ਫਲੈਗ : ਕੇਡਰ ਵੱਖ-ਵੱਖ ਕਰਨ ਤੋਂ ਖਫ਼ਾ ਸਿਹਤ ਵਿਭਾਗ ਦੇ ਕਰਮਚਾਰੀ
– 17 ਫਰਵਰੀ ਤੋਂ ਮੁਕੰਮਲ ਹੜਤਾਲ, ਕੰਮਕਾਜ਼ ਬੰਦ
ਪਟਿਆਲਾ, 15 ਫਰਵਰੀ (ਰੁਪਿੰਦਰ ਸਿੰਘ) : ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਸਿਹਤ ਪਰਿਵਾਰ ਭਲਾਈ ਪੰਜਾਬ ਅਤੇ ਖੋਜ ਮੈਡੀਕਲ ਸਿੱਖਿਆ ਪੰਜਾਬ ਦੇ ਕਾਮਨ ਕੇਡਰ ਨੂੰ ਵੱਖ-ਵੱਖ ਕਰਨ ਅਤੇ ਕਈ ਸ਼੍ਰੇਣੀਆਂ ਦੀਆਂ ਪੋਸਟਾਂ ਨੂੰ ਅੋਬੋਲਿਸ਼ (ਖਤਮ) ਕਰਨ ਦੇ ਵਿਰੋਧ ਵਿਚ ਅੱਜ ਫਿਰ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਰੋਸ ਰੈਲੀ ਕੀਤੀ ਗਈ, ਜਿਸ ਵਿਚ ਸਰਕਾਰੀ ਰਜਿੰਦਰਾ ਹਸਪਤਾਲ, ਟੀ ਬੀ ਹਸਪਤਾਲ, ਮੈਡੀਕਲ ਤੇ ਡੈਂਟਲ ਕਾਲਜ ਦੇ ਕਰਮਚਾਰੀਆਂ ਨੇ ਵੱਡ ਗਿਣਤੀ ਵਿਚ ਹਿੱਸਾ ਲਿਆ ਤੇ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕੀਤਾ। ਯੂਨੀਅਨ ਦੇ ਨੁਮਾਇੰਦਿਆਂ ਵਲੋਂ ਸਰਕਾਰ ਦੇ ਇਸ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਐਲਾਨ ਕੀਤਾ ਕਿ ਉਹ ਕੈਬਨਿਟ ਮੰਤਰੀ ਓ.ਪੀ ਸੋਨੀ ਜੋਕਿ 16 ਫਰਵਰੀ ਨੂੰ ਪਟਿਆਲਾ ਦੌਰੇ ‘ਤੇ ਆ ਰਹੇ ਹਨ ਦਾ ਸਮੂਹ ਕਰਮਚਾਰੀਆਂ ਵਲੋਂ ਘੇਰਾਓ ਕੀਤਾ ਜਾਵੇਗਾ।
ਪਟਿਆਲਾ ਦੇ ਕਲੈਰੀਕਲ ਅਤੇ ਪੈਰਾਮੈਡੀਕਲ ਸਟਾਫ ਸਮੇਤ ਨਰਸਿੰਗ ਸਟਾਫ ਵਲੋਂ ਅਤੇ ਸਮੂਹ ਮੁਲਾਜ਼ਮਾਂ ਵਲੋਂ ਮੰਗ ਕੀਤੀ ਗਈ ਕਿ ਜੇਕਰ ਸਰਕਾਰ ਨੇ ਦੋਵੇਂ ਕੇਡਰਾਂ ਨੂੰ ਵੱਖ-ਵੱਖ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਉਹ 17 ਫਰਵਰੀ ਤੋਂ ਮੁਕੰਮਲ ਹੜਤਾਲ ‘ਤੇ ਜਾਣਗੇ ਅਤੇ ਹਸਪਤਾਲ, ਮੈਡੀਕਲ ਕਾਲਜ ਨਾਲ ਸਬੰਧਤ ਸਾਰੇ ਅਦਾਰੇ ਬੰਦ ਰੱਖੇ ਜਾਣਗੇ। ਪਟਿਆਲਾ ਤੇ ਅੰਮ੍ਰਿਤਸਰ ਦੇ ਸਿਹਤ ਵਿਭਾਗ ਦੇ ਮੁਲਾਜ਼ਮ ਸਰਕਾਰ ਖਿਲਾਫ ਤਿੱਖੇ ਸੰਘਰਸ਼ ਵਿੱਢਣਗੇ ਤੇ ਕੈਪਟਨ ਸਰਕਾਰ ਖਿਲਾਫ ਸੜਕਾਂ ‘ਤੇ ਉਤਰਨਗੇ ਅਤੇ ਜ਼ਿੰਦਰੇ ਮਾਰ ਕੇ ਸੜਕਾਂ ‘ਤੇ ਆਉਣ ਲਈ ਮਜ਼ਬੂਰ ਹੋਣਗੇ। ਕਲੈਰੀਕ ਯੂਨੀਅਨ ਨੇ ਕਿਹਾ ਕਿ ਸਰਕਾਰ ਵਲੋਂ ਹੋਰ ਪੋਸਟਾਂ ਤਾਂ ਕੀ ਕ੍ਰਿਏਟ ਕੀਤੀਆਂ ਜਾਣੀਆਂ ਸਨ, ਪਰ ਉਲਟਾ ਮੌਜੂਦਾ ਪੋਸਟਾਂ ਵੀ ਖਤਮ ਕਰ ਦਿੱਤੀਆਂ ਹਨ। ਕੇਡਰ ਵੱਖ-ਵੱਖ ਹੋਣ ਨਾਲ ਪੈਰਾਮੈਡੀਕਲ ਅਤੇ ਕਲੈਰੀਕਲ ਮੁਲਾਜ਼ਮਾਂ ਤਰੱਕੀ ਦਾ ਰਾਹ ਤਕਰੀਬਨ ਬੰਦ ਹੀ ਹੋ ਜਾਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੇ ਖੋਜ ਤੇ ਮੈਡਕਲ ਸਿੱਖਿਆ ਇਕੋ ਹੀ ਵਿਭਾਗ ਹੈ, ਜਿਸ ਦਾ ਮੰਤਰੀ ਤੇ ਪ੍ਰਿੰਸਪਲ ਵੀ ਇਕੋ ਹੋਣਾ ਚਾਹਦਾ ਹੈ। ਇਹ ਮਸਲਾ ਦੋ ਮੰਤਰੀ ਹੋਣ ਕਾਰਨ ਪੈਦਾ ਹੋਇਆ ਹੈ। ਦੱਸਣਯੋਗ ਹੈ ਕਿ ਕੈਬਨਿਟ ਮੰਤਰ ਸ੍ਰ ਓ. ਪੀ. ਸੋਨੀ 16 ਫਰਵਰੀ ਦਿਨ ਮੰਗਲਵਾਰ ਨੂੰ ਪਟਿਆਲਾ ਵਿਖੇ ਰਜਿੰਦਰਾ ਹਸਪਤਾਲ ਤੇ ਮੈਡਕਲ ਕਾਜਲ ਦੇ ਦੌਰੇ ‘ਤੇ ਆ ਰਹੇ ਹਨ।
Please Share This News By Pressing Whatsapp Button