਦ ਪਟਿਆਲਾ ਤੋਂ ਹਾਜ਼ਰ ਰਹੇ।
Please Share This News By Pressing Whatsapp Button