
14 ਫਰਵਰੀ ਨੂੰ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਫ਼ੌਜੀ ਜਵਾਨਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਂਟ

ਘੱਗਾ , 15 ਫਰਵਰੀ ( ਰਮਨ ਜੋਸ਼ੀ, ਬਲਵੀਰ ਸਿੰਘ) ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋੰ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਪਿਛਲੇ ਢਾਈ ਮਹੀਨਿਆਂ ਤੇ ਚੱਲ ਰਹੇ ਕਿਸਾਨੀ ਘੋਲ਼ ਦੌਰਾਨ 14 ਫਰਵਰੀ 2019 ਨੂੰ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਪਿੰਡ- ਪਿੰਡ ਮੋਮਬੱਤੀਆਂ ਬਾਲ਼ ਕੇ ਯਾਦ ਕਰਨ ਅਤੇ ਭਾਜਪਾ ਦੀ ਅਖੌਤੀ ਫਰਜ਼ੀ ਰਾਸ਼ਟਰਵਾਦ ਸਮੇਤ ਲੋਕਾਂ ਨੂੰ ਧਾਰਮਿਕ ਲੀਹਾਂ ‘ਤੇ ਵੰਡਣ ਵਾਲ਼ੀ ਫਿਰਕੂ ਸਿਆਸਤ ਨੂੰ ਰੱਦ ਕਰਨ ਦਾ ਸੱਦਾ ਦਿੱਤਾ ਗਿਆ ਸੀ।ਇਸ ਸੱਦੇ ‘ਤੇ ਕਸਬਾ ਘੱਗਾ ਨਜ਼ਦੀਕ ਪਿੰਡ ਬ੍ਰਾਹਮਣਮਾਜਰਾ ਦੇ ਨੌਜਵਾਨਾਂ ਅਤੇ ਕਿਸਾਨਾਂ ਨੇ ਪਿੰਡ ਦੀ ਥਾਈ ਵਿੱਚ ਮੋਮਬੱਤੀਆਂ ਬਾਲ਼ ਕੇ ਸ਼ਹੀਦ ਜਵਾਨਾਂ ਅਤੇ ਕਿਸਾਨੀ ਘੋਲ਼ ਦੇ ਸ਼ਹੀਦ ਕਿਸਾਨਾਂ ਨੂੰ “ਸ਼ਹੀਦੋ ਤੁਹਾਡੀ ਸੋਚ ‘ਤੇ , ਪਹਿਰਾ ਦਿਆਂਗੇ ਠੋਕ ਕੇ ” ਦੇ ਨਾਅਰਿਆਂ ਨਾਲ਼ ਸਿਜਦਾ ਕਰਦਿਆਂ ਪਿੰਡ ਵਿੱਚ ਵੱਡਾ ਮਾਰਚ ਵੀ ਕੀਤਾ ਗਿਆ।ਇਸ ਸਰਗਰਮੀ ਵਿੱਚ ਨੌਜਵਾਨਾਂ ਨੇ ਵੱਡੀ ਸ਼ਮੂਲੀਅਤ ਕੀਤੀ।ਪ੍ਰਿ. ਕਮਲ ਕੁਮਾਰ ਵੱਲੋੰ ਇਕੱਠ ਨੂੰ ਸੰਬੋਧਨ ਕੀਤਾ ਗਿਆ।
ਪਿੰਡ ਵਿੱਚ ਦਹਾਕੇ ਮਗਰੋੰ ਜੱਥੇਬੰਦਕ ਰੂਪ ਵਿੱਚ ਕੀਤਾ ਗਿਆ ਇਹ ਪ੍ਰਭਾਵਸ਼ਾਲੀ ਮਾਰਚ,ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਅੱਗੇ ਵੱਧ ਰਹੇ ਘੋਲ਼ ਦਾ ਜੁਆਨੀ ਨੂੰ ਅਨਿਖੜਵਾਂ ਅੰਗ ਬਣਾਉਣ ਅਤੇ ਉਨ੍ਹਾਂ ਵਿੱਚ ਜੱਥੇਬੰਦਕ ਸੂਝ- ਬੂਝ ਦੀ ਪੈਦਾ ਕੀਤੀ ਚਿਣਗ ਦੀ ਸਪੱਸ਼ਟ ਉਦਾਹਰਨ ਹੈ।
18 ਫਰਵਰੀ ਦੇ ਰੇਲ ਰੋਕੋ ਐਕਸ਼ਨ ਵਿੱਚ ਵੀ ਨੌਜ਼ਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਕੁਲਦੀਪ ਰਿੰਕੂ , ਅਤਿੰਦਰਪਾਲ ਘੱਗਾ , ਪਰਮਿੰਦਰ , ਪ੍ਰਦੀਪ ਲਾਡੀ , ਗੱਗੀ ਜ਼ੋਰਾ , ਗੋਲਡੀ ਸ਼ਰਮਾ , ਅਕਸ਼ੇ ਸ਼ਰਮਾ ਅਤੇ ਸੰਦੀਪ ਸ਼ਰਮਾ ਆਦਿ ਹਾਜ਼ਰ ਸਨ ।
Please Share This News By Pressing Whatsapp Button