ਸਕਾਲਰ ਫੀਲਡ ਸਕੂਲ ‘ਚ ਮਨਾਈ ਬਸੰਤ ਪੰਚਮੀ
ਪਟਿਆਲਾ, 15 ਫਰਵਰੀ (ਰੁਪਿੰਦਰ ਸਿੰਘ) : ਬਸੰਤ ਪੰਚਮੀ ਰੁੱਤਾਂ ਦੀ ਤਬਦੀਲੀ ਨਾਲ ਸੰਬੰਧਿਤ ਤਿਉਹਾਰ ਹੈ। ਜਿਸ ਅਨੁਸਾਰ ਸਰਦੀ ਦੀ ਰੁੱਤ ਖ਼ਤਮ ਹੋਣ ਅਤੇ ਬਹਾਰ ਦੀ ਰੁੱਤ ਦੇ ਆਰੰਭ ਹੋਣ ਦਾ ਅਨੁਮਾਨ ਕੀਤਾ ਜਾਂਦਾ ਹੈ। ‘ਆਈ ਬਸੰਤ ਪਾਲਾ ਉਡੰਤ’ ਦੀ ਸਤਰ ਅੁਨਸਾਰ ਸਰਦੀ ਦੀ ਰੁੱਤ ਨੂੰ ਅਲਵਿਦਾ ਕਹਿੰਦੇ ਹੋਏ ਅਤੇ ਬਸੰਤ ਪੰਚਮੀ ਦੀ ਮੱਹਤਤਾ ਨੂੰ ਦਰਸਾਉਦਾ ਹੋਏ, ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਬਸੰਤ ਪਚਮੀ ਦਾ ਤਿਉਹਾਰ ਮਨਾਇਆ ਗਿਆ। ਜਿਸ ਦੋਰਾਨ ਬੱਚਿਆਂ ਨੂੰ ਸਕੂਲ ਦੇ ਡਾਈਰੈਕਟਰ ਸ.ਸ ਸੋਢੀ ਦੁਆਰਾ ਇਸ ਰੁੱਤ ਪ੍ਰਤੀ, ਉਸ ਦੀ ਮੱਹਤਤਾ ਪ੍ਰਤੀ ਅਤੇ ਸਾਡੇ ਜੀਵਨ ਵਿੱਚ ਰੁੱਤਾਂ ਦੀ ਤਰਾ੍ਹਂ ਆਉਦੇ ਉਤਰਾ – ਚੜ੍ਹਾਅ ਪ੍ਰਤੀ ਇਕ ਲੈਕਚਰ ਵੀ ਦਿੱਤਾ ਗਿਆ। ਇਸ ਮੋਕੇ ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਰੰਗ ਬੰਰਗੇ ਕੱਪੜੇ ਪਾ ਕੇ ਇਸ ਪ੍ਰੋਗਰਾਮ ਨੂੰ ਚਾਰ- ਚੰਨ ਲਗਾਏ। ਪੂਰਾ ਸਕੂਲ ਸਰ੍ਹੋ ਦੇ ਫੁੱਲਾਂ ਦੀ ਤਰਾ੍ਹਂ ਮਹਿਕ ਉਠਿਆ। ਇਸ ਪ੍ਰੋਗਰਾਮ ਦੋਰਾਨ ਸਕੂਲ ਵਿੱਚ ਬੱਚਿਆਂ ਨੇ ਪਤੰਗ-ਬਾਜੀ ਵੀ ਕੀਤੀ, ਜਿਸ ਰਾਹੀ ਇਕ ਅਲੱਗ ਤਰਾ੍ਹਂ ਦਾ ਦਿਲਕੱਸ਼ ਨਜਾਰਾ ਵੇਖਣ ਨੂੰ ਮਿਲਿਆ, ਜਿਸ ਵਿੱਚ ਬੱਚਿਆਂ ਨੇ ਇਸ ਪ੍ਰੋਗਰਾਮ ਨੂੰ ਪੰਜਾਬੀ ਕੱਲਚਰ ਅਤੇ ਲੋਕ ਸਾਜਾਂ ਰਾਹੀ ਵੱਖਰੇ ਢੰਗ ਵਿੱਚ ਪੇਸ਼ ਕੀਤਾ। ਬੰਸਤ ਰੁੱਤ ਵਿੱਚ ਬੱਚਿਆਂ ਲੋਕ ਬੋਲੀਆਂ ਅਤੇ ਲੋਕ ਗੀਤ ਵੀ ਗਾਏ। ਇਸ ਰੰਗੋ-ਰੰਗ ਮਹੋਲ ਦਾ ਸਾਰੇ ਸਟਾਫ ਵਲੋਂ ਵੀ ਖੂਬ ਅਨੰਦ ਮਾਣਿਆ ਗਿਆ। ਸਾਨੂੰ ਆਪਣੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨ, ਕਿਉਂਕਿ ਸਮਾਜ ੳਤੇ ਸਭਿਆਚਾਰ ਪ੍ਰਤੀ ਇਹ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ।
Please Share This News By Pressing Whatsapp Button