ਅਣਪਛਾਤੇ ਵਿਅਕਤੀਆਂ ਵੱਲੋਂ ਈ ਵੀ ਐਮ ਦੇ ਕੰਟਰੋਲਰ ਲੁਟਣ ਕਾਰਨ ਪਾਤੜਾ ਨਗਰ ਕੌਂਸਲ ਦੀ ਰੱਦ ਹੋਈ ਚੋਣ ਕਾਰਨ ਅੱਜ ਪੈਣਗੀਆਂ ਵੋਟਾਂ
ਪਾਤੜਾਂ 15 ਫ਼ਰਵਰੀ (ਰਮਨ ਜੋਸ਼ੀ, ਬਲਵੀਰ ਸਿੰਘ):
ਨਗਰ ਕੌਂਸਲ ਪਾਤੜਾਂ ਦੀਆਂ ਕੱਲ ਹੋਈਆਂ ਚੋਣਾਂ ਦੌਰਾਨ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਚੋਣ ਅਮਲ ਸ਼ਾਂਤੀਪੂਰਵਕ ਸੰਪੰਨ ਹੋ ਗਿਆ ਹੈ। ਚੋਣ ਦੌਰਾਨ ਸ਼ਹਿਰ ਦੇ ਸਤਾਰਾਂ ਵਾਰਡਾਂ ਵਿਚੋਂ ਵਾਰਡ ਨੰਬਰ ਅੱਠ ਦੀ ਈ ਵੀ ਐਮ ਦਾ ਕੰਟਰੋਲਰ ਲੁੱਟ ਲਏ ਜਾਣ ਕਾਰਨ ਚੋਣ ਕਮਿਸ਼ਨ ਨੇ ਚੋਣ ਰੱਦ ਕਰ ਦਿੱਤੀ ਹੈ। ਥਾਣਾ ਪਾਤੜਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪ੍ਰੀਜਾਇੰਡਗ ਯਸ਼ਪਾਲ ਜੋ ਵਾਰਡ ਨੰਬਰ ਅੱਠ ਦੇ ਬੂਥ ਨੰਬਰ ਗਿਆਰਾਂ ਤੇ ਤਾਇਨਾਤ ਸਨ, ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਦੁਪਿਹਰ ਢਾਈ ਵਜੇ ਦੇ ਕਰੀਬ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਕੁਝ ਨਕ਼ਾਬ ਪੋਸ਼ ਵਿਅਕਤੀਆਂ ਨੇ ਲੋਹੇ ਦੀਆਂ ਰਾਡਾਂ ਅਤੇ ਡਾਂਗਾਂ ਨਾਲ ਬੂਥ ਤੇ ਹਮਲਾ ਕਰ ਦਿੱਤਾ ਅਤੇ ਉਥੇ ਮੌਜੂਦ ਲੋਕਾਂ ਨੂੰ ਡਰਾ ਕੇ ਦੋਸ਼ੀ ਈ ਵੀ ਐਮ ਮਸ਼ੀਨ ਦਾ ਕੰਟਰੋਲ ਯੂਨਿਟ ਲੈ ਗਏ ਅਤੇ ਜਾਣ ਲੱਗੇ ਕੁਝ ਕਾਗਜ਼ ਪੱਤਰ ਵੀ ਪਾੜ ਗਏ। ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਡੀਐਮ ਪਾਤੜਾਂ ਕਮ ਚੋਣ ਅਧਿਕਾਰੀ ਨਿਤਿਸ਼ ਸਿੰਗਲਾ ਨੇ ਵਾਰਡ ਨੰਬਰ ਅੱਠ ਵਿੱਚੋਂ ਈਵੀਐਮ ਮਸ਼ੀਨ ਦਾ ਕੰਟਰੋਲਰ ਚੁੱਕੇ ਜਾਣ ਸਬੰਧੀ ੳੁਨ੍ਹਾਂ ਪ੍ਰਜ਼ਾਈਡਿੰਗ ਅਫਸਰ ਤੋਂ ਪ੍ਰਾਪਤ ਹੋਈ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦਿਤੀ ਸੀ ਜਿਸ ਕਾਰਵਾਈ ਕਰਦਿਆਂ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਵਾਰਡ ਨੰਬਰ ਅੱਠ ਦੀ ਚੋਣ ਰੱਦ ਕਰ ਦਿੱਤੀ ਹੈ ਅਤੇ ਹੁਣ ਅੱਜ ਦੁਬਾਰਾ ਵੋਟਾਂ ਪਾਈਆਂ ਜਾਣਗੀਆਂ।
Please Share This News By Pressing Whatsapp Button