ਲਾਪਰਵਾਹੀ ਨਾਲ ਮੋਟਰਸਾਈਕਲ ਚਲਾ ਕੇ 5 ਸਾਲਾ ਬੱਚੀ ਨੂੰ ਜਖਮੀ ਕਰਨ ਵਾਲੇ ਵਿਰੁੱਧ ਮਾਮਲਾ ਦਰਜ਼
ਪਟਿਆਲਾ, 16 ਫਰਵਰੀ (ਰੁਪਿੰਦਰ ਸਿੰਘ) : ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਸ ਨੇ ਲਾਪਰਵਾਹੀ ਨਾਲ ਮੋਟਰਸਾਈਕਲ ਚਲਾ ਕੇ 5 ਸਾਲਾ ਬੱਚੀ ਨੂੰ ਜਖਮੀ ਕਰਨ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਵਿਅਕਤੀ ਦੀ ਪਹਿਚਾਣ ਪਰਮਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ: 724 , ਗੁਰੂ ਨਾਨਗਰ ਨਗਰ ਪਟਿਆਲਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ 5 ਸਾਲਾ ਬੱਚੀ ਦੀ ਮਾਂ ਪ੍ਰੀਤੀ ਸਕਸੈਨਾ ਪਤਨੀ ਦਰਸ਼ਨ ਕੁਮਾਰ ਵਾਸੀ ਗੁਰੂ ਨਾਨਗ ਨਗਰ ਪਟਿਆਲਾ ਦੱਸਿਆ ਕਿ ਉਹ ਬੀਤੇ ਦਿਨੀ ਆਪਣੇ 5 ਸਾਲਾ ਪੁੱਤਰੀ ਦਿਸ਼ਾ ਨਾਲ ਜਾ ਰਹੀ ਹੈ, ਜਿਥੇ ਉਕਤ ਦੋਸ਼ੀ ਵਿਅਕਤੀ ਨੇ ਮੋਟਰਸਾਈਕਲ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਉਸਦੀ ਲੜਕੀ ਵਿੱਚ ਮਾਰਿਆ, ਜਿਥੇ ਇਸ ਹਾਦਸੇ ਵਿੱਚ ਉਸਦੀ 5 ਸਾਲਾ ਬੱਚੀ ਦੇ ਕਾਫੀ ਸੱਟਾਂ ਲੱਗੀਆਂ। ਪੁਲਸ ਨੇ ਦੋਸ਼ੀ ਵਿਅਕਤੀ ਦੇ ਖਿਲਾਫ 279,337 ਆਈ.ਪੀ.ਸੀ. ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
Please Share This News By Pressing Whatsapp Button