ਪਟਿਆਲਾ ‘ਚ ਗੱਡੀ ਚੋਰ ਗਿਰੋਹ ਸਰਗਰਮ, ਦਿਨ ਦਿਹਾੜੇ ਉਡਾਈ ਕਾਰ
ਪਟਿਆਲਾ, 14 ਫਰਵਰੀ (ਰੁਪਿੰਦਰ ਸਿੰਘ) : ਥਾਣਾ ਲਾਹੋਰੀ ਗੇਟ ਪਟਿਆਲਾ ਦੀ ਪੁਲਸ ਨੇ ਗੱਡੀ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਕਾਰ ਮਾਲਕ ਸਨੀ ਮਾਥੁਰ ਪੁੱਤਰ ਮੋਹਨ ਲਾਲ ਵਾਸੀ ਮਕਾਨ ਨੰ: 271 ਗਲੀ ਨੰ: 3 ਗਾਂਧੀਨਗਰ ਪਟਿਆਲਾ ਨੇ ਦੱਸਿਆ ਕਿ ਉਸਨੇ ਬੀਤੀ 10 ਫਰਵਰੀ ਨੂੰ ਆਪਣੀ ਗੱਡੀ ਪੀ.ਬੀ. 11 ਸੀਬੀ 3482 ਸ਼ਾਮ 5 ਵਜ਼ੇ ਦੇ ਕਰੀਬ ਗਾਂਧੀ ਨਗਰ ਨਿੰਮ ਵਾਲਾ ਚੌਂਕ ਪਟਿਆਲਾ ਵਿਖੇ ਖੜੀ ਕੀਤੀ ਸੀ, ਜਿਸ ਨੂੰ ਅਗਲੇ ਦਿਨ ਆ ਕੇ ਦੇਖਿਆ ਤਾਂ ਉਥੇ ਗੱਡੀ ਮੌਜੂਦ ਨਹੀਂ ਸੀ, ਜਿਸ ਨੂੰ ਕਿ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਥਾਣਾ ਲਾਹੋਰੀ ਗੇਟ ਪਟਿਆਲਾ ਦੀ ਪੁਲਸ ਨੇ ਸਨੀ ਦੀ ਸ਼ਿਕਾਇਤ ‘ਤੇ ਉਕਤ ਨਾ ਮਾਲੂਮ ਚੋਰਾਂ ਦੇ ਖਿਲਾਫ 379 ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Please Share This News By Pressing Whatsapp Button