
ਮਿਸ਼ਨ ਲਾਲੀ ਤੇ ਹਰਿਆਲੀ ਦੀ 12ਵੀਂ ਵਰ੍ਹੇਗੰਢ ਮੌਕੇ ਖੂਨਦਾਨ ਕੈਂਪ ਲਗਾਇਆ
ਪਟਿਆਲਾ, 16 ਫਰਵਰੀ ਰੁਪਿੰਦਰ ਸਿੰਘ) : ਮਨੁੱਖਤਾ ਦੇ ਭਲੇ ਲਈ ਪਿਛਲੇ ਲੰਮੇਂ ਸਮੇਂ ਤੋਂ ਸੇਵਾ ਕਰ ਰਹੇ ਯੂਨੀਵਰਸਲ ਵੈਲਫੇਅਰ ਕਲੱਬ ਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਦੀ 12ਵੀਂ ਵਰ੍ਹੇਗੰਢ ਬਸੰਤ ਪੰਚਮੀ ਮੌਕੇ ਤਰਕਸ਼ੀਲ ਹਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਲਾਈਫ ਲਾਈਨ ਬਲੱਡ ਸੈਂਟਰ ਦੀ ਟੀਮ ਨੇ ਡਾਕਟਰ ਰਿਮਪ੍ਰੀਤ ਵਾਲੀਆ ਦੀ ਅਗਵਾਈ ਹੇਠ 21 ਵਲੰਟੀਅਰਾਂ ਵੱਲੋਂ ਦਾਨ ਕੀਤੇ ਖੂਨ ਨੂੰ ਇਕੱਤਰ ਕੀਤਾ। ਕੈਂਪ ਦਾ ਰਸਮੀ ਉਦਘਾਟਨ ਸੁਰਜੀਤ ਸਿੰਘ ਨੰਬਰਦਾਰ ਸਵਾਜਪੁਰ ਨੇ ਖੁਦ ਖੂਨਦਾਨ ਕਰਕੇ ਕੀਤਾ। ਵਲੰਟੀਅਰਾਂ ਨੂੰ ਆਸ਼ੀਰਵਾਦ ਦੇਣ ਲਈ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ, ਜਸਵਿੰਦਰ ਸਿੰਘ ਜੱਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਨੂੰੜ, ਰਾਮ ਸਿੰਘ ਬੰਗ, ਏ. ਐਸ. ਆਈ. ਸਤਨਾਮ ਸਿੰਘ ਤੇ ਬਲਜਿੰਦਰ ਸਿੰਘ ਬਿੱਟੂ ਢਿਲੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਕੈਂਪ ਵਿਚ ਤੀਰਥਇੰਦਰ ਸਿੰਘ ਤੇ ਜਸਵੀਰ ਕੌਰ (ਪਤੀ-ਪਤਨੀ), ਸੁਰਿੰਦਰਪਾਲ ਗੋਇਲ, ਮੱਖਣ ਸਿੰਘ ਬਠੋਈ ਕਲਾਂ, ਮਨਮੀਤ ਸਿੰਘ, ਅਵਤਾਰ ਰੱਖੜਾ, ਜਗਵੰਤ ਜੱਗੀ, ਕਰਮਜੀਤ ਕਾਲਾਝਾੜ ਤੇ ਗੁਰਜੀਤ ਡੀਲਵਾਲ ਸਮੇਤ 21 ਵਲੰਟੀਅਰਾਂ ਨੇ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮਿਸ਼ਨਰੀ ਮਫਲਰ ਦੇ ਕੇ ਸਨਮਾਨਤ ਕੀਤਾ ਗਿਆ। ਕੈਂਪ ਵਿਚ ਹਰਦੀਪ ਸਿੰਘ ਸਨੌਰ, ਨਰਿੰਦਰ ਸਿੰਘ ਕਾਠਗੜ੍ਹ, ਜਥੇਦਾਰ ਕਰਨ ਸਿੰਘ ਜੌਲੀ, ਸਤਪਾਲ ਚੱਪੜ ਬੈਰਾਗੀ, ਅਵਤਾਰ ਬਲਬੇੜਾ, ਗੁਰਬਚਨ ਸਿੰਘ, ਸੁਰੇਸ਼ ਅਣਖੀ ਪੜਾਓ, ਸੁਖਦੀਪ ਸਿੰਘ ਸੋਹਲ, ਅਮਨ ਧਮੌਲੀ, ਤੇਜਿੰਦਰ ਸਿੰਘ ਮੰਡੌੜ, ਬਿਲਮਜੀਤ ਸਿੰਘ, ਹਰਸਿਮਰਦੀਪ ਕੌਰ, ਪਵਨ ਬਰਕਤਪੁਰ, ਲਖਵਿੰਦਰ ਬਡਲਾ, ਸੁਰੇਸ਼ ਪਟਿਆਲਾ ਤੇ ਕੁਲਵਿੰਦਰ ਸਿੰਘ ਖਰੌੜ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ।
Please Share This News By Pressing Whatsapp Button