♦इस खबर को आगे शेयर जरूर करें ♦

ਕੇਂਦਰੀ ਜੇਲ ਦੀਆਂ ਬੰਦੀ ਔਰਤਾਂ ਨੂੰ ਜੂਟ ਤੋਂ ਸਮਾਨ ਬਣਾਉਣ ਦੀ ਟਰੇਨਿੰਗ ਸ਼ੁਰੂ

ਪਟਿਆਲਾ, 15 ਫਰਵਰੀ (ਰੁਪਿੰਦਰ ਸਿੰਘ) : ਕੇਂਦਰੀ ਜੇਲ ਪਟਿਆਲਾ ਵੱਲੋਂ ਬੰਦੀਆਂ ਦੇ ਪੁਨਰਵਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਭਾਰਤੀ ਸਟੇਟ ਬੈਂਕ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਦੇ ਸਹਿਯੋਗ ਨਾਲ ਬੰਦੀ ਔਰਤਾਂ ਲਈ ਵਿਸ਼ੇਸ਼ ਹੁਨਰ ਅਤੇ ਵੱਖ-ਵੱਖ ਸਕਿਲ ‘ਚ ਨਿਪੁੰਨ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਤਹਿਤ ਬੰਦੀ ਔਰਤਾਂ ਨੂੰ ਜੂਟ ਤੋਂ ਵੱਖ-ਵੱਖ ਵਸਤੂ ਜਿਸ ‘ਚ ਜੂਟ ਫਾਈਲ, ਬੈਗ, ਹੈਂਡ ਬੈਗ ਤੇ ਜੂਟ ਤੋਂ ਤਿਆਰ ਕੀਤੇ ਜਾਂਦੇ ਸਜਾਵਟੀ ਸਮਾਨ ਤਿਆਰ ਕਰਨ ਦੀ ਟਰੇਨਿੰਗ ਸ਼ੁਰੂ ਕੀਤੀ ਗਈ ਹੈ।
ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਸ਼ੁਰੂ ਕੀਤੇ ਗਏ ਇਸ 13 ਦਿਨਾਂ ਟਰੇਨਿੰਗ ਕੋਰਸ ਨੂੰ ਪੂਰਾ ਕਰਨ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਇਨ੍ਹਾਂ ਬੰਦੀਆਂ ਨੂੰ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ‘ਤੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਕਰਜ਼ੇ ਦੀ ਵੀ ਸਹੂਲਤ ਦਿੱਤੀ ਜਾਵੇਗੀ ਜਿਸ ‘ਚ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵਿਸ਼ੇਸ਼ ਛੋਟ ਵੀ ਸ਼ਾਮਲ ਹੋਣਗੀਆਂ।
ਅੱਜ ਕੇਂਦਰੀ ਜੇਲ ਪਟਿਆਲਾ ਵਿਖੇ ਇਸ ਟਰੇਨਿੰਗ ਕੈਂਪ ਦੀਆਂ ਸ਼ੁਰੂਆਤ ਮੌਕੇ ਪੁੱਜ ਜੇਲ ਸੁਪਰਡੈਂਟ ਸ. ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਿਹਾ ਕਿ ਅਜਿਹੇ ਟਰੇਨਿੰਗ ਕੋਰਸ ਬੰਦੀਆਂ ਦੇ ਪੁਨਰਵਾਸ ‘ਚ ਸਹਾਈ ਹੋਣਗੇ ਅਤੇ ਬੰਦੀ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ਦੇ ਸਮਰੱਥ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਜੇਲ ‘ਚ ਆਉਣ ਵਾਲੇ ਸਮੇਂ ‘ਚ ਵੀ ਬੰਦੀਆਂ ਦੇ ਪੁਨਰਵਾਸ ਲਈ ਹੋਰ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਡਿਪਟੀ ਸੁਪਰਡੈਂਟ ਸ੍ਰੀ ਇੰਦਰਜੀਤ ਸਿੰਘ ਕਾਹਲੋਂ, ਡਿਪਟੀ ਸੁਪਰਡੈਂਟ ਸ੍ਰੀ ਵਿਜੈ ਕੁਮਾਰ, ਡਿਪਟੀ ਸੁਪਰਡੈਂਟ ਅੰਡਰ ਟਰੇਨਿੰਗ ਸ੍ਰੀ ਹਰਜੋਤ ਸਿੰਘ ਕਲੇਰ, ਸਹਾਇਕ ਸੁਪਰਡੈਂਟ ਸ੍ਰੀ ਜਗਜੀਤ ਸਿੰਘ, ਸ੍ਰੀ ਹਰਸ਼ਬੀਰ ਸਿੰਘ, ਸਟੇਟ ਡਾਇਰੈਕਟਰ ਪੰਜਾਬ (ਆਰਸੈਟੀ), ਸ੍ਰੀ ਪੀ.ਐਸ ਆਨੰਦ, ਲੀਡ ਜ਼ਿਲਾ ਮੈਨੇਜਰ ਸ੍ਰੀ ਰਾਜੀਵ ਸਰਹਿੰਦੀ, ਸ੍ਰੀਮਤੀ ਸਿੰਪੀ ਸਿੰਗਲਾ, ਸ੍ਰੀਮਤੀ ਸੁਖਵਿੰਦਰ ਕੌਰ ਅਤੇ ਸ. ਚੰਦਨ ਪੁਨੀਤ ਸਿੰਘ ਵੀ ਮੌਕੇ ‘ਤੇ ਮੌਜੂਦ ਸਨ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129