
ਪਿੰਡ ਅਬਲੋਵਾਲ ਵਿਖੇ ਦਿੱਲੀ ਸੰਯੁਗਕਤ ਕਿਸਾਨ ਮੋਰਚੇ ਜਾਣ ਲਈ ਬਣਾਈ ਕਮੇਟੀ
ਪਟਿਆਲਾ, 15 ਫਰਵਰੀ (ਰੁਪਿੰਦਰ ਸਿੰਘ) : ਪਿੰਡ ਅਬਲੋਵਾਲ ਵਿਖੇ ਬਲਾਕ ਪਟਿਆਲਾ ਦੇ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ ਦੀ ਪ੍ਰਧਾਨਗੀ ਹੇਠ ਪਿੰਡ ਕਮੇਟੀ ਬਣਾਈ ਗਈ, ਜਿਸ ਵਿੱਚ ਪ੍ਰਧਾਨ ਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਭਰਪੂਰ ਸਿੰਘ, ਖਜਾਨਚੀ ਹਰਭਜਨ ਸਿੰਘ, ਮੀਤ ਪ੍ਰਧਾਨ ਸੱਤੀ ਖਰੋੜ, ਜਨਰਲ ਸਕੱਤਰ ਗੁਰਦੀਪ ਸਿੰਘ ਦੀਪਾ, ਸਲੀਮ ਖਾਨ, ਜਥੇਬੰਦਕ ਸਕੱਤਰ ਦਰਸ਼ਨ ਸਿੰਘ, ਗੁਰਦਰਸ਼ਨ ਸਿੰਘ ਪ੍ਰੈਸ ਸਕੱਤਰ ਇੰਦਰ ਸੱਤਾ, ਬੱਬਰ ਖਾਨ, ਅਤਿੰਦਰ ਸਿੰਘ ਨੇ ਇਹ ਦੋਣ ਪਿੰਡ ਦੇ ਭਾਰੀ ਇਕੱਠ ਨੇ ਚੋਣ ਕਰਕੇ ਬਣਾਈ।
ਇਸ ਕਮੇਟੀ ਨੇ ਤੁਰੰਤ ਫੈਸਲਾ ਕੀਤਾ ਕਿ ਦਿੱਲੀ ਸੰਯੁਕਤ ਕਿਸਾਨ ਮੋਰਚੇ ਵਿੱਚ ਹਰ ਘਰ ਦਾ ਮੈਂਬਰ ਵਾਰੀ ਸਿਰ ਸ਼ਾਮਲ ਹੋਣਗੇ, ਹਰ ਰੋਜ਼ ਦਸ ਮੈਂਬਰ ਸ਼ਾਮਲ ਹੋਣਗੇ। ਇਸ ਸਮੇਂ ਸ਼ੇਰ ਸਿੰਘ ਬਲਾਕ ਮੀਤ ਪ੍ਰਧਾਨ ਪਟਿਆਲਾ ਨੇ ਵੀ ਹਾਜਰ ਸੀ।
Please Share This News By Pressing Whatsapp Button